ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਚਲਦੇ ਹਾਲਾਤ ਭਿਆਨਕ ਹੋ ਗਏ ਹਨ। ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਸਰਕਾਰ ਦੇ ਸਾਰੇ ਪ੍ਰਬੰਧਾਂ ’ਤੇ ਪਾਣੀ ਫੇਰ ਦਿੱਤਾ ਹੈ। ਆਕਸੀਜਨ ਤੇ ਰੈਮਡੇਸਿਵਿਰ ਦੀ ਭਾਰੀ ਕਮੀ ਹੋ ਗਈ ਹੈ। ਹਾਲਾਂਕਿ ਸਰਕਾਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਕਸੀਜਨ ਟੈਂਕਰਾਂ ਨੂੰ ਸੂਬਿਆਂ ’ਚ ਰੋਕੇ ਜਾਣ ਦੀਆਂ ਸ਼ਿਕਾਇਤਾਂ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖ਼ਤ ਰੁਖ ਅਪਣਾਇਆ ਹੈ।
ਕੇਂਦਰ ਸਰਕਾਰ ਨੇ ਸੂਬਿਆਂ ਨੂੰ ਮੈਡੀਕਲ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ, ਉਤਪਾਦਨ ਤੇ ਉਸਦੇ ਅੰਤਰ-ਰਾਸ਼ਟਰੀ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਠੋਰ ਆਪਦਾ ਪ੍ਰਬੰਧਨ ਕਾਨੂੰਨ 2005 ਦੇ ਤਹਿਤ ਇਹ ਨਿਰਦੇਸ਼ ਦਿੱਤੇ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤੇ ਕਿ ਸੂਬਿਆਂ ’ਚ ਮੈਡੀਕਲ ਆਕਸੀਜਨ ਦੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। ਇੰਨਾ ਹੀ ਨਹੀਂ ਆਕਸੀਜਨ ਲੈ ਕੇ ਜਾਣ ਵਾਲੇ ਵਾਹਨਾਂ ਦੀ ਅੰਤਰ-ਰਾਸ਼ਟਰੀ ਆਵਾਜਾਈ ਦੀ ਆਗਿਆ ਦਿੱਤੀ ਜਾਵੇ। ਮੰਤਰਾਲੇ ਨੇ ਕਿਹਾ ਕਿ ਇਸ ਆਦੇਸ਼ ਦੀ ਪਾਲਣਾ ਨਾ ਕਰਨ ਵਾਲੇ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਜ਼ਿਲ੍ਹੇ ਦੇ ਅਧਿਕਾਰੀ ਤੇ ਪੁਲਿਸ ਸੁਪਰਡੈਂਟ ਜਵਾਬਦੇਹ ਹੋਵੇਗਾ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਜ ਦਿੱਲੀ ’ਚ ਚਾਰੇ ਪਾਸੇ ਆਕਸੀਜਨ ਲਈ ਹਾਹਾਕਾਰ ਇਸ ਲਈ ਮਚੀ ਹੋਈ ਹੈ ਕਿਉਂਕਿ ਹਰਿਆਣਾ ਤੇ ਉੱਕਰ ਪ੍ਰਦੇਸ਼ ਨੇ ਆਕਸੀਜਨ ਨੂੰ ਲੈ ਕੇ ਜੰਗਲਰਾਜ ਦਾ ਰੌਲਾ ਪਾਇਆ ਹੈ। ਇਸਦੇ ਨਾਲ ਹੀ ਇਸਦੀਆਂ ਸਰਕਾਰਾਂ, ਅਧਿਕਾਰੀ, ਪੁਲਿਸ ਉਥੇ ਦੇ ਆਕਸੀਜਨ ਪਲਾਂਟ ਤੋਂ ਦਿੱਲੀ ਲਈ ਆਕਸੀਜਨ ਨਹੀਂ ਨਿਕਲਣ ਦੇ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ’ਚ ਦਖ਼ਲ ਕਰਨਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਹੋਰ ਗੰਭੀਰ ਹੋ ਜਾਵੇਗੀ।