PreetNama
ਸਿਹਤ/Health

ਆਓ ਕੁਝ ਨਵਾਂ ਕਰੀਏ : ਸਿਹਤਮੰਦ ਵਾਤਾਵਰਨ ਲਈ ਪਲਾਸਟਿਕ ਦੀ ਸੁਚੱਜੀ ਵਰਤੋਂ

ਪ੍ਰਦੂਸ਼ਣ ਵਧਣ ਦੇ ਮੁੱਖ ਕਾਰਨਾਂ ’ਚ ਪਲਾਸਟਿਕ ਦੀ ਵੱਡੇ ਪੱਧਰ ’ਤੇ ਵਰਤੋਂ ਵੀ ਸ਼ਾਮਲ ਹੈ। ਪੂਰੀ ਦੁਨੀਆ ਵਿਚ ਰੋਜ਼ਾਨਾ ਲੱਖਾਂ ਟਨ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਘਰਾਂ ਵਿਚ ਕੋਲਡ ਡਰਿੰਕਸ ਵਾਲੀਆਂ ਬੋਤਲਾਂ ਦੀ ਵਰਤੋਂ ਤੋਂ ਬਾਅਦ ਅਸੀਂ ਅਕਸਰ ਇਨ੍ਹਾਂ ਨੂੰ ਕੂੜੇ ’ਚ ਸੁੱਟ ਦਿੰਦੇ ਹਾਂ ਜਾਂ ਇਨ੍ਹਾਂ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ।
ਮਿੱਟੀ ’ਚ ਮਿਲੀ ਪਲਾਸਟਿਕ ਕਈ ਦਹਾਕਿਆਂ ਤਕ ਨਸ਼ਟ ਨਹੀਂ ਹੁੰਦੀ ਅਤੇ ਇਸ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਮਨੁੱਖਾਂ ਤੇ ਜਾਨਵਰਾਂ ਦੀ ਸਿਹਤ ਲਈ ਘਾਤਕ ਸਿੱਧ ਹੁੰਦੀਆਂ ਹਨ ਤੇ ਕਈ ਲਾਇਲਾਜ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਜੇ ਤੁਹਾਡੇ ਕੋਲ ਥੋੜ੍ਹਾ ਜਿਹਾ ਵੀ ਕਲਾਤਮਿਕ ਨਜ਼ਰੀਆ ਹੈ ਤਾਂ ਤੁਸੀਂ ਇਨ੍ਹਾਂ ਬੋਤਲਾਂ ਨੂੰ ਘਰ ਦਾ ਸ਼ਿੰਗਾਰ ਬਣਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਮੁਕਤ ਹੋ ਸਕਦੇ ਹੋ। ਕੋਰੋਨਾ ਮਹਾਮਾਰੀ ਕਾਰਨ ਸਕੂਲ-ਕਾਲਜ ਬੰਦ ਸਨ। ਅਸੀਂ ਲਗਪਗ ਸੱਤ-ਅੱਠ ਮਹੀਨੇ ਘਰਾਂ ਵਿਚ ਰਹਿ ਕੇ ਸਮਾਂ ਬਤੀਤ ਕੀਤਾ। ਇਸ ਵਿਹਲੇ ਸਮੇਂ ਨੂੰ ਮੈਂ ਪੜ੍ਹਾਈ ਤੋਂ ਇਲਾਵਾ ਿਏਟਿਵ ਕੰਮਾਂ ’ਚ ਬਤੀਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕੋਲਡ ਡਰਿੰਕਸ ਵਾਲੀਆਂ ਬੋਤਲਾਂ ਨੂੰ ਕਚਰੇ ’ਚ ਸੁੱਟਣ ਦੀ ਥਾਂ ਉਨ੍ਹਾਂ ਨੂੰ ਫਲਾਵਰ-ਪੌਟਸ ਦਾ ਰੂਪ ਦੇ ਕੇ ਰੰਗਾਂ ਨਾਲ ਉਨ੍ਹਾਂ ਉੱਪਰ ਵੱਖ-ਵੱਖ ਡਿਜ਼ਾਈਨ ਤਿਆਰ ਕੀਤੇ ਅਤੇ ਇਨ੍ਹਾਂ ਵਿਚ ਬੂਟੇ ਲਗਾ ਕੇ ਘਰ ਦੇ ਬਗ਼ੀਚੇ ਨੂੰ ਸੰਵਾਰਿਆ-ਸ਼ਿੰਗਾਰਿਆ। ਇਸ ਨਾਲ ਪ੍ਰਦੂਸ਼ਣ ਦੀ ਰੋਕਥਾਮ ’ਚ ਮੈਂ ਜਿੱਥੇ ਯਥਾਸੰਭਵ ਯੋਗਦਾਨ ਪਾਇਆ ਉੱਥੇ ਇਸ ਦਾ ਇਹ ਲਾਭ ਇਹ ਵੀ ਹੋਇਆ ਕਿ ਸਵੇਰੇ ਜਲਦੀ ਉੱਠ ਕੇ ਬਗ਼ੀਚੇ ’ਚ ਸੈਰ ਕਰਨ ਨੂੰ ਖ਼ੁਦ-ਬ-ਖ਼ੁਦ ਤੁਹਾਡਾ ਦਿਲ ਕਰ ਆਉਂਦਾ ਹੈ, ਜਿਸ ਨਾਲ ਤੁਸੀਂ ਆਪਣੀ ਸਿਹਤਮੰਦ ਜੀਵਨਸ਼ੈਲੀ ਵੱਲ ਇਕ ਉਸਾਰੂ ਕਦਮ ਪੁੱਟਦੇ ਹੋ। ਆਸ ਹੈ ਕਿ ਵਿਦਿਆਰਥੀ ਸਾਥੀ ਤੇ ‘ਨਿੱਕੀ ਦੁਨੀਆ’ ਦੇ ਨਿੱਕੇ-ਨਿੱਕੇ ਪਾਠਕ ਆਪਣੀ ਸਿਰਜਣਾਤਮਿਕ ਸ਼ਕਤੀ ਨੂੰ ਪਛਾਨਣਗੇ ਤੇ ਅਜਿਹੇ ਉਸਾਰੂ ਯਤਨ ਕਰਨਗੇ।

Related posts

ਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣAug

On Punjab

ਦਿਨ ਦੀ ਸ਼ੁਰੂਆਤ ਕਰੋ ਅਜਿਹੇ ਨਾਸ਼ਤੇ ਨਾਲ ….

On Punjab

ਜਾਣੋ ਕਦੋਂ ਨਹੀਂ ਕਰਨਾ ਚਾਹੀਦਾ ਬਦਾਮਾਂ ਦਾ ਸੇਵਨ ?

On Punjab