48.07 F
New York, US
March 12, 2025
PreetNama
ਰਾਜਨੀਤੀ/Politics

ਆਖਰ ਬਗੈਰ ਹਥਿਆਰਾਂ ਤੋਂ ਕਿਉਂ ਭੇਜੀ ਫੌਜ, ਰਾਹੁਲ ਗਾਂਧੀ ਦੇ ਮੋਦੀ ਨੂੰ ਤਿੱਖੇ ਸਵਾਲ

ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਖੂਨੀ ਸੰਘਰਸ਼ ਤੋਂ ਬਾਅਦ ਭਾਰਤ ਤੇ ਚੀਨ ਦੇ ਸੈਨਿਕਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਵੀ ਇਸ ਘਟਨਾ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਹ ਸਵਾਲ ਪੁੱਛਿਆ ਹੈ ਕਿ ਅਜਿਹੀ ਸਥਿਤੀ ਵਿੱਚ ਬਿਨਾਂ ਹਥਿਆਰਾਂ ਦੇ ਸੈਨਿਕ ਭੇਜਣ ਲਈ ਕੌਣ ਜ਼ਿੰਮੇਵਾਰ ਹੈ?

ਬਿਨਾਂ ਹਥਿਆਰਾਂ ਤੋਂ ਕਿਉਂ ਭੇਜਿਆ ਗਿਆ?

ਅਜਿਹੀ ਸਥਿਤੀ ‘ਚ ਰਵਾਇਤੀ ਹਥਿਆਰਾਂ ਤੋਂ ਬਿਨਾਂ ਵੱਡੀ ਗਿਣਤੀ ‘’ਚ ਸਿਪਾਹੀਆਂ ਦੀ ਸ਼ਹਾਦਤ ਨੇ ਇਸ ਵੱਲ ਧਿਆਨ ਖਿੱਚਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸੇ ਮੁੱਦੇ ‘ਤੇ ਸਵਾਲ ਚੁੱਕੇ ਹਨ।

ਰਾਹੁਲ ਨੇ ਆਪਣੀ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਸ ਨੇ ਇਹ ਸਵਾਲ ਪੁੱਛਿਆ, “ਚੀਨ ਨੇ ਭਾਰਤ ਦੇ ਨਿਹੱਥੇ ਸਿਪਾਹੀਆਂ ਦੀ ਹੱਤਿਆ ਕਰ ਕੇ ਵੱਡਾ ਜੁਰਮ ਕੀਤਾ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਨਾਇਕਾਂ ਨੂੰ ਹਥਿਆਰਾਂ ਤੋਂ ਬਿਨਾਂ ਕਿਸਨੇ ਖਤਰੇ ਵੱਲ ਭੇਜਿਆ? ਕੌਣ ਜ਼ਿੰਮੇਵਾਰ ਹੈ? ”

ਇਸ ਘਟਨਾ ਤੋਂ ਦੋ ਦਿਨ ਬਾਅਦ, ਵੀਰਵਾਰ 18 ਜੂਨ ਨੂੰ ਤਸਵੀਰ ਸਾਹਮਣੇ ਆਈ ਜਿਸ ‘ਚ ਐਲਏਸੀ ਦੀ ਘਟਨਾ ‘ਚ ਚੀਨੀ ਫੌਜਾਂ ਦੀ ਸਾਜਿਸ਼ ਵੱਲ ਇਸ਼ਾਰਾ ਕੀਤਾ ਗਿਆ। ਦਰਅਸਲ, ਚੀਨੀ ਸੈਨਿਕਾਂ ਨੇ ਜਿਸ ਡੰਡੇ ਨਾਲ ਭਾਰਤੀ ਜਵਾਨਾਂ ‘ਤੇ ਹਮਲਾ ਕੀਤਾ ਸੀ, ਉਸ ‘ਚ ਬਹੁਤ ਸਾਰੀਆਂ ਕਿੱਲਾਂ ਤੇ ਕੰਡਿਆਲੀਆਂ ਤਾਰਾਂ ਸੀ।

ਦਰਅਸਲ, 1996 ‘ਚ ਦੋਵਾਂ ਦੇਸ਼ਾਂ ਵਿਚਾਲੇ ਇਕ ਸਮਝੌਤਾ ਹੋਇਆ ਸੀ। ਇਸ ਅਨੁਸਾਰ, ਦੋਵਾਂ ਦੇਸ਼ਾਂ ਦੇ ਸੈਨਿਕ ਭਾਰਤ-ਚੀਨ ਸਰਹੱਦ ‘ਤੇ ਗੋਲੀ ਨਹੀਂ ਚਲਾ ਸਕਦੇ। ਇਸ ਲਈ ਸੈਨਿਕ ਅਕਸਰ ਐਲਏਸੀ ‘ਤੇ ਬਿਨਾਂ ਹਥਿਆਰਾਂ ਦੇ ਹੁੰਦੇ ਹਨ।

Related posts

ਅਯੁੱਧਿਆ: ਦਲਿਤ ਲੜਕੀ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

On Punjab

ਮਾਲ ਮੰਤਰੀ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ

On Punjab

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾ

On Punjab