Today birthday of Kuldeep Manak: ਪਾਲੀਵੁਡ ਮਿਊਜ਼ਿਕ ਇੰਡਸਟਰੀ ‘ਚ ਕੁਲਦੀਪ ਮਾਣਕ ਦਾ ਨਾਮ ਕਲੀਆਂ ਦੇ ਬਾਦਸ਼ਾਹ ਦੇ ਤੋਰ ‘ਤੇ ਵੀ ਯਾਦ ਕੀਤਾ ਜਾਂਦਾ ਹੈ। ਕੁਲਦੀਪ ਮਾਣਕ ਨੇ ਆਪਣੀ ਗਾਇਕੀ ਰਾਹੀ ਪੰਜਾਬੀਆਂ ਦੇ ਦਿਲਾ ‘ਚ ਇਕ ਵੱਖਰੀ ਹੀ ਪਹਿਚਾਣ ਬਣਾਈ ਹੈ। ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਗਾਇਕ ਕੁਲਦੀਪ ਮਾਣਕ ਦਾ ਅੱਜ ਜਨਮ ਦਿਨ ਹੈ । ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਮਹਾਨ ਗਾਇਕ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ । ਕੁਲਦੀਪ ਮਾਣਕ ਦੇ ਜਨਮ ਦਿਨ ’ਦੇ ਮੌਕੇ ਤੇ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਕੁਝ ਪਤਾ ਹੋਵੇ ।ਇਸ ਮਹਾਨ ਗਾਇਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਹੋਇਆ ਸੀ ।
ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਫ਼ਿਰੋਜ਼ਪੁਰ ਦੇ ਕੱਵਾਲ ਖ਼ੁਸ਼ੀ ਮੁਹੰਮਦ ਤੋਂ ਸੰਗੀਤ ਦੀ ਸਿੱਖਿਆ ਲਈ ।ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣਨ ਪਿੱਛੇ ਵੀ ਇੱਕ ਕਹਾਣੀ ਹੈ । ਮਾਣਕ ਕਿਸੇ ਪ੍ਰੋਗਰਾਮ ਵਿੱਚ ਗਾ ਰਹੇ ਸਨ ਇਸ ਪ੍ਰੋਗਰਾਮ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚੇ ਹੋਏ ਸਨ, ਜਦੋਂ ਉਹਨਾਂ ਨੇ ਲਤੀਫ਼ ਮੁਹੰਮਦ ਉਰਫ਼ ਕੁਲਦੀਪ ਮਣਕਾ ਦੀ ਅਵਾਜ਼ ਸੁਣੀ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਨਾ ਸਿਰਫ ਉਹਨਾਂ ਨੂੰ 1੦੦ ਰੁਪਏ ਇਨਾਮ ਦਿੱਤਾ ਬਲਕਿ ਮਣਕਾ ਤੋਂ ਉਹਨਾਂ ਦਾ ਨਾਂ ਮਾਣਕ ਰੱਖ ਦਿੱਤਾ ,ਅਤੇ ਜੇਕਰ ਪੰਜਾਬ ਦੇ ਲੋਕ ਤੋਂ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾ ਸ਼ਇਦ ਉਹਨਾਂ ਨੂੰ ਦੋ ਹੀ ਅਰਥ ਪਤਾ ਹੋਣ ਗਏ ਇਕ ਤਾ ਫੁੱਲਾਂ ਦੀਆ ਕਲੀਆਂ ਅਤੇ ਦੂਜਾ ਮਾਣਕ ਦੀਆ ਕਲੀਆਂ।
ਇਸ ਤੋਂ ਬਾਅਦ ਮਾਣਕ ਦੀ ਮੁਲਾਕਾਤ ਗੀਤਕਾਰ ਦੇਵ ਥਰੀਕੇਵਾਲੇ ਨਾਲ ਹੋ ਗਈ । ਦੇਵ ਨੇ ਪੰਜਾਬ ਦੀਆਂ ਕਈ ਲੋਕ ਗਾਥਾਵਾਂ ਨੂੰ ਗੀਤਾਂ ਵਿੱਚ ਪਿਰੋਇਆ ਤੇ ਕੁਲਦੀਪ ਮਾਣਕ ਨੇ ਉਹਨਾਂ ਗਥਾਵਾਂ ਨੂੰ ਆਪਣੀ ਅਵਾਜ਼ ਦਿੱਤੀ । ਮਾਣਕ ਦਾ ਪਹਿਲਾ ਈ ਪੀ ਪੰਜਾਬ ਦੀਆਂ ਲੋਕ ਗਾਥਾਵਾਂ 1973 ਵਿੱਚ ਰਿਕਾਰਡ ਹੋਇਆ । 1976 ਵਿੱਚ ਮਾਣਕ ਨੇ “ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ” ਗਾਇਆ । ਇਹ ਗਾਣਾ ਏਨਾਂ ਮਕਬੂਲ ਹੋਇਆ ਕਿ ਮਾਣਕ ਦੇ ਨਾਂ ਨਾਲ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਸ਼ੌਹਰਤ ਦੇ ਇਸ ਮੁਕਾਮ ਤੇ ਪਹੁੰਚ ਕੇ ਕੁਲਦੀਪ ਮਾਣਕ ਨੇ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਉਹਨਾਂ ਦੇ ਘਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਦਾ ਜਨਮ ਹੋਇਆ । ਮਾਣਕ ਨੇ ਆਪਣੀ ਅਵਾਜ਼ ਵਿੱਚ 41 ਧਾਰਮਿਕ ਟੇਪਾਂ, ਈ ਪੀ, ਐੱਲ ਪੀ ਸਮੇਤ ਲੱਗਪਗ 198 ਟੇਪਾਂ ਰਿਕਾਰਡ ਹੋਈਆਂ । ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ਪਰ ਸਫਲਤਾ ਨਾ ਮਿਲੀ । ਕੁਲਦੀਪ ਮਾਣਕ ਨੂੰ ਫੇਫੜਿਆਂ ਵਿੱਚ ਤਕਲੀਫ ਰਹਿੰਦੀ ਸੀ ਜਿਸ ਕਰਕੇ ਉਹਨਾਂ ਦਾ 30 ਨਵੰਬਰ 2011 ਨੂੰ ਦਿਹਾਂਤ ਹੋ ਗਿਆ ।