31.48 F
New York, US
February 6, 2025
PreetNama
ਖਾਸ-ਖਬਰਾਂ/Important News

ਆਖਰ ਕਿਉਂ ਹਾਰ ਗਿਆ ਡੋਨਾਲਡ ਟਰੰਪ? ਜਾਣੋ ਉਹ ਪੰਜ ਕਾਰਨ ਜਿਨ੍ਹਾਂ ਬਦਲਿਆ ਅਮਰੀਕਾ ਦਾ ਰਾਸ਼ਟਰਪਤੀਆਖਰ ਕਿਉਂ ਹਾਰ ਗਿਆ ਡੋਨਾਲਡ ਟਰੰਪ? ਜਾਣੋ ਉਹ ਪੰਜ ਕਾਰਨ ਜਿਨ੍ਹਾਂ ਬਦਲਿਆ ਅਮਰੀਕਾ ਦਾ ਰਾਸ਼ਟਰਪਤੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਨਤੀਜੇ ਚੁੱਕੇ ਹਨ ਤੇ ਇਸ ਵਾਰ ਜਿੱਤ ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡੇਨ ਦੀ ਹੋਈ ਹੈ ਪਰ ਸਭ ਦੇ ਮਨਾਂ ’ਚ ਇਹ ਸੁਆਲ ਵਾਰ-ਵਾਰ ਉੱਠ ਰਿਹਾ ਹੈ ਕਿ ਆਖ਼ਰ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ’ਤੇ ਰਹਿੰਦਿਆਂ ਵੀ ਰਾਸ਼ਟਰਪਤੀ ਦੀ ਚੋਣ ਜਿੱਤ ਕਿਉਂ ਨਹੀਂ ਸਕੇ। ਕੀ ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨਸਲੀ ਭੇਦਭਾਵ ਬਾਰੇ ਕੁਝ ਭੜਕਾਊ ਟਵੀਟ ਕੀਤੇ ਸਨ? ਜਾਂ ਉਨ੍ਹਾਂ ਦੀ ਘਟੀਆ ਬਿਆਨਬਾਜ਼ੀ, ਸਰਕਾਰ ’ਚੋਂ ਕਈ ਅਹਿਮ ਲੋਕਾਂ ਦਾ ਛੱਡ ਕੇ ਚਲੇ ਜਾਣਾ? ਜਾਂ ਫਿਰ ਕੋਰੋਨਾ ਮਹਾਮਾਰੀ ਨੇ ਉਨ੍ਹਾਂ ਦਾ ਰਾਸ਼ਟਰਪਤੀ ਦਾ ਅਹੁਦਾ ਨਿਗਲ਼ ਲਿਆ?

ਪਹਿਲਾ ਕਾਰਨ ਕੋਰੋਨਾਵਾਇਰਸ ਹੋ ਸਕਦਾ ਹੈ ਕਿਉਂਕਿ ਅਮਰੀਕਾ ’ਚ ਇਹ ਮਹਾਮਾਰੀ ਹੁਣ ਤੱਕ ਢਾਈ ਲੱਖ ਜਾਨਾਂ ਲੈ ਚੁੱਕੀ ਹੈ ਤੇ ਟਰੰਪ ਇਸ ਹਾਲਤ ਉੱਤੇ ਚੰਗੀ ਤਰ੍ਹਾਂ ਕਾਬੂ ਨਹੀਂ ਪਾ ਸਕੇ; ਜਿਸ ਕਾਰਨ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ’ਚ ਇੱਕ ਪੁਲਿਸ ਅਧਿਕਾਰੀ ਵੱਲੋਂ ਜਾਰਜ ਫ਼ਲਾਇਡ ਦੀ ਗੋਡਾ ਰੱਖ ਕੇ ਬੇਰਹਿਮੀ ਨਾਲ ਗਲ਼ਾ ਘੁੱਟਣ ਕਰਕੇ ਹੋਈ ਮੌਤ ਦੂਜਾ ਕਾਰਨ ਹੋ ਸਕਦਾ ਹੈ। ਅਮਰੀਕਾ ’ਚ ਗੋਰੇ-ਕਾਲੇ ਦੇ ਭੇਦ ਦਾ ਮੁੱਦਾ ਕਿਤੇ ਨਾ ਕਿਤੇ ਬਣਿਆ ਹੀ ਰਹਿੰਦਾ ਹੈ। ਇਸ ਮੌਤ ਤੋਂ ਬਾਅਦ ਅਮਰੀਕਾ ਦੇ 14 ਸੂਬਿਆਂ ’ਚ ਹਿੰਸਾ ਭੜਕ ਗਈ ਸੀ ਤੇ 25 ਤੋਂ ਵੱਧ ਸ਼ਹਿਰਾਂ ’ਚ ਕਰਫ਼ਿਊ ਵੀ ਲਾਉਣਾ ਪਿਆ ਸੀ। ਟਰੰਪ ਨੇ ਹਿੰਸਾ ਉੱਤੇ ਕਾਬੂ ਪਾਉਣ ਦੀ ਥਾਂ ਭੜਕਾਊ ਟਵੀਟ ਕਰ ਕੇ ਹਿੰਸਾ ਹੋਰ ਭੜਕਾਉਣ ਦਾ ਯਤਨ ਕੀਤਾ ਸੀ।

