38.23 F
New York, US
February 23, 2025
PreetNama
ਸਮਾਜ/Social

ਅੱਜ ਚ’ ਜਿਉਣਾ

ਅੱਜ ਚ’ ਜਿਉਣਾ
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ
“ ਹਮ ਆਦਮੀ ਹਾਂ ਇਕ ਦਮ ਮੁਹਲਤਿ ਮੁਹਤੁ ਨਾ ਜਾਣਾ।
ਭਾਵ ਕੀ ਮਨੁੱਖ ਇੱਕ ਦਮੀ ਹੈ ਇੱਕ ਉਹ ਸਾਹ ਜੋ ਬੀਤ ਗਿਆ ਹੈ , ਇੱਕ ਦਮ ਭਾਵ ਉਹ ਸਾਹ ਜੋ ਆ ਰਿਹਾ ਹੈ ਅਗਲੇ ਸਾਹ ਦਾ ਤੇ ਭਰੋਸਾ ਹੀ ਨਹੀ ਕਿ ਆਵੇਗਾ ਜਾ ਨਹੀ । ਤਿੰਨ ਸੁਆਸ ਹੀ ਮਨੁੱਖ ਦਾ ਜੀਵਨ ਹਨ ਜਿਹੜਾ ਬੀਤ ਗਿਆ ਜਿਹੜਾ ਆ ਰਿਹਾ ਹੈ ਤੇ ਜਿਹੜਾ ਆਵੇਗਾ । ਪਰ ਮਨੁੱਖ ਦੀ ਫਿਦਰਤ ਬੜੀ ਅਜੀਬ ਹੈ ਇਹ ਗੱਲ ਸਮਝਣ ਲਈ ਤਿਆਰ ਨਹੀ ਕਿ ਵਰਤਾਮਾਨ ਸਮਾਂ ਹੀ ਜਿੰਦਗੀ ਹੈ ਜਿਹੜਾ ਅਜੇ ਆਇਆ ਹੀ ਨਹੀ ਉਸ ਬਾਰੇ ਕੀ ਪਤਾ ਆਵੇਗਾ ਜਾ ਨਹੀ ।
ਮਨੁੱਖ ਇਸ ਅਸਥਾਈ ਜੀਵਨ ਨੂੰ ਸਮਝਦਾ ਹੀ ਨਹੀ ਉਹ ਇਥੋ ਚਲੇ ਜਾਣ ਦੀ ਗੱਲ ਸਵੀਕਾਰ ਹੀ ਨਹੀ ਕਰਨਾ ਚਾਹੁੰਦਾ । ਉਹ ਆਪਣੇ ਬੀਤੇ ਵਕਤ ਤੇ ਆਉਣ ਵਾਲੇ ਵਕਤ ਦੀਆਂ ਪਰੇਸ਼ਾਨੀਆਂ ਚ ਅਕਸਰ ਹੀ ਘਿਰਿਆਂ ਰਹਿੰਦਾ ਹੈ। ਜਿਹੜੀ ਮੁਸੀਬਤ ਦਾ ਸਾਡੇ ਕੋਲ ਹੱਲ ਨਹੀ ਉਸਦੀ ਫਿਕਰ ਕਰਨ ਦੀ ਕੀ ਜ਼ਰੂਰਤ ਹੈ । ਅਸੀਂ ਹਮੇਸ਼ਾ ਆਉਣ ਵਾਲੇ ਕੱਲ ਨੂੰ ਲੈ ਕੇ ਪੈਸੇ ਜੋੜਨ, ਮਕਾਨ ਕੋਠੀਆਂ ਬਣਾਉਣ ਵਿੱਚ ਹੀ ਰੁੱਝੇ ਰਹਿੰਦੇ ਹਾਂ । ਅਸੀਂ ਆਪਣੀ ਜਿੰਦਗੀ ਮਸ਼ੀਨ ਦੀ ਤਰਾਂ ਬਣਾ ਲਈ ਹੈ । ਅਸੀ ਕੱਲ ਲਈ ਆਪਣਾ ਅੱਜ ਬਰਬਾਦ ਕਰ ਰਹੇ ਹਾਂ ।
