17.92 F
New York, US
December 22, 2024
PreetNama
ਖਾਸ-ਖਬਰਾਂ/Important News

ਅੱਤਵਾਦ ‘ਤੇ ਅਮਰੀਕਾ ਬਾਰੇ ਵੱਡਾ ਖ਼ੁਲਾਸਾ, ਇਮਰਾਨ ਖ਼ਾਨ ਨੇ ਖੋਲ੍ਹੀਆਂ ਪਰਤਾਂ

ਇਸਲਾਮਾਬਾਦ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇੱਕ ਤੋਂ ਬਾਅਦ ਇੱਕ ਪਾਕਿਸਤਾਨ ਦੀਆਂ ਮਾੜੀਆਂ ਹਰਕਤਾਂ ਦਾ ਇਕਬਾਲ ਕਰ ਰਹੇ ਹਨ। ਇਮਰਾਨ ਖ਼ਾਨ ਨੇ ਹੁਣ ਇਕਬਾਲ ਕੀਤਾ ਹੈ ਕਿ 1980 ਵਿੱਚ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿੱਚ ਰੂਸ (ਤਤਕਾਲੀ ਸੋਵੀਅਤ ਸੰਘ) ਵਿਰੁੱਧ ਲੜਨ ਲਈ ਜੇਹਾਦੀਆਂ ਨੂੰ ਤਿਆਰ ਕੀਤਾ ਸੀ। ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਸੀ। ਇਮਰਾਨ ਖ਼ਾਨ ਨੇ ਰੂਸ ਦੇ ਇੰਗਲਿਸ਼ ਨਿਊਜ਼ ਚੈਨਲ RT ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਬੂਲ ਕੀਤੀ। ਇਸ ਇੰਟਰਵਿਊ ਵਿੱਚ ਇਮਰਾਨ ਨੇ ਅਮਰੀਕਾ ਉੱਤੇ ਵੀ ਗੁੱਸਾ ਕੱਢਿਆ।

ਇਮਰਾਨ ਖ਼ਾਨ ਨੇ ਅਮਰੀਕਾ ਉੱਤੇ ਇਲਜ਼ਾਮ ਲਾਇਆ ਕਿ ਪਾਕਿਸਤਾਨ ਨੇ ਸ਼ੀਤ ਯੁੱਧ ਦੇ ਉਸ ਦੌਰ ਦੌਰਾਨ ਰੂਸ ਦੇ ਵਿਰੁੱਧ ਅਮਰੀਕਾ ਦੀ ਮਦਦ ਕੀਤੀ ਸੀ। ਜਹਾਦੀਆਂ ਨੂੰ ਰੂਸੀਆਂ ਵਿਰੁੱਧ ਲੜਨ ਦੀ ਸਿਖਲਾਈ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਹੁਣ ਪਾਕਿਸਤਾਨ ‘ਤੇ ਇਲਜ਼ਾਮ ਲਾ ਰਿਹਾ ਹੈ। ਪਾਕਿਸਤਾਨ ‘ਤੇ ਹੁਣ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਗਿਆ ਹੈ।

ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਸੋਚਣਾ ਅਜੀਬ ਲੱਗਦਾ ਹੈ ਕਿ ਇਸ ਸਮੂਹ ਦਾ ਸਮਰਥਨ ਕਰਕੇ ਸਾਨੂੰ ਕੀ ਮਿਲਿਆ? ਮੇਰੇ ਖਿਆਲ ਵਿੱਚ ਪਾਕਿਸਤਾਨ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਸੀ, ਕਿਉਂਕਿ ਅਸੀਂ ਅਮਰੀਕਾ ਦਾ ਸਮਰਥਨ ਕਰਕੇ ਅਸੀਂ ਇਨ੍ਹਾਂ ਸਮੂਹਾਂ ਨੂੰ ਪਾਕਿਸਤਾਨ ਦੇ ਖ਼ਿਲਾਫ਼ ਕਰ ਲਿਆ। ਇਸ ਦੌਰਾਨ ਅਸੀਂ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਅਸੀਂ ਲਗਪਗ 70 ਹਜ਼ਾਰ ਜਾਨਾਂ ਗੁਆਈਆਂ। ਇਸ ਦੇ ਨਾਲ ਹੀ ਇਸ ਨਾਲ ਪਾਕਿਸਤਾਨ ਦੀ ਆਰਥਿਕਤਾ ਨੂੰ 100 ਅਰਬ ਡਾਲਰ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ।

