ਅੱਜ ਦੀ ਹੀਰ
ਕਿੰਜ ਕਰਾਂ ਤਾਰੀਫ ਮੈ,
ਅੱਜ ਦੀ ਹੀਰ ਦੀ।
ਨਾ ਇਹਦੇ ਅੱਜ ਸੱਤ,
ਰੰਗ ਦਾ ਦੁਪੱਟਾ ਦਿਖਦਾ।
ਨਾਂ ਹੀ ਘੰਗਰੇ ਨੀ,
ਮੈ ਕਿੰਜ ਕਰਾਂ ਤਾਰੀਫ,
ਅੱਜ ਦੀ ਹੀਰ ਦੀ।
ਕੰਨਾਂ ਵਿੱਚੋ ਝੂਮਕੇ ਮੁਕਗੇ,
ਨਾਂ ਨੱਕ ਦੀ ਕਿਧਰੇ !
ਨੱਥ ਦਿਖਦੀ ਨੀ।
ਸਿਰ ਤੋ ਸੱਗੀ ਫੁੱਲ ਵੀ ਗੁਆਚੇ ਨੀ।
ਸਭ ਜਾਣਦੇ!
ਮੈ ਕਿੰਜ ਕਰਾਂ ਤਾਰੀਫ,
ਅੱਜ ਦੀ ਹੀਰ ਦੀ।
ਨਾਂ ਉਹ ਸੂਹੇ ਰੰਗਾਂ ,
ਦੀ ਫੁਲਕਾਰੀ ਰਹੀ ਇਹਦੀ।
ਨਾਂ ਬਾਹਾਂ ਵਿੱਚ ਗੱਜਰੇ,
ਮੱਥੇ ਵਾਲਾਂ ਟਿੱਕਾ ਡਿੱਗ,
ਇਹਦਾ ਰੁਲ ਗਿਆ ਪੈਰਾਂ ਚ।
ਸਭ ਜਾਣਦੇ !
ਮੈ ਕਿੰਜ ਕਰਾਂ ਤਾਰੀਫ,
ਅੱਜ ਜੀ ਹੀਰ ਦੀ।
ਨਾਂ ਇਹ ਪੰਜਾਬੀ ਬੋਲੇ,
ਨਾਂ ਗਿੱਧਿਆ ਦੀ ਰਾਣੀ ਰਹੀ।
ਨਾਂ ਕਦੇ ਪਿੱਪਲ ਥੱਲੇ ਬੈਠ,
ਫੁਲਕਾਰੀ ਕੱਢੀ ।
ਨਾਂ ਮੈ ਚਰਖਾ ਕੱਤਦੀ ਦੇਖੀ,
ਸਭ ਜਾਣਦੇ!
ਮੈ ਕਿੰਜ ਕਰਾਂ ਤਾਰੀਫ,
ਅੱਜ ਦੀ ਹੀਰ ਦੀ।
ਨਾਂ ਇਹ ਚੁੱਲੇ ਕਰੇ ਕੰਮ,
ਨਾਂ ਮੈ ਸਖੀਆ ਚ ਬਹਿਦੀ ਦੇਖੀ।
ਨਾਂ ਇਹਦੇ ਚਿਹਰੇ ਉਹ ਸੰਗ ਨੀ?
ਸਭ ਜਾਣਦੇ!
ਮੈ ਕਿੰਜ ਕਰਾਂ ਤਾਰੀਫ,
ਅੱਜ ਦੀ ਹੀਰ ਦੀ।
ਨਾਂ ਗੁੱਤ ਚ ਪਰਾਂਦਾ ਇਹਦੇ,
ਨਾਂ ਇਹਦੇ ਪੈਰੀ ਪਾਈ ਜੁੱਤੀ ਵੇਖੀ।
ਨਾਂ ਮੈ ਉਹ ਝਾਜਰ ਵੇਖੀ,
ਸਭ ਜਾਣਦੇ!
ਮੈ ਕਿੰਜ ਕਰਾਂ ਤਾਰੀਫ,
ਅੱਜ ਜੀ ਹੀਰ ਦੀ ।
sukhpreet ghuman