ਦੁਨੀਆ ਭਰ ਦੇ ਅੱਤਵਾਦੀ ਸਮੂਹ ਅਲ-ਕਾਇਦਾ ਨੇ ਆਪਣਾ ਨਵਾਂ ਮੁਖੀ ਚੁਣ ਲਿਆ ਹੈ। ਸੰਗਠਨ ਨੇ ਮਿਸਰ ਦੇ ਸੈਫ-ਅਲ-ਅਦਲ ਨੂੰ ਅੱਤਵਾਦੀ ਸੰਗਠਨ ਦਾ ਮੁਖੀ ਬਣਾਇਆ ਹੈ। ਦਰਅਸਲ ਪਿਛਲੇ ਸਾਲ ਜੁਲਾਈ ‘ਚ ਅਲ-ਕਾਇਦਾ ਦਾ ਸਾਬਕਾ ਮੁਖੀ ਅਲ-ਜ਼ਵਾਹਿਰੀ ਅਮਰੀਕਾ ਦੇ ਡਰੋਨ ਹਮਲੇ ‘ਚ ਮਾਰਿਆ ਗਿਆ ਸੀ। ਉਦੋਂ ਤੋਂ ਹੀ ਇਸ ਜਥੇਬੰਦੀ ਨੇ ਆਪਣੇ ਮੁਖੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸੋਮਵਾਰ ਨੂੰ ਇਕ ਰਿਪੋਰਟ ਜਾਰੀ ਕਰਦੇ ਹੋਏ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਲ-ਕਾਇਦਾ ਨੇ ਆਪਣਾ ਨਵਾਂ ਨੇਤਾ ਚੁਣ ਲਿਆ ਹੈ।
9/11 ਦੇ ਹਮਲੇ ‘ਚ ਨਿਭਾਈ ਸੀ ਅਹਿਮ ਭੂਮਿਕਾ
ਸੈਫ ਅਲ-ਅਦਲ ਮਿਸਰ ਦੀ ਫੌਜ ਵਿੱਚ ਇੱਕ ਸਾਬਕਾ ਕਰਨਲ ਹੈ ਅਤੇ 1980 ਦੇ ਦਹਾਕੇ ਤੋਂ ਅਲ-ਕਾਇਦਾ ਨਾਲ ਸਬੰਧ ਰੱਖਦਾ ਹੈ। 9/11 ਹਮਲੇ ‘ਚ ਵੀ ਸੈਫ ਦੀ ਅਹਿਮ ਭੂਮਿਕਾ ਸੀ। ਦਰਅਸਲ, ਉਸਨੇ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਅਤੇ ਹਾਈਜੈਕਰਾਂ ਨੂੰ ਸਿਖਲਾਈ ਦਿੱਤੀ ਸੀ। ਸੈਫ ਅਲ-ਅਦਲ ਦੀ ਉਮਰ 62 ਸਾਲ ਹੈ ਅਤੇ ਉਸ ਨੇ ਅੱਤਵਾਦੀ ਪਾਰਟੀਆਂ ਦੀ ਤਾਕਤ ਵਧਾਉਣ ਲਈ ਕਾਫੀ ਕੰਮ ਕੀਤਾ ਹੈ। ਸੈਫ ਅਲ-ਅਦਲ 2002-2003 ਤੋਂ ਈਰਾਨ ਵਿੱਚ ਰਹਿ ਰਿਹਾ ਹੈ ਅਤੇ ਉੱਥੋਂ ਆਪਣਾ ਕੰਮ ਚਲਾ ਰਿਹਾ ਹੈ। ਹੁਣ ਤੱਕ ਇਹ ਸੈਂਕੜੇ ਅੱਤਵਾਦੀਆਂ ਨੂੰ ਸਿਖਲਾਈ ਦੇ ਚੁੱਕਾ ਹੈ।
ਹਾਲਾਂਕਿ ਹੁਣ ਤੱਕ ਸੰਗਠਨ ਨੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦਈਏ, ਉਸ ਕੋਲ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੀ।
10 ਮਿਲੀਅਨ ਦਾ ਡਾਲਰ ਇਨਾਮੀ ਅੱਤਵਾਦੀ
ਜ਼ਿਕਰਯੋਗ ਹੈ ਸੈਫ ‘ਤੇ 10 ਮਿਲੀਅਨ ਡਾਲਰ ਦਾ ਇਨਾਮ ਹੈ। ਇਹ ਹਰ ਹਮਲੇ ਦੀ ਯੋਜਨਾ ਬੜੀ ਬੇਰਹਿਮੀ ਨਾਲ ਬਣਾਉਂਦਾ ਹੈ ਅਤੇ ਇਸ ਦੇ ਸਾਰੇ ਹਮਲੇ ਬਹੁਤ ਹੀ ਬੇਰਹਿਮ ਹੁੰਦੇ ਹਨ। ਸੈਫ ਵਿਸ਼ਵਵਿਆਪੀ ਜੇਹਾਦੀ ਲਹਿਰ ਵਿੱਚ ਸਭ ਤੋਂ ਤਜਰਬੇਕਾਰ ਪੇਸ਼ੇਵਰ ਸਿਪਾਹੀਆਂ ਵਿੱਚੋਂ ਇੱਕ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਈ ਵਾਰ ਪਾਕਿਸਤਾਨ ਵੀ ਜਾ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੈਫ ਨੇ ਪਰਦੇ ਦੇ ਪਿੱਛੇ ਛੁਪ ਕੇ ਕਈ ਵੱਡੇ ਹਮਲਿਆਂ ਦੀ ਯੋਜਨਾ ਬਣਾਈ ਹੈ, ਇਸੇ ਲਈ ਉਸ ਨੂੰ ਮੁਖੀ ਬਣਾਇਆ ਗਿਆ ਹੈ।