30.6 F
New York, US
December 14, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਅੱਲੂ ਅਰਜੁਨ ਨੇ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀ

ਹੈਦਰਾਬਾਦ– ਅਦਾਕਾਰ ਅੱਲੂ ਅਰਜੁਨ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਥੀਏਟਰ ’ਚ ‘ਪੁਸ਼ਪਾ 2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਦਮ ਘੁੱਟਣ ਕਾਰਨ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ‘ਐਕਸ’ ‘ਤੇ ਪੋਸਟ ਕੀਤੀ ਇਕ ਵੀਡੀਓ ਵਿਚ 42 ਸਾਲਾ ਅਦਾਕਾਰ ਅੱਲੂ ਅਰਜੁਨ ਨੇ ਕਿਹਾ ਕਿ ਉਹ ਦੁਖੀ ਪਰਿਵਾਰ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਉਹ ਇਸ ਦੁਖਦਾਈ ਸਥਿਤੀ ਵਿਚ ਇਕੱਲੇ ਨਹੀਂ ਹਨ ਅਤੇ ਉਹ ਪਰਿਵਾਰ ਨੂੰ ਨਿੱਜੀ ਤੌਰ ’ਤੇ ਮਿਲਣਗੇ।
ਅਭਿਨੇਤਾ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਥੇ ਇੱਕ ਫਿਲਮ ਥੀਏਟਰ ਵਿੱਚ ਭਗਦੜ ਮਚਣ ਕਾਰਨ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਨੂੰ ਸਾਹ ਘੁੱਟਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸੰਧਿਆ ਥੀਏਟਰ ਵਿੱਚ ਸਿਤਾਰੇ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੋਏ ਸਨ।
ਇਸ ’ਤੇ ਦੁੱਖ ਪਰਗਟ ਕਰਦਿਆਂ ਅਦਾਕਾਰ ਅੱਲੂ ਅਰਜੁਨ ਨੇ ਕਿਹਾ “ਇਸ ਨੁਕਸਾਨ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸਾਡੇ ਪੱਖ ਤੋਂ, ਅਸੀਂ ਇਹ ਅਸੀਂ ਤੁਹਾਡੇ ਲਈ ਭਾਵਨਾਤਮਕ ਤੌਰ ’ਤੇ ਮੌਜੂਦ ਹਾਂ। ਤੁਹਾਨੂੰ ਜੋ ਵੀ ਮਦਦ ਦੀ ਲੋੜ ਹੈ, ਅਸੀਂ ਤੁਹਾਡੇ ਲਈ ਮੌਜੂਦ ਹਾਂ। ਮੈਂ ਉਨ੍ਹਾਂ ਦੇ ਭਵਿੱਖ ਅਤੇ ਖਾਸ ਕਰਕੇ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਸਦਭਾਵਨਾ ਵਜੋਂ 25 ਲੱਖ ਦੀ ਰਕਮ ਦੀ ਮਦਦ ਕਰਨਾ ਚਾਹਾਂਗਾ। ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਮਰਥਨ ਦੀ ਜ਼ਰੂਰਤ ਹੋਏ ਤਾਂ ਮੈਂ ਉਨ੍ਹਾਂ ਲਈ ਮੌਜੂਦ ਰਹਾਂਗਾ।
ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਅੱਲੂ ਅਰਜੁਨ ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 105 ਅਤੇ 118 (1) ਦੇ ਤਹਿਤ ਚਿੱਕੜਪੱਲੀ ਪੁਲੀਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਅਦਾਕਾਰ ਅੱਲੂ ਅਰਜੁਨ ਵੱਲੋਂ ਜਾਰੀ ਵੀਡੀਓ:-