ਟਰੰਪ ਉੱਤੇ ਐਂਵੇਂ ਕਈ ਵਾਰ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਕਈ ਵਾਰ ਉਨ੍ਹਾਂ ਦੇ ਮੂੰਹੋਂ ਉਹ ਕੁਝ ਨਿੱਕਲ ਗਿਆ, ਜੋ ਇੱਕ ਰਾਸ਼ਟਰਪਤੀ ਨੂੰ ਨਹੀਂ ਸੋਭਦਾ। ਇਸ ਚੌਥੇ ਕਾਰਨ ਦਾ ਫ਼ਾਇਦਾ ਜੋਅ ਬਾਇਡੇਨ ਨੂੰ ਹੋਇਆ। ਟਰੰਪ ਨੇ ਕਈ ਅਜਿਹੇ ਮੁੱਦਿਆਂ ਬਾਰੇ ਆਪਣੇ ਵਿਚਾਰ ਰੱਖੇ, ਜਿਨ੍ਹਾਂ ਬਾਰੇ ਸਿਆਸੀ ਕਾਰਣਾਂ ਕਰਕੇ ਕੁਝ ਆਖਣਾ ਠੀਕ ਨਹੀਂ ਸੀ। ਇਹ ਉਨ੍ਹਾਂ ਦੀ ਹਾਰ ਦਾ ਚੌਥਾ ਕਾਰਨ ਰਿਹਾ।ਟਰੰਪ ਨੇ ਕਈ ਵਾਰ ਐੱਚ-1ਬੀ ਵੀਜ਼ਾ ਵਿਰੁੱਧ ਬਿਆਨਬਾਜ਼ੀ ਕੀਤੀ। ਇਸ ਦਾ ਸਿੱਧਾ ਅਸਰ ਹੁਨਰਮੰਦ ਪ੍ਰਵਾਸੀਆਂ, ਖ਼ਾਸ ਕਰ ਕੇ ਭਾਰਤੀਆਂ ਉੱਤੇ ਪੈਂਦਾ ਰਿਹਾ ਹੈ। ਬਾਇਡੇਨ ਇਸ ਵੀਜ਼ਾ ਦੇ ਹੱਕ ਵਿੱਚ ਖਲੋਂਦੇ ਰਹੇ, ਇਹ ਟਰੰਪ ਦੀ ਹਾਰ ਦਾ ਪੰਜਵਾਂ ਕਾਰਨ ਬਣਿਆ।

Related posts

ਕੈਂਸਰ ਨਾਲ ਜੰਗ ਲੜਦੇ ਹੋਏ ਨਜ਼ਰ ਆਇਆ ਹਿਨਾ ਖਾਨ ਦਾ ਇਹ ਹਿੰਮਤ ਵਾਲਾ ਰੂਪ, ਹਸਪਤਾਲ ਦੀ ਤਸਵੀਰ ਦੇਖ ਕੇ ਫੈਨਜ਼ ਕੀ ਕਿਹਾ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

Chandigarh logs second highest August rainfall in 14 years MeT Department predicts normal rain in September

On Punjab