35.06 F
New York, US
December 12, 2024
PreetNama
ਫਿਲਮ-ਸੰਸਾਰ/Filmy

ਅੱਠ ਮਹੀਨੇ ਨਿਊਯਾਰਕ ‘ਚ ਰਹਿ ਕੇ ਅੱਕੇ ਰਿਸ਼ੀ ਕਪੂਰ, ਹੁਣ ਘਰ ਆਉਣ ਦੀ ਕਾਹਲੀ

ਮੁੰਬਈਐਕਟਰ ਰਿਸ਼ੀ ਕਪੂਰ ਪਿਛਲੇ ਅੱਠ ਮਹੀਨਿਆਂ ਤੋਂ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਇੰਨੇ ਲੰਬੇ ਸਮੇਂ ਤੋਂ ਘਰੋਂ ਦੂਰ ਰਿਸ਼ੀ ਕਪੂਰ ਨੂੰ ਆਪਣੇ ਘਰ ਦੀ ਬੇਹੱਦ ਯਾਦ ਆ ਰਹੀ ਹੈ। ਉਹ ਜਲਦੀ ਹੀ ਆਪਣੇ ਦੇਸ਼ ਭਾਰਤ ਵਾਪਸੀ ਕਰਨਾ ਚਾਹੁੰਦੇ ਹਨ। ਉਹ ਵਾਪਸੀ ਲਈ ਕਿੰਨੇ ਬੇਤਾਬ ਹਨਇਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਕੀਤੇ ਟਵੀਟ ਤੋਂ ਲੱਗ ਰਿਹਾ ਹੈ।

ਇਸ ਪੂਰੀ ਪ੍ਰਕੀਰਿਆ ਦੌਰਾਨ ਰਿਸ਼ੀ ਕਪੂਰ ਦੀ ਪਤਨੀ ਤੇ ਫੇਮਸ ਐਕਟਰਸ ਨੀਤੂ ਸਿੰਘ ਹਮੇਸ਼ਾ ਉਨ੍ਹਾਂ ਦੇ ਨਾਲ ਰਹੀ। ਉਨ੍ਹਾਂ ਦੇ ਬੇਟੇ ਰਣਵੀਰ ਕਪੂਰ ਤੇ ਧੀ ਰਿਧਿਮਾ ਕਪੂਰ ਵੀ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੇ ਹਨ।ਪਰਿਵਾਰ ਤੇ ਦੋਸਤਾਂ ਨਾਲ ਫ਼ਿਲਮੀ ਦੁਨੀਆ ਦੇ ਲੋਕ ਵੀ ਰਿਸ਼ੀ ਨੂੰ ਮਿਲਦੇ ਰਹੇ। ਸਭ ਨੇ ਕੁਝ ਪਲ ਖੁਸ਼ੀ ਦੇ ਬਿਤਾ ਉਨ੍ਹਾਂ ਨਾਲ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਅਪਰੈਲ ‘ਚ ਕਿਹਾ ਸੀ ਕਿ ਉਹ ਕੁਝ ਮਹੀਨਿਆਂ ‘ਚ ਭਾਰਤ ਆ ਜਾਣਗੇ। ਇਸ ਦੌਰਾਨ ਖ਼ਬਰ ਆਈ ਸੀ ਕਿ ਉਹ ਕੈਂਸਰ ਫਰੀ ਹੋ ਗਏ ਹਨ।

Related posts

ਸਿੰਗਰ ਰਾਏ ਜੁਝਾਰ ਗੀਤ ‘ਵੈਲੀਆਂ ਦੀ ਢਾਣੀ’ ਨਾਲ ਪਾਉਣਗੇ ਇੰਡਸਟਰੀ ‘ਚ ਧਮਾਲਾਂ

On Punjab

ਸਲਮਾਨ ਖਾਨ ਨਾਲ ਲੀਡ ਰੋਲ ‘ਚ ਕੰਮ ਕਰੇਗੀ ਇਹ ਅਦਾਕਾਰਾ

On Punjab

ਲੱਖਾਂ ਦੀ Accesories ਪਾ ਕੇ ਏਅਰਪੋਰਟ ਤੇ ਸਪੌਟ ਹੋਈ ਜਾਨਵੀ, ਵੇਖੋ ਤਸਵੀਰਾਂ

On Punjab