ਮੁੰਬਈ- ਸੰਭਾਵਿਤ ਆਲਮੀ ਆਰਥਿਕ ਮੰਦੀ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਆਈਟੀ, ਟੈਲੀਕਾਮ ਅਤੇ ਰੀਅਲਟੀ ਸ਼ੇਅਰਾਂ ਵਿੱਚ ਭਾਰੀ ਵਿਕਰੀ ਦਬਾਅ ਕਾਰਨ ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਦਰਮਿਆਨੀ ਗਿਰਾਵਟ ਨਾਲ ਬੰਦ ਹੋਏ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 72.56 ਅੰਕ ਜਾਂ 0.10 ਪ੍ਰਤੀਸ਼ਤ ਡਿੱਗ ਕੇ 74,029.76 ’ਤੇ ਬੰਦ ਹੋਇਆ। ਹਾਲਾਂਕਿ ਸੈਸ਼ਨ ਦੌਰਾਨ ਇਹ 504.16 ਅੰਕ ਜਾਂ 0.68 ਪ੍ਰਤੀਸ਼ਤ ਡਿੱਗ ਕੇ 73,598.16 ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 27.40 ਅੰਕ ਜਾਂ 0.12 ਪ੍ਰਤੀਸ਼ਤ ਡਿੱਗ ਕੇ 22,470.50 ’ਤੇ ਬੰਦ ਹੋਇਆ।
ਸੈਂਸੈਕਸ ਪੈਕ ਵਿੱਚੋਂ ਇਨਫੋਸਿਸ, ਟੈੱਕ ਮਹਿੰਦਰਾ, ਨੇਸਲੇ ਇੰਡੀਆ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਸੀਐਲ ਟੈਕਨਾਲੋਜੀਜ਼, ਏਸ਼ੀਅਨ ਪੇਂਟਸ, ਐਕਸਿਸ ਬੈਂਕ, ਜ਼ੋਮੈਟੋ, ਹਿੰਦੁਸਤਾਨ ਯੂਨੀਲੀਵਰ ਅਤੇ ਭਾਰਤੀ ਏਅਰਟੈੱਲ ਪਿੱਛੇ ਰਹੇ। ਦੂਜੇ ਪਾਸੇ ਇੰਡਸਇੰਡ ਬੈਂਕ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨੈਂਸ, ਐਚਡੀਐਫਸੀ ਬੈਂਕ, ਆਈਟੀਸੀ, ਸਨ ਫਾਰਮਾ, ਬਜਾਜ ਫਿਨਸਰਵ ਅਤੇ ਅਲਟਰਾਟੈਕ ਸੀਮੈਂਟ ਲਾਭ ਪ੍ਰਾਪਤ ਕਰਨ ਵਾਲੇ ਸਨ। ਬੁੱਧਵਾਰ ਨੂੰ ਬੀਐਸਈ ਸਮਾਲਕੈਪ ਗੇਜ 0.48 ਪ੍ਰਤੀਸ਼ਤ ਡਿੱਗਿਆ, ਜਦੋਂ ਕਿ ਮਿਡਕੈਪ ਇੰਡੈਕਸ 0.57 ਪ੍ਰਤੀਸ਼ਤ ਡਿੱਗ ਗਿਆ।