PreetNama
ਖਾਸ-ਖਬਰਾਂ/Important News

ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ: ਮੋਦੀ

ਓਸਾਕਾਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਸਿਰਫ ਮਾਸੂਮਾਂ ਦੀ ਜਾਨ ਹੀ ਨਹੀਂ ਲੈਂਦਾ ਸਗੋਂਆਰਥਿਕ ਤੇ ਸਮਾਜਿਕ ਵਿਕਾਸਸ਼ਾਂਤੀ ‘ਤੇ ਵੀ ਨਕਾਰਾਤਮਕ ਪ੍ਰਭਾਅ ਪਾਉਂਦਾ ਹੈ। ਸਾਨੂੰ ਅੱਤਵਾਦ ਦੀ ਮਦਦ ਕਰਨ ਵਾਲਿਆਂ ਨੂੰ ਰੋਕਣਾ ਚਾਹੀਦਾ ਹੈ।

ਮੋਦੀ ਜੀ-20 ‘ਚ ਹਿੱਸਾ ਲੈਣ ਓਸਾਕਾ ਗਏ ਹੋਏ ਹਨ ਜਿਸ ਲਈ ਉਨ੍ਹਾਂ ਨੇ ‘ਬ੍ਰਿਕਸ’ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੋਦੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਸਿਰਿਲ ਰਾਮਾਮਫੋਸਾ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਬਰਾਜੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਰੋ ਨੂੰ ਵੀ ਵਧਾਈ ਦਿੱਤੀ।

ਬੈਠਕ ‘ਚ ਮੋਦੀ ਨੇ ਕਿਹਾ ਕਿ ਗਲੋਬਲ ਵਪਾਰ ਸੰਗਠਨ ਨੂੰ ਮਜਬੂਤ ਕਰਨਊਰਜਾ ਸੁਰੱਖਿਆ ਤੈਅ ਕਰਨ ਤੇ ਅੱਤਵਾਦ ਨਾਲ ਲੜਣ ਲਈ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੁਨਿਆਦੀ ਢਾਚੇ ‘ਚ ਕਰੀਬ 1.3 ਟ੍ਰਿਲੀਅਨ ਡਾਲਰ ਨਿਵੇਸ਼ ਦੀ ਕਮੀ ਆਈ ਹੈ।

ਮੋਦੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਤਕਨੀਕ ਜਿਵੇਂ ਡਿਜੀਟਲਾਇਜੇਸ਼ਨ ਤੇ ਜਲਵਾਯੂ ਬਦਲਾਅ ਮੌਜੂਦਾ ਤੇ ਆਉਣ ਵਾਲੀ ਪੀੜੀਆਂ ਲਈ ਚੁਣੌਤੀ ਹੈ। ਵਿਕਾਸ ਤਾਂ ਹੀ ਸੰਭਵ ਹੈ ਜਦੋਂ ਇਹ ਅਸਮਾਨਤਾ ਨੂੰ ਘੱਟ ਕਰੇ ਤੇ ਸਸ਼ਕਤੀਕਰਨ ‘ਚ ਯੋਗਦਾਨ ਕਰੇ।

Related posts

ਬਿ੍ਟੇਨ ਨੇ ਭਾਰਤ ਨੂੰ ਨਹੀਂ ਦਿੱਤੀ ਵਾਧੂ ਉਡਾਨਾਂ ਦੀ ਮਨਜ਼ੂਰੀ

On Punjab

ਰਾਸ਼ਟਰਵਾਦ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ: ਧਨਖੜ ਉਪ ਰਾਸ਼ਟਰਪਤੀ ਨੇ ਗੋਰਖਪੁਰ ਵਿੱਚ ਸੈਨਿਕ ਸਕੂਲ ਦਾ ਕੀਤਾ ਉਦਘਾਟਨ

On Punjab

ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ

On Punjab