2022 ਫੀਫਾ ਵਿਸ਼ਵ ਕੱਪ ਅਤੇ 2023 ਏਸ਼ਿਆਈ ਕੱਪ ਦੇ ਸਾਂਝੇ ਕੁਆਲੀਫਾਇਰਜ਼ ਵਿਚ ਭਾਰਤੀ ਫੁੱਟਬਾਲ ਟੀਮ ਐਤਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗੀ। ਪਿਛਲੇ ਮੈਚ ਵਿਚ ਕਤਰ ਖ਼ਿਲਾਫ਼ ਸ਼ਾਨਦਾਰ ਜੁਝਾਰੂਪਨ ਦਿਖਾਉਣ ਤੋਂ ਬਾਅਦ ਵੀ 0-1 ਨਾਲ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਪਰ ਬੰਗਲਾਦੇਸ਼ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਿੱਤ ਦੀ ਲੀਹ ‘ਤੇ ਲਿਆਉਣ ਲਈ ਟੀਮ ਪੂਰੀ ਕੋਸ਼ਿਸ਼ ਕਰੇਗੀ।
ਲੰਬੇ ਸਮੇਂ ਤੋਂ ਜਿੱਤ ਦੀ ਉਡੀਕ ਕਰ ਰਹੀ ਭਾਰਤੀ ਟੀਮ ਦੇ ਖਿਡਾਰੀ ਬਰੈਂਡਨ ਫਰਨਾਂਡਿਸ ਨੇ ਕਿਹਾ ਕਿ ਬਲੂ ਟਾਈਗਰਜ਼ ਲਈ ਅਗਲਾ ਮੈਚ ਬਹੁਤ ਮਹੱਤਵਪੂਰਨ ਹੈ। ਅਸੀਂ ਇਕ ਟੀਮ ਦੇ ਰੂਪ ਵਿਚ ਅੱਗੇ ਵਧ ਰਹੇ ਹਾਂ ਤੇ ਸਾਨੂੰ ਇਕ ਦੂਜੇ ਦਾ ਸਮਰਥਨ ਕਰਨ ਦੀ ਲੋੜ ਹੈ ਕਿਉਂਕਿ ਪਹਿਲਾ ਮੈਚ ਹੁਣ ਬੀਤੇ ਕੱਲ੍ਹ ਦੀ ਗੱਲ ਹੈ। ਭਾਰਤੀ ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਦੌੜ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