ਐਪਲ ਦਾ ਮੁਨਾਫਾ ਜਨਵਰੀ–ਮਾਰਚ ‘ਚ 16% ਘਟ ਕੇ 11.56 ਅਰਬ ਡਾਲਰ (80,920 ਕਰੋੜ ਰੁਪਏ) ਰਹਿ ਗਿਆ। ਪਿਛਲੇ ਸਾਲ ਮਾਰਚ ਤਿਮਾਹੀ ਦੇ ਮੁਕਾਬਲੇ ਆਮਦਨੀ ‘ਚ 5% ਕਮੀ ਆਈ ਹੈ। ਇਸ ਸਾਲ ਜਨਵਰੀ–ਮਾਰਚ ‘ਚ ਕੰਪਨੀ ਨੂੰ ਕੁਲ 58 ਅਰਬ ਡਾਲਰ ਦਾ ਰੈਵਨਿਊ ਮਿਲਿਆ।
ਐਪਲ ਦੇ ਫਲੈਗਸ਼ਿਪ ਪ੍ਰੋਡਕਟ ਆਈਫੋਨ ਦੀ ਵਿਕਰੀ 17% ਘੱਟ ਕੇ 31 ਕਰੋੜ ਡਾਲਰ ਰਹਿ ਗਈ ਹੈ। 2018 ਦੀ ਮਾਰਚ ਤਿਮਾਹੀ ’ਚ ਕੰਪਨੀ ਨੇ 37.56 ਅਰਬ ਡਾਲਰ ਦੇ ਆਈਫੋਨ ਵੇਚੇ ਸੀ। ਇਸ ਦੇ ਨਾਲ ਹੀ ਆਈਫੋਨ ਦੇ ਰੈਵਨਿਊ ‘ਚ ਵੀ ਇੱਕ ਸਾਲ ‘ਚ 8% ਦਾ ਘਾਟਾ ਆਇਆ ਹੈ। ਇਸ ‘ਚ ਐਪਲ ਦੇ ਆਈਫੋਨ 31.05 ਅਰਬ ਡਾਲਰ, ਆਈਪੈਡ4.87 ਅਰਬ ਡਾਲਰ, ਮੈਕ 5.5 ਅਰਬ ਡਾਲਰ, ਵਿਅਰੇਬਲਸ, ਹੋਮ, ਅਸੈਸਰੀਜ਼ 5.1 ਅਰਬ ਡਾਲਰ ਦਾ ਰੈਵਨਿਊ ਹਾਸਲ ਕਰ ਪਾਏ ਹ
ਆਈਫੋਨ ਦੀ ਸੇਲ ਨਾਲ ਐਪਲ ਦੇ ਰੈਵਨਿਊ ‘ਚ ਗਿਰਾਵਟ ਆਈ ਹੈ, ਪਰ ਸਰਵਿਸਜ਼ ਸੈਗਮੈਂਟ ਨਾ ਰੈਵਨਿਊ 16% ਵਧ ਕੇ 11.5 ਅਰਬ ਡਾਲਰ ਹੋ ਗਿਆ ਹੈ ਜੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ।
ਐਪਲ ਨੇ ਅਪਰੈਲ–ਜੂਨ ਤਿਮਾਹੀ ਲਈ 52.5 ਤੋਂ 54.5 ਅਰਬ ਡਾਲਰ ਦਾ ਰੈਵਨਿਊ ਦਾ ਅੰਦਾਜ਼ਾ ਲਾਇਆ ਹੈ। ਇਸ ‘ਚ ਕੰਪਨੀ 75 ਅਰਬ ਡਾਲਰ ਦੇ ਸ਼ੇਅਰ ਬਾਏਬੈਕ ਕਰੇਗੀ। ਸ਼ੇਅਰ ਹੋਲਡਰਾਂ ਦੇ ਲਈ ਪ੍ਰਤੀ ਸ਼ੇਅਰ 77 ਸੈਂਟ ਦਾ ਡਿਵੀਡੈਂਡ ਵੀ ਐਲਾਨਿਆ ਗਿਆ ਹੈ।