ਜ਼ਿੰਦਗੀ ਕੁਲਫੀ ਦੀ ਤਰਾਂ ਹੈ ਚਾਹੇ ਖਾ ਲਓ ਚਾਹੇ ਹੱਥ ਵਿੱਚ ਲੈ ਕੇ ਘੁੰਮਦੇ ਰਹੋ ਇਸਨੇ ਖਤਮ ਤਾਂ ਉਨੇ ਵਕਤ ਚ ਹੋ ਹੀ ਜਾਣਾ ਹੈ। ਸਮਾਂ ਕਿਸੇ ਦੇ ਰੋਕਿਆਂ ਨਹੀ ਰੁਕਦਾ । ਅੱਜ ਅਸੀ ਅੱਜ ਚ ਨਹੀ ਜਿਉਂ ਰਹੇ ਬਲਕਿ ਬੀਤੇ ਕੱਲ ਦੀ ਫਿਕਰ ਕਰ ਰਹੇ ਹਾਂ ਪਰ ਆਉਣ ਵਾਲੇ ਕੱਲ ਨੂੰ ਅੱਜ ਨੇ ਵੀ ਕੱਲ ਬਣ ਜਾਣਾ ਹੈ ਫਿਰ ਅਸੀਂ ਇਸਦੀ ਫਿਰਕ ਕਰਦੇ ਰਹਾਂਗੇ । ਇਸ ਤਰਾਂ ਨਾ ਜਾਣੇ ਕਿੰਨੇ ਅੱਜ ਅਸੀ ਕੱਲ ਦੀਆਂ ਫਿਕਰਾਂ ਚ ਗੁਆ ਲਏ ।ਆਪਣੇ ਚੁਫੇਰੇ ਨਜਰ ਘੁੰਮਾ ਕੇ ਕਦੇ ਅਸੀਂ ਵੇਖਦੇ ਹੀ ਨਹੀ ਕਿ ਪੈਸੇ ਖੁਸ਼ੀਆਂ ਦੀ ਚਾਬੀ ਨਹੀ ਹਨ ਜੇ ਇਹ ਸੱਚ ਹੁੰਦਾ ਤਾਂ ਦੁਨੀਆਂ ਦਾ ਕੋਈ ਵੀ ਅਮੀਰ ਵਿਅਕਤੀ ਦੁਖੀ ਨਾ ਹੁੰਦਾ । ਬਹੁਤ ਲੋਕ ਤੁਹਾਨੂੰ ਮਿਲਣਗੇ ਜਿੰਨਾ ਕੋਲ ਕਿਸੇ ਵੀ ਦੁਨੀਆਵੀ ਚੀਜ਼ ਦੀ ਘਾਟ ਨਹੀ ਹੋਵੇਗੀ ਪਰ ਉਹ ਅਕਸਰ ਰੋਣੇ ਰੋਂਦੇ ਹੀ ਮਿਲਣਗੇ ਤੇ ਬਹੁਤ ਅਜਿਹੇ ਲੋਕ ਵੀ ਮਿਲਣਗੇ ਜਿੰਨਾਂ ਨੂੰ ਜ਼ਿੰਦਗੀ ਨੇ ਬਹੁਤ ਕੁੱਝ ਨਹੀ ਦਿੱਤਾ ਹੁੰਦਾ ਕਈਆਂ ਦੇ ਤਾਂ ਸਰੀਰ ਵੀ ਤੇ ਅਪੂਰਨ ਤੇ ਕੋਝੇ ਹੁੰਦੇ ਹਨ ਪਰ ਫਿਰ ਵੀ ਉਹ ਹਮੇਸ਼ਾ ਜ਼ਿੰਦਾਦਿਲੀ ਨਾਲ ਜ਼ਿੰਦਗੀ ਬਸਰ ਕਰਦੇ ਨਜ਼ਰ ਆਉਣਗੇ ।ਸੁੱਖ ਦੁੱਖ ਤਨ ਦੇ ਕੱਪੜੇ, ਪਹਿਨੀ ਜਾਏ ਮਨੁੱਖ, ਮਹਾਂ ਵਾਕ ਅਨੁਸਾਰ ਦੁਨੀਆਂ ਦੇ ਸਾਰੇ ਇਨਸਾਨ ਹੀ ਅਪੂਰਨ ਹਨ ਸੰਪੂਰਨ ਕੋਈ ਵੀ ਨਹੀ ਕੋਈ ਗਰੀਬ ਹੈ, ਕਿਸੇ ਦੇ ਔਲਾਦ ਨਹੀ, ਕਿਸੇ ਦੇ ਬੱਚੇ ਨਸ਼ੇ ਕਰਦੇ ਹਨ ਕਈਆਂ ਨੇ ਮਾਤਾ ਪਿਤਾ ਨੂੰ ਘਰੋਂ ਕੱਢਿਆਂ ਹੁੰਦਾ ਹੈ । ਪਰ ਸਾਡੇ ਮਨ ਚ ਇਹ ਵਹਿਮ ਪੈਦਾ ਹੋ ਜਾਂਦਾ ਹੈ ਕਿ ਪਤਾ ਨਹੀ ਪਰਮਾਤਮਾਂ ਨੇ ਮੈਨੂੰ ਹੀ ਦੁੱਖ ਦਿੱਤੇ ਹਨ ਬਾਕੀ ਸਾਰੇ ਸੁਖੀ ਹਨ । ਜਦਕਿ ਅਜਿਹਾ ਕੁੱਝ ਨਹੀ ਹੁੰਦਾ ਸਿਰਫ ਸਾਡਾ ਵਹਿਮ ਹੁੰਦਾ ਹੈ । ਬੱਸ ਇਹ ਸਾਡਾ ਸੁਭਾਅ ਹੁੰਦਾ ਹੈ ਕਿ ਸੜਦੇ ਕੁੜਦੇ ਜ਼ਿੰਦਗੀ ਲੰਘਾਉਣੀ ਏ ਜਾ ਜਿੰਦਾ ਦਿਲੀ ਨਾ ਜਿਉਣੀ ਹੈ ਕਿਉਂਕਿ ਜਿੰਦਗੀ ਜਿਉਣ ਚ ਤੇ ਲੰਘਾਉਣ ਚ ਬੜਾ ਫਰਕ ਹੁੰਦਾ ਹੈ ।ਸੜਦਾ ਕੁੜਦਾ ਇਨਸਾਨ ਕਦੇ ਵੀ ਜਿੰਦਗੀ ਦਾ ਪਿਆਰ ਤੇ ਨਿੱਘ ਨਹੀ ਮਾਣ ਸਕਦਾ ਉਸਨੇ ਜ਼ਿੰਦਗੀ ਜੀਵੀ ਹੀ ਨਹੀ ਹੁੰਦੀ ਜਦੋ ਉਸਦੀ ਜ਼ਿੰਦਗੀ ਆਖਰੀ ਪੜਾਅ ਤੇ ਪੁੱਜਦੀ ਹੈ ਤਾਂ ਉਸਨੂੰ ਬੀਤੇ ਵਕਤ ਦੇ ਉਹ ਸੁਨਹਿਰੀ ਪਲ ਯਾਦ ਆਉਦੇ ਹਨ ਜੋ ਉਸਨੇ ਮਾਣੇ ਹੀ ਨਹੀ ਅਜਾਈ ਗਵਾ ਲਏ । ਪਰ ਹੁਣ ਕੀ ਹੋ ਸਕਦਾ ਏ ਵਾਪਸ ਤੇ ਮੁੜਿਆ ਨਹੀ ਜਾ ਸਕਦਾ ਹੁਣ ਤੇ ਪਛਤਾਵਾ ਹੀ ਪੱਲੇ ਰਹਿ ਜਾਣਾ ਏ ।ਸੋ ਆਓ ਚਿੰਤਾ ਫਿਕਰਾਂ ਛੱਡ ਕੇ ਬਖਸ਼ਣਹਾਰੇ ਦੀ ਬਖਸ਼ੀ ਹੋਈ ਜ਼ਿੰਦਗੀ ਦਾ ਲੁਤਫ ਲਈਏ, ਚੱਜ ਚ ਜ਼ਿੰਦਗੀ ਜੀਵੀਏ ਅੱਜ ਚ ਜਿੰਦਗੀ ਜੀਵਏ ਨਹੀ ਤਾਂ ਬਾਦ ਚ ਪਛਤਾਵੇ ਹੀ ਪੱਲੇ ਰਹਿ ਜਾਣੇ ਨੇ ।

ਹਰਚਰਨ ਕੌਰ
ਸ.ਹ.ਸ ਮਿਰਜਾਪੁਰ ਪਟਿਆਲਾ
9417361546

Related posts

ਜਦ ਦੇ ਬਦਲੇ ਰੁਖ ਹਵਾਵਾਂ,

Pritpal Kaur

ਪਾਕਿਸਤਾਨ ਦੇ ਗ੍ਰਹਿ ਮੰਤਰੀ ਬੋਲੇ-ਅਫ਼ਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਬਣਾ ਰਿਹਾ ਪਾਕਿ

On Punjab

ਕੋਰੋਨਾ ਦੇ ਟੀਕੇ ਨੇ ਲਾਈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਤੇ ਬ੍ਰੇਕ, ਭਾਰੀ ਗਿਰਾਵਟ ਮਗਰੋਂ ਜਾਣੋ ਕੀਮਤਾਂ

On Punjab