PreetNama
ਖਾਸ-ਖਬਰਾਂ/Important News

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਬਦਲਿਆ ਆਪਣਾ ਨਾਮ

ਇਸਲਾਮਾਬਾਦ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕੌਮਾਂਤਰੀ ਪੱਧਰ ਦੇ ਦਬਾਅ ਤੇ ਜਾਂਚ ਤੋਂ ਬਚਣ ਲਈ ਆਪਣਾ ਨਾਮ ਬਦਲ ਲਿਆ ਹੈ । ਜਿਸ ਕਾਰਨ ਹੁਣ ਜੈਸ਼-ਏ-ਮੁਹੰਮਦ ਨੇ ਆਪਣਾ ਨਾਮ ਬਦਲ ਕੇ ਅੱਤਵਾਦੀ ਮਜਲਿਸ ਵੁਰਸਾ-ਏ-ਸ਼ੁਹੁਦਾ ਜੰਮੂ ਵਾ ਕਸ਼ਮੀਰ ਰੱਖ ਲਿਆ ਹੈ । ਦੱਸ ਦੇਈਏ ਕਿ ਅੱਤਵਾਦੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਿਆ ਜਾ ਚੁੱਕਿਆ ਹੈ ਤੇ ਉਹ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਮਰਕਜ਼ ਉਸਮਾਨ ਓ-ਅਲੀ ਵਿੱਚ ਬੀਮਾਰ ਪਿਆ ਹੋਇਆ ਹੈ । ਇਸ ਨਵੀਂ ਅੱਤਵਾਦੀ ਜੱਥੇਬੰਦੀ ਦੀ ਕਮਾਂਡ ਹੁਣ ਮਸੂਦ ਅਜ਼ਹਰ ਦੇ ਛੋਟੇ ਭਰਾ ਮੁਫ਼ਤੀ ਅਬਦੁਲ ਰਊਫ਼ ਅਸਗ਼ਰ ਦੇ ਹੱਥ ਹੈਭਾਰਤੀ ਕਾਊਂਇੱਥੇ ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਨਾ ਸਿਰਫ ਪਾਕਿਸਤਾਨ ਬੌਖਲਾਇਆ ਹੋਇਆ ਹੈ ਸਗੋਂ ਉਹ ਅੱਤਵਾਦੀਆਂ ਦੀ ਮਦਦ ਨਾਲ ਖਤਰਨਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹੈ । ਟਰ ਅੱਤਵਾਦੀ ਏਜੰਸੀਆਂ ਅਨੁਸਾਰ ਜੈਸ਼ ਇਕ ਨਵੇਂ ਨਾਮ ਦੇ ਨਾਲ ਫਿਰ ਤੋਂ ਉਭਰ ਰਿਹਾ ਹੈ, ਪਰ ਉਸ ਦੀ ਲੀਡਰਸ਼ਿਪ ਅਤੇ ਅੱਤਵਾਦੀ ਕੈਡਰ ਉਹੀ ਹਨ । ਇਸ ਜੱਥੇਬੰਦੀ ਨੂੰ ਪਹਿਲਾਂ ਖੁਦਮ-ਉਲ-ਇਸਲਾਮ ਅਤੇ ਅਲ ਰਹਿਮਤ ਟਰੱਸਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਜੈਸ਼ ਦੇ ਨਵੇਂ ਅਵਤਾਰ ਮਜਲਿਸ ਵੂਰਸਾ-ਏ-ਸ਼ੁਹੁਦਾ ਜੰਮੂ ਵਾ ਕਸ਼ਮੀਰ ਦਾ ਮਤਲਬ ਜੰਮੂ ਅਤੇ ਕਸ਼ਮੀਰ ਦੇ ਸ਼ਹੀਦਾਂ ਦੇ ਵਾਰਸਾਂ ਦੇ ਇਕੱਠ ਹੈ । ਉਸ ਦਾ ਝੰਡਾ ਵੀ ਉਹੀ ਹੈ, ਇਸ ਵਿੱਚ ਸਿਰਫ ਇਕ ਸ਼ਬਦ ਦੀ ਤਬਦੀਲੀ ਹੈ । ਜਿਸ ਵਿੱਚ ਸਿਰਫ ਅਲ-ਜਿਹਾਦ ਦੀ ਜਗ੍ਹਾ ਅਲ-ਇਸਲਾਮ ਸ਼ਬਦ ਜੋੜਿਆ ਗਿਆ ਹੈ । ਇਸ ਦੇ ਇਕ ਆਗੂ ਮੌਲਾਨਾ ਆਬਿਦ ਮੁਖਤਾਰ ਨੇ ਇਸ ਸਾਲ ਆਪਣੀਆਂ ਕਸ਼ਮੀਰ ਰੈਲੀਆਂ ਵਿੱਚ ਭਾਰਤ, ਅਮਰੀਕਾ ਅਤੇ ਇਜ਼ਰਾਈਲ ਖਿਲਾਫ਼ ਪਹਿਲਾਂ ਹੀ ਜਿਹਾਦ ਦੀ ਅਪੀਲ ਕੀਤੀ ਹੈ ।

Related posts

ਆਖਰ ਚੀਨ ਕਿਉਂ ਲੈ ਰਿਹਾ ਭਾਰਤ ਨਾਲ ਪੰਗੇ? ਵੱਡਾ ਰਾਜ਼ ਆਇਆ ਸਾਹਮਣੇ

On Punjab

UNICEF ਨੇ ਦਿੱਤੀ ਦੋ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਅਹਿਮ ਚੇਤਾਵਨੀ, ਪਾਓ ਨਜ਼ਰ

On Punjab

ਹੈਰਿਸ ਦੇ ਉਪ ਰਾਸ਼ਟਰਪਤੀ ਬਣਦੇ ਹੀ ਪਤੀ ਡੌਗ ਐਮਹੋਫ ਹੋਣਗੇ ਅਮਰੀਕਾ ਦੇ ਪਹਿਲੇ Second Gentleman

On Punjab