ਇਮਰਾਨ ਖ਼ਾਨ ਨੇ ਦੱਸਿਆ ਕਿ 1980 ਦੇ ਦਹਾਕੇ ਵਿੱਚ ਪਾਕਿਸਤਾਨ ਮੁਜਾਹਿਦੀਨ ਲੋਕਾਂ ਨੂੰ ਸਿਖਲਾਈ ਦੇ ਰਿਹਾ ਸੀ ਤਾਂਕਿ ਜਦੋਂ ਸੋਵੀਅਤ ਯੂਨੀਅਨ ਅਫ਼ਗ਼ਾਨਿਸਤਾਨ ਉੱਤੇ ਕਬਜ਼ਾ ਕਰ ਲਵੇ ਤਾਂ ਉਹ ਉਨ੍ਹਾਂ ਵਿਰੁੱਧ ਜਹਾਦ ਦਾ ਐਲਾਨ ਕਰਨਗੇ। ਇਨ੍ਹਾਂ ਲੋਕਾਂ ਨੂੰ ਸਿਖਲਾਈ ਦੇਣ ਲਈ ਅਮਰੀਕਾ ਦੀ ਏਜੰਸੀ ਸੀਆਈਏ ਨੇ ਪਾਕਿਸਤਾਨ ਨੂੰ ਪੈਸੇ ਦਿੱਤੇ ਸੀ। ਹਾਲਾਂਕਿ, ਇੱਕ ਦਹਾਕੇ ਬਾਅਦ ਅਮਰੀਕਾ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ। ਜਦੋਂ ਅਮਰੀਕਾ ਅਫ਼ਗ਼ਾਨਿਸਤਾਨ ਆਇਆ, ਤਾਂ ਉਸ ਨੇ ਉਨ੍ਹਾਂ ਹੀ ਸਮੂਹਾਂ, ਜੋ ਪਾਕਿਸਤਾਨ ਵਿੱਚ ਸਨ, ਨੂੰ ਜਹਾਦੀ ਤੋਂ ਅੱਤਵਾਦੀ ਦਾ ਨਾਂ ਦੇ ਦਿੱਤਾ।

Related posts

ਹੁੱਣ ਪੈਣ ਗਈਆਂ ਧਮਾਲਾਂ ਅਮਰੀਕਾ ਦੀ ਧਰਤੀ ਤੇ — ਹਰਭਜਨ ਮਾਨ  ਟੀਮ ਸਮੇਤ ਅਮਰੀਕਾ ਆਉਣ ਲਈ ਤਿਆਰ :—— ਆਉ ਜੀ ਜੀ ਆਇਆ ਨੂੰ ।

On Punjab

ਅਮਰੀਕਾ ‘ਚ ਫ੍ਰੀਡਮ-ਡੇ ਪਰੇਡ ’ਚ ਫਾਇਰਿੰਗ, 6 ਦੀ ਮੌਤ, 31 ਲੋਕ ਜ਼ਖ਼ਮੀ, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

On Punjab

UK ਅਤੇ USA ‘ਚ ਭਾਰਤੀ ਅੰਬੈਸੀ ‘ਤੇ ਹਮਲਾ ਕਰਨ ਵਾਲੇ 19 ਖਾਲਿਸਤਾਨੀਆਂ ਦੀ ਪਛਾਣ, NIA ਦੀ ਵੱਡੀ ਕਾਰਵਾਈ, LOC ਜਾਰੀ

On Punjab