ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਅੱਲੂ ਅਰਜੁਨ ‘ਤੇ ਗਾਜ਼ ਡਿੱਗੀ ਹੈ। 4 ਦਸੰਬਰ ਨੂੰ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਅਦਾਕਾਰ ਨੂੰ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਸ ਦੀ ਪਤਨੀ ਸਨੇਹਾ ਰੈੱਡੀ (Sneha Reddy) ਟੁੱਟ ਗਈ ਸੀ।
ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਫਿਰ ਉਸ ਨੂੰ ਤੁਰੰਤ ਅੰਤਰਿਮ ਜ਼ਮਾਨਤ ਵੀ ਮਿਲ ਗਈ ਪਰ ਇਸ ਦੇ ਬਾਵਜੂਦ ਉਸ ਨੂੰ ਇਕ ਰਾਤ ਜੇਲ੍ਹ ਵਿਚ ਕੱਟਣੀ ਪਈ, ਜਿਸ ਕਾਰਨ ਉਸ ਦੀ ਪਤਨੀ ਸਨੇਹਾ ‘ਤੇ ਕੀ ਬੀਤਿਆ, ਇਹ ਉਸ ਦੀ ਤਾਜ਼ਾ ਵੀਡੀਓ ਤੋਂ ਸਾਫ਼ ਨਜ਼ਰ ਆ ਰਿਹਾ ਹੈ।
ਪਤੀ ਨੂੰ ਦੇਖ ਭਾਵੁਕ ਹੋਈ ਸਨੇਹਾ ਰੈੱਡੀ –ਅੱਲੂ ਅਰਜੁਨ ਦੀ ਰਿਹਾਈ ਤੋਂ ਬਾਅਦ ਇਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਲਿੱਪ ‘ਚ ਸਨੇਹਾ ਰੈੱਡੀ ਆਪਣੇ ਪਤੀ ਨੂੰ ਦੇਖਦੇ ਹੀ ਇਮੋਸ਼ਨਲ ਹੋ ਗਈ। ਉਹ ਪਹਿਲਾਂ ਆਪਣੇ ਪਤੀ ਨੂੰ ਚੁੰਮਦੀ ਹੈ ਤੇ ਫਿਰ ਉਸ ਨੂੰ ਜ਼ੋਰ ਨਾਲ ਗਲੇ ਲਾਉਂਦੀ ਹੈ। ਸਨੇਹਾ ਦੀਆਂ ਅੱਖਾਂ ‘ਚ ਹੰਝੂ ਸਾਫ਼ ਦਿਖਾਈ ਦੇ ਰਹੇ ਹਨ।
ਇਸ ਦੌਰਾਨ ਅੱਲੂ ਅਰਜੁਨ ਵੀ ਆਪਣੀ ਪਤਨੀ ਦਾ ਹੌਸਲਾ ਵਧਾਉਂਦੇ ਹੋਏ ਦਿਸ ਰਹੇ ਹਨ। ਵੀਡੀਓ ‘ਚ ਅਦਾਕਾਰ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ। ਬੇਟੇ ਨੇ ਆਪਣੀ ਮਾਂ ਤੇ ਬਾਪ ਨੂੰ ਗਲੇ ਲਗਾਇਆ। ਇਹ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।