47.37 F
New York, US
November 21, 2024
PreetNama
ਫਿਲਮ-ਸੰਸਾਰ/Filmy

ਅੱਜ ਮਨਾ ਰਹੀ ਹਿਮਾਂਸ਼ੀ ਆਪਣਾ ਜਨਮਦਿਨ, ਇਸ ਸ਼ਖਸ ਦੇ ਕਹਿਣ ‘ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ

Birthday girl himanshi khurana: ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮ ਦਿਨ ਹੈ । 27 ਨਵੰਬਰ 1991 ਵਿੱਚ ਜਨਮੀ ਹਿਮਾਂਸ਼ੀ 27 ਸਾਲ ਦੀ ਹੋ ਗਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ । ਹਿਮਾਂਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ । ਉਹ ਹੁਣ ਤੱਕ ਕਈ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

ਪਰ ਉਹਨਾਂ ਨੂੰ ਅਸਲ ਪਹਿਚਾਣ ‘ਸਾਡਾ ਹੱਕ’ ਫ਼ਿਲਮ ਤੋਂ ਮਿਲੀ ਸੀ ।ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੀ ਮਾਂ ਦਾ ਰਿਹਾ ਹੈ । ਉਹ ਅਕਸਰ ਆਪਣੀ ਮਾਂ ਸੁਨੀਤ ਕੌਰ ਦਾ ਜਿਕਰ ਕਰਦੀ ਹੈ । ਹਿਮਾਂਸ਼ੀ ਦੇ ਦੋ ਛੋਟੇ ਭਰਾ ਹਨ।

ਹਿਤੇਸ਼ ਖੁਰਾਣਾ ਤੇ ਅਪਰਮ ਦੀਪ । ਦੋਵੇਂ ਭਰਾ ਹਿਮਾਂਸ਼ੀ ਨਾਲ ਬਹੁਤ ਪਿਆਰ ਕਰਦੇ ਹਨ । ਹਿਮਾਂਸ਼ੀ ਦੇ ਪਿਤਾ ਦਾ ਨਾਂਅ ਕੁਲਦੀਪ ਖੁਰਾਣਾ ਹੈ ।ਹਿਮਾਂਸ਼ੀ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀਸੀਐੱਮ ਸਕੂਲ ਤੋਂ ਕੀਤੀ ਸੀ।

ਇਸ ਤੋਂ ਬਾਅਦ ਉਹਨਾਂ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ । ਹਿਮਾਂਸ਼ੀ ਜਦੋਂ 11ਵੀਂ ਕਲਾਸ ਵਿੱਚ ਸੀ ਤਾਂ ਉਦੋਂ ਉਹਨਾਂ ਨੂੰ ਕਿਸੇ ਰਿਸ਼ਤੇਦਾਨ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ । ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ।2009 ਵਿੱਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ । 2010 ਵਿੱਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੈਤੂ ਰਹੀ।

ਇਸ ਤੋਂ ਬਾਅਦ ਕਰੀਅਰ ਬਨਾਉਣ ਲਈ ਹਿਮਾਂਸੀ ਦਿੱਲੀ ਆ ਗਈ, ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ ਵਿੱਚ ਚੰਗਾ ਨਾਂਅ ਹੈ ।ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ 5 ਫੀਟ 5 ਇੰਚ ਦੀ ਕਰੀਬ 55 ਕਿਲੋਗ੍ਰਾਮ ਹੈ।
ਹਿਮਾਂਸ਼ੀ ਨੂੰ ਡਾਂਸ ਦਾ ਵੀ ਬਹੁਤ ਸ਼ੌਕ ਹੈ,ਇਸਦੇ ਇਲਾਵਾ ਉਨ੍ਹਾਂ ਨੂੰ ਫਿਲਮਾਂ ਦੇਖਣਾ ਬਹੁਤ ਪਸੰਦ ਹੈ ਅਤੇ ਉਹ ਕਿਤਾਬਾਂ ਪੜਨ ਦਾ ਵੀ ਸ਼ੌਕ ਰੱਖਦੀ ਹੈ।ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਅੱਜਕੱਲ੍ਹ ਬਿੱਗ ਬੌਸ ਦੇ ਘਰ ਵਿੱਚ ਹੈ ਜਿੱਥੇ ਉਨ੍ਹਾਂ ਦੇ ਨਾਲ ਪੰਜਾਬੀ ਸਿੰਗਰ ਸ਼ਹਿਨਾਜ ਕੌਰ ਗਿੱਲ ਵੀ ਹੈ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਵੇਖਿਆ ਗਿਆ ਸੀ।ਦੱਸ ਦੇਈਏ ਕਿ ਹਿਮਾਂਸ਼ੀ ਅੱਜਕੱਲ੍ਹ ਅਸੀਮ ਰਿਆਜ ਦਾ ਲਵ ਇਨਟਰਸਟ ਵੀ ਬਣੀ ਹੋਈ ਹੈ।ਬਾਕੀ ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਚਲੇਗਾ ਕਿ ਹਿਮਾਂਸ਼ੀ ਤੇ ਸ਼ਹਿਨਾਜ ਦਾ ਵਿਵਾਦ ਹਮੇਸ਼ਾ ਲਈ ਸ਼ਾਂਤ ਹੁੰਦਾ ਹੈ ਜਾਂ ਘਰ ਵਿੱਚ ਹੋਰ ਵੱਧ ਜਾਵੇਗਾ।

Related posts

ਵੇਸਣ ਨਾਲ ਇੰਝ ਲਿਆਉ ਚਿਹਰੇ ‘ਤੇ ਨਿਖਾਰ

On Punjab

ਕੰਗਨਾ ਰਣੌਤ ਮੁੰਬਈ ਪਹੁੰਚੀ, ਹਵਾਈ ਅੱਡੇ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧ

On Punjab

ਇੱਕ ਵਾਰ ਫੇਰ ਭਿੜੇ ਦਿਲਜੀਤ ਤੇ ਕੰਗਨਾ, ਟਵਿੱਟਰ ‘ਤੇ WAR ਜਾਰੀ

On Punjab