ਅਚੁਤਾਪੁਰਮ (ਆਂਧਰਾ ਪ੍ਰਦੇਸ਼)
ਇੱਥੇ ਇੱਕ ਫਾਰਮਾਸਿਊਟੀਕਲ ਯੂਨਿਟ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 33 ਜ਼ਖਮੀ ਹੋ ਗਏ। ਅਨਾਕਾਪੱਲੀ ਦੇ ਜ਼ਿਲ੍ਹਾ ਕੁਲੈਕਟਰ ਵਿਜੇ ਕ੍ਰਿਸ਼ਨਨ ਨੇ ਦੱਸਿਆ ਕਿ ਅੱਗ ਦੁਪਹਿਰ 2.15 ਵਜੇ ਅਨਾਕਾਪੱਲੀ ਜ਼ਿਲ੍ਹੇ ਦੇ ਅਚੁਤਾਪੁਰਮ ਵਿੱਚ ਐਸਸ਼ੀਟੀਆ ਐਡਵਾਂਸਡ ਸਾਇੰਸਿਜ਼ ਪ੍ਰਾਈਵੇਟ ਲਿਮਟਿਡ ਵਿੱਚ ਲੱਗੀ। ਫੈਕਟਰੀ ਦੋ ਸ਼ਿਫਟਾਂ ਵਿੱਚ 381 ਕਰਮਚਾਰੀ ਕੰਮ ਕਰਦੇ ਹਨ। ਇਹ ਧਮਾਕਾ ਦੁਪਹਿਰ ਦੇ ਖਾਣੇ ਦੌਰਾਨ ਹੋਇਆ। ਇਸ ਲਈ ਸਟਾਫ ਦੀ ਮੌਜੂਦਗੀ ਘੱਟ ਸੀ। ਜ਼ਖਮੀਆਂ ਨੂੰ ਅਨਾਕਾਪੱਲੀ ਅਤੇ ਅਚੁਤਾਪੁਰਮ ਦੇ ਵੱਖ-ਵੱਖ ਹਸਪਤਾਲਾਂ ’ਚ ਭੇਜ ਦਿੱਤਾ ਗਿਆ ਹੈ, ਜਦਕਿ ਫਾਇਰ ਵਿਭਾਗ ਛੇ ਫਾਇਰ ਟੈਂਡਰ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਕੁਲੈਕਟਰ ਨੇ ਕਿਹਾ ਕਿ ਯੂਨਿਟ ਵਿਚ ਫਸੇ 13 ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਹੈ।