ਆਉ ਸੋਨੂ ਗਪ ਸੁਣਾਵਾਂ ਸੁਣ ਲਓ ਮਨ ਚਿਤ ਲਾ ਕੇ,
ਸਥ ਵਿੱਚ ਇਕੱਠੇ ਹੋਏ ਕੰਮਾ ਨੂੰ ਮੁਕਾ ਕੇ,
ਨਾਜਰ ਕਹਿੰਦਾ ਰਾਤੀ ਸੁਪਨੇ ਵਿਚ ਭੂਤ ਨੇ ਮੈਨੂੰ ਢਾਹਿਆ,
ਮੈ ਉਸਨੂੰ ਆਪਣਾ ਹਾਲ ਸੁਣਾਇਆ ।
ਉਹ ਡਰਦੀ ਭਜ ਗਈ ਆ
ਸੋਨੂ ਕੀ ਹਾਲ ਸੁਣਾਵਾਂ ਮੈਨੂੰ ਤਾਂ ਪਰੀਆਂ ਵਰਗੀ ਲਗਦੀ ਆ।
ਦੂਜਾ ਨੱਥਾ ਭੱਜਿਆ ਆਇਆ ਉਸਨੇ ਉਸ ਤੋ ਵੀ ਸਿਰਾ ਸੁਣਾਇਆ ।
ਕਹਿੰਦਾ ਰਾਤੀ ਚੂਹੇ ਨੇ ਬਿੱਲੀ ਨੂੰ ਭਜਾਇਆ,
ਨਾ ਹੁਣ ਬਿੱਲੀ ਲੱਭਦੀ ਆ
ਮੈ ਕਲ ਦਾ ਭਾਲਦਾ ਫਿਰਦਾ ਪਤਾ ਨਹੀ ਕਿਥੇ ਨਸ ਗਈ ਆ।
ਤੀਜਾ ਕਰਤਾਰਾ ਗਪ ਸੁਣਾਵੇ , ਟਾਕੀਆਂ ਅਸਮਾਨੀ ਲਾਵੇ।
ਕਹਿੰਦਾ ਰਾਤੀ ਦਸ ਚੋਰ ਸੀ ਆਏ,
ਨਾਲ ਨੰਗੀਆਂ ਤਲਵਾਰਾਂ ਲਿਆਏ ।
ਮੈ ਰਾਤੀ ਨੰਗੇ ਪੈਰੀ ਭਜਾਏ, ਤਾਹੀਓਂ ਤੁਸੀਂ ਬਚ ਗਏ ਆ,
ਦੇਖੋ ਯਾਰ ਥੋਡੇ ਦਾ ਜਿਗਰਾ , ਜੋ ਤੁਸੀਂ ਜਿਉਂਦੇ ਵਸਦੇ ਆ।
ਬਲਕਾਰ ਸਿੰਘ ਭਾਈ ਰੂਪਾ
8727892570