PreetNama
ਫਿਲਮ-ਸੰਸਾਰ/Filmy

ਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’

ਨਵੀਂ ਦਿੱਲੀ: ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਰ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਨੂੰ ਹਰੀ ਝੰਡੀ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਫਿਲਮ ਰਿਲੀਜ਼ ਕਰਨ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫਿਲਮ ਪਹਿਲਾਂ ਅਗਸਤ 2014 ਵਿੱਚ ਰਿਲੀਜ਼ ਹੋਣੀ ਸੀ ਪਰ ਫਿਲਮ ’ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ।

ਕਾਬਲੇਗੌਰ ਹੈ ਕਿ ਫਿਲਮ ‘ਕੌਮ ਦੇ ਹੀਰੇ’ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਨੌਜਵਾਨਾਂ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਬਾਰੇ ਹੈ। ਇਸ ਫਿਲਮ ‘ਤੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਇਸ ਲਈ ਫਿਲਮ ਦੀ ਰਿਲੀਜ਼ ‘ਤੇ ਰੋਕ ਲਾ ਦਿੱਤੀ ਸੀ। ਇਸ ਮਗਰੋਂ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ।

ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਜਸਟਿਸ ਵਿਭੂ ਬਾਖਰੂ ਨੇ ਕਿਹਾ ਕਿ ਇੱਕ ਵਾਰ ਮਾਹਿਰਾਂ ਦੇ ਪੈਨਲ ਨੇ ਫਿਲਮ ਦਾ ਆਮ ਲੋਕਾਂ ’ਤੇ ਪੈਣ ਵਾਲਾ ਅਸਰ ਵਾਚਣ ਮਗਰੋਂ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਇਹ ਕਹਿਣਾ ਗਲਤ ਹੈ ਕਿ ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

Related posts

ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

On Punjab

ਐਂਜਲੀਨਾ ਜੌਲੀ ਤੋਂ ਪ੍ਰੇਰਨਾ ਲੈ ਰਹੀ ਅਰਬਾਜ਼ ਦੀ ਗਰਲਫਰੈਂਡ ਜਾਰਜੀਆ, ਜਲਦ ਕਰੇਗੀ ਡਿਜੀਟਲ ਡੈਬਿਊ

On Punjab

Cannes 2019: ਪ੍ਰਿਅੰਕਾ-ਕੰਗਨਾ ਤੋਂ ਬਾਅਦ ਹੁਣ ਸਾਹਮਣੇ ਆਈਆਂ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ

On Punjab