21.65 F
New York, US
December 24, 2024
PreetNama
ਸਿਹਤ/Health

ਆਇਰਨ ਦੀ ਕਮੀ ਹੋਈ ਤਾਂ ਖਾਓ ਇਹ ਆਹਾਰ, ਰਹੋਗੇ ਤੰਦਰੁਸਤ

ਆਇਰਨ ਜਾਂ ਲੋਹਾ ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਹੁਤ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਮਾਸਪੇਸ਼ੀਆਂ ਨੂੰ ਪ੍ਰੋਟੀਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ ਸਰੀਰ ‘ਚ ਆਇਰਨ ਦੀ ਕਮੀ ਹੋਵੇ ਤਾਂ ਖੂਨ ਦੀ ਵੀ ਘਾਟ ਮਹਿਸੂਸ ਹੋਣ ਲੱਗਦੀ ਹੈ। ਨਤੀਜੇ ਵਜੋਂ ਥਕਾਵਟ ਤੇ ਕਮਜ਼ੋਰੀ ਰਹਿਣ ਲੱਗਦੀ ਹੈ। ਆਰਨ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਸਹੀ ਰੱਖਦਾ ਹੈ।

ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ ‘ਚ ਦੇਖਣ ਨੂੰ ਮਿਲਦੀ ਹੈ। ਕੁਝ ਖਾਸ ਖਾਣੇ ਭੋਜਣ ‘ਚ ਸ਼ਾਮਲ ਕਰਕੇ ਆਇਰਨ ਦੀ ਕਮੀ ਨੂੰ ਸੌਖਿਆਂ ਪੂਰੀ ਕੀਤੀ ਜਾ ਸਕਦੀ ਹੈ।

ਹਰੀਆਂ ਸਬਜ਼ੀਆਂ ਭੋਜਨ ‘ਚ ਸ਼ਾਮਲ ਕਰੋ ਜਿਵੇਂ ਪਾਲਕ, ਮੇਥੀ, ਗੋਭੀ, ਬ੍ਰੋਕਲੀ, ਸ਼ਕਰਕੰਦੀ, ਚੁਕੰਦਰ ਆਦਿ।

ਔਲੇ ਦਾ ਮੁਰੱਬਾ: ਆਂਵਲੇ ਦੇ ਮੁਰੱਬੇ ਵਿਚ ਕਾਫੀ ਮਾਤਰਾ ਵਿੱਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਤੇ ਫਾਈਬਰ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਤੱਤ ਹੁੰਦੇ ਹਨ। ਰੋਜ਼ਾਨਾ ਸਵੇਰੇ ਇੱਕ ਆਂਵਲੇ ਦਾ ਮੁਰੱਬਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।

ਸੇਬ ਦਾ ਮੁਰੱਬਾ- ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਦਿੰਦੇ ਹਨ। ਸੇਬ ਦੇ ਸਿਰਕੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਤੇ ਸਿਰ ਦਰਦ ਵਿੱਚ ਵੀ ਆਰਾਮ ਮਿਲਦਾ ਹੈ।

ਗਾਜਰ ਦਾ ਮੁਰੱਬਾ- ਗਾਜਰ ਦਾ ਮੁਰੱਬਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।

ਸੁੱਕੇ ਮੇਵੇ ਤੇ ਖਜ਼ੂਰ ਨਾਲ ਵੀ ਆਇਰਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਰੋਜ਼ਾਨਾ ਰਾਤ ਨੂੰ ਮੁੱਠੀ ਭਰ ਕਿਸ਼ਮਿਸ਼ ਭਿਓਂ ਕੇ ਰੱਖੋ ਤੇ ਸਵੇਰ ਸਮੇਂ ਖਾ ਲਓ ਅਤੇ ਇਸ ਦਾ ਪਾਣੀ ਵੀ ਪੀ ਲਓ । ਇਸ ਤਰ੍ਹਾਂ ਕਰਨ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ।

ਇਸ ਤੋਂ ਇਲਾਵਾ ਫਲ ਅੰਗੂਰ, ਅਨਾਰ, ਸੰਤਰਾ ਆਦਿ ਆਇਰਨ ਵਧਾਉਣ ‘ਚ ਸਹਾਈ ਹੁੰਦੇ ਹਨ।

ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਵੀ ਆਇਰਨ ਦੀ ਕਮੀ ਦੂਰ ਹੁੰਦੀ ਹੈ।

ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਆਇਰਨ ਮਿਲਦਾ ਹੈ ਜਿਸ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।

Related posts

ਇਨ੍ਹਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਣਾਓ ਇਹ ਨੁਸਖੇ

On Punjab

ਮਾਨਸੂਨ ‘ਚ ਇੰਝ ਕਰੋ ਚਮੜੀ ਦਾ ਇਨਫੈਕਸ਼ਨ ਠੀਕ

On Punjab

ਜਾਣੋ ਗਰਮ ਪਾਣੀ ਦੇ ਇਹ ਅਸਰਦਾਰ ਫਾਇਦੇ

On Punjab