57.96 F
New York, US
April 24, 2025
PreetNama
ਫਿਲਮ-ਸੰਸਾਰ/Filmy

ਅੱਜ ਹੈ ਜੱਸੀ ਗਿੱਲ ਦਾ ਜਨਮ ਦਿਨ, ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ

Happy birthday jassi gill: ਪੰਜਾਬੀ ਗਾਇਕੀ ਦੇ ਨਾਲ-ਨਾਲ ਪਾਲੀਵੁੱਡ ਸਿਨੇਮਾ ਵਿਚ ਵੀ ਮਸ਼ਹੂਰ ਹੋਣਾ ਹਰ ਕਿਸੇ ਲਈ ਸੌਖਾ ਨਹੀਂ ਹੈ। ਪਾਲੀਵੁੱਡ ਸਿਨੇਮਾ ਵਿਚ ਆਉਣ ਲਈ ਕਲ੍ਹਾਂ ਦਾ ਹੋਣਾ ਬਹੁਤ ਜਿਆਦਾ ਜਰੂਰੀ ਹੈ ਜਿਸ ਦੇ ਨਾਲ ਪੰਜਾਬੀ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ ਪਰ ਪੰਜਾਬੀ ਲੋਕਾਂ ਦਾ ਦਿਲ ਜਿੱਤਣਾ ਏਨ੍ਹਾ ਵੀ ਅਸ਼ਾਨ ਨਹੀਂ ਹੈ। ਗੀਤਾਂ ਦਾ ਰਾਜਾ ਕਿਹਾ ਜਾਣ ਵਾਲਾ ਜਿਸ ਨੇ ‘ਲੈਂਸਰ’ ‘ਤੇ ‘ਬਾਪੂ ਜਿਮੀਂਦਾਰ’ ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਖੰਨਾ ਸ਼ਹਿਰ ਦੇ ਨਾਮੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਅਪਣਾ 30ਵਾਂ ਜਨਮ ਦਿਨ ਮਨ੍ਹਾਂ ਰਹੇ ਹਨ।
ਆਪਣੇ ਜਨਮ ਦਿਨ ‘ਤੇ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਚਾਹੁਣ ਦਾ ਬਰਥਡੇ ਦੀਆਂ ਵਧਾਈਆਂ ਦੇਣ ‘ਤੇ ਸ਼ੁਕਰੀਆ ਅਦਾ ਕੀਤਾ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ।ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਵਾਰ ਵਿਚ ਹੋਇਆ। ਉਨ੍ਹਾਂ ਦਾ ਅਸਲੀ ਨਾਂਅ ਜਸਦੀਪ ਸਿੰਘ ਗਿੱਲ ਹੈ। ਗਾਇਕ ਵਜੋਂ ਅਪਣਾ ਸਫਰ ਸ਼ੁਰੂ ਕਰਨ ਵਾਲੇ ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਨੇ ਇਸ ਖੇਤਰ ਵਿਚ ਨਾਂਅ ਖੱਟਣ ਤੋਂ ਬਾਅਦ ਪੰਜਾਬੀ ਫਿਲਮਾਂ ਵੱਲ ਰੁਖ ਕੀਤਾ।ਉਨ੍ਹਾਂ ਨੇ ‘ਮਿਸਟਰ ਐਂਡ ਮਿਸਿਜ਼ 420’, ‘ਮੁੰਡਿਆਂ ਤੋਂ ਬਚ ਕੇ ਰਹੀਂ’ ਅਤੇ ‘ਯਾਰਾ ਐਵੀਂ ਐਵੀਂ ਲੁੱਟ ਗਿਆ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ਅਤੇ ਪਾਲੀਵੁੱਡ ਦੇ ਨਾਲ ਨਾਲ ਉਹ ਬਾਲੀਵੁੱਡ ‘ਚ ਵੀ ਕਈ ਫ਼ਿਲਮਾਂ ਅਤੇ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਨੇ । ਕੋਈ ਸਮਾਂ ਸੀ ਜਦੋਂ ਜੱਸੀ ਗਿੱਲ ਕਾਫੀ ਮੋਟੇ ਹੁੰਦੇ ਸਨ ਅਤੇ ਕੱਪੜੇ ਲੈਣ ਲੱਗਿਆਂ ਉਨ੍ਹਾਂ ਨੂੰ ਕਾਫੀ ਸੋਚਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਹੈ ।ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਈ ਗੱਲਾਂ ਸਾਂਝੀਆਂ ਕੀਤੀਆਂ । ਜੱਸੀ ਗਿੱਲ ਨੇ ਪੜ੍ਹਾਈ ਤੋਂ ਬਚਣ ਲਈ ਮਿਊਜ਼ਿਕ ਦਾ ਪ੍ਰੈਕਟੀਕਲ ਵਿਸ਼ਾ ਰੱਖਿਆ ਸੀ ।

Related posts

ਡ੍ਰਗ ਓਵਰਡੋਜ ਨਾਲ ਮੀਕਾ ਸਿੰਘ ਦੀ ਮੈਨੇਜਰ ਦਾ ਹੋਇਆ ਦੇਹਾਂਤ , ਸਟੂਡਿਓ ਵਿੱਚ ਮਿਲੀ ਲਾਸ਼

On Punjab

ਪੰਜਾਬੀ ਇੰਡਸਟਰੀ ਦੇ ਛੜੇ ਸਿਰੋਂ ਲੱਥਿਆ ‘ਛੜਾ’ ਟੈਗ, ਮੰਗਣੀ ਦੀਆਂ ਤਸਵੀਰਾਂ ਹੋਈਆਂ ਵਾਇਰਲ

On Punjab

ਮਿਆਰੀ ਗਾਇਕੀ ਲਈ ਹਰਭਜਨ ਮਾਨ ਦਾ ਪਾਰਲੀਮੈਂਟ ‘ਚ ਸਨਮਾਨ

On Punjab