ਅਦਾਕਾਰ ਨੇ ਅੱਗੇ ਕਿਹਾ ਕਿ ਉਹ ਲੜਕੇ ਦਾ ਡਾਕਟਰੀ ਖਰਚਾ ਚੁੱਕਣਗੇ, ਜੋ ਇਸ ਸਮੇਂ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। “ਸੰਧਿਆ ਥੀਏਟਰ ਵਿੱਚ ਵਾਪਰੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਇਸ ਅਣਹੋਣੀ ਔਖੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਇਸ ਦਰਦ ਵਿਚ ਇਕੱਲੇ ਨਹੀਂ ਹਨ ਅਤੇ ਪਰਿਵਾਰ ਨੂੰ ਨਿੱਜੀ ਤੌਰ ‘ਤੇ ਮਿਲਾਂਗਾ।

ਉਨ੍ਹਾਂ ਲੋਕਾਂ ਨੂੰ ਸਿਨੇਮਾ ਹਾਲ ਵਿੱਚ ਜਾਣ ਅਤੇ ਫਿਲਮਾਂ ਦੇਖ ਕੇ ਸੁਰੱਖਿਅਤ ਘਰ ਪਰਤਣ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਇਸ ਦੌਰਾਨ ਅੱਠ ਸਾਲਾ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਹਸਪਤਾਲ ਦੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸਦਾ ਇਲਾਜ ਕੀਤਾ ਜਾਰੀ ਹੈ ਅਤੇ ਇਸ ਸਮੇਂ ਉਹ ਮਕੈਨੀਕਲ ਵੈਂਟੀਲੇਟਰ ’ਤੇ ਹੈ। ਡਿਪਟੀ ਕਮਿਸ਼ਨਰ ਆਫ ਪੁਲੀਸ (ਸੈਂਟਰਲ ਜ਼ੋਨ) ਅਕਸ਼ਾਂਸ਼ ਯਾਦਵ ਨੇ ਪੀਟੀਆਈ ਨੂੰ ਦੱਸਿਆ ਕਿ ਪੁਲੀਸ ਘਟਨਾ ਦੇ ਸਬੰਧ ਵਿੱਚ ਹੋਰ ਸਬੂਤ ਇਕੱਠੇ ਕਰ ਰਹੀ ਹੈ। ‘ਪੁਸ਼ਪਾ 2’ ਟੀਮ ਵੱਲੋਂ ਅੱਜ ਪ੍ਰਸਤਾਵਿਤ ਪ੍ਰੈਸ ਕਾਨਫਰੰਸ ਨੂੰ ਬਿਨਾਂ ਕਿਸੇ ਕਾਰਨ ਦੱਸੇ ਰੱਦ ਕਰ ਦਿੱਤਾ ਗਿਆ।

Related posts

ਹਾਰਟ ਅਟੈਕ ਦੀ ਵਜ੍ਹਾ ਬਣ ਸਕਦੈ ਹਾਈ ਕੋਲੈਸਟ੍ਰੋਲ, ਇਨ੍ਹਾਂ ਆਯੁਰਵੈਦਿਕ ਤਰੀਕਿਆਂ ਨਾਲ ਕਰੋ ਕੰਟਰੋਲ

On Punjab

ਤਾਲਿਬਾਨ ਦੀ ਅਮਰੀਕਾ ਨੂੰ ਚਿਤਾਵਨੀ, 31 ਅਗਸਤ ਤਕ ਅਫ਼ਗਾਨਿਸਤਾਨ ਤੋਂ ਖ਼ਾਲੀ ਕਰੋ ਫੌਜ, ਵਰਨਾ ਭੁਗਤਨੇ ਪੈਣਗੇ ਗੰਭੀਰ ਨਤੀਜੇ

On Punjab

ਪਿਆਜ਼ ਖਾਣ ਨਾਲ ਅਮਰੀਕਾ-ਕੈਨੇਡਾ ‘ਚ ਇੰਫੈਕਟਿਡ ਹੋ ਰਹੇ ਲੋਕ, ਹਸਤਾਲਾਂ ‘ਚ ਵੱਡੀ ਗਿਣਤੀ ਲੋਕ ਦਾਖਲ

On Punjab