ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਵਿਸ਼ੇਸ਼ ਦੂਤ ਜਾਨ ਕੇਰੀ ਸੋਮਵਾਰ ਨੂੰ ਦਿੱਲੀ ਆ ਰਹੇ ਹਨ। ਇੱਥੇ ਉਹ ਭਾਰਤ ਸਰਕਾਰ, ਨਿੱਜੀ ਸੈਕਟਰ ਤੇ ਐਨਜੀਓ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਹਾਲ ‘ਚ ਹੀ ਜਾਨ ਕੇਰੀ ਨੇ ਟਵੀਟ ਕਰ ਲਿਖਿਆ, ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਮੀਰਾਤ, ਭਾਰਤ ਤੇ ਬੰਗਲਾਦੇਸ਼ ‘ਚ ਦੋਸਤਾਂ ਨਾਲ ਸਾਰਥਕ ਚਰਚਾ ਨੂੰ ਲੈ ਕੇ ਉਤਸ਼ਾਹਿਤ ਹਾਂ।
ਕੇਰੀ ਭਾਰਤ ਤੋਂ ਇਲਾਵਾ ਆਬੂ-ਧਾਬੀ ਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਵੀ ਦੌਰਾ ਕਰਨਗੇ। ਅਮਰੀਕਾ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ 1 ਤੋਂ 9 ਅਪ੍ਰੈਲ ਦੌਰਾਨ ਆਬੂ-ਧਾਬੀ, ਨਵੀਂ ਦਿੱਲੀ ਤੇ ਢਾਕਾ ਵੀ ਜਾ ਰਹੇ ਹਨ।