47.61 F
New York, US
November 22, 2024
PreetNama
ਸਿਹਤ/Health

ਆਖਰ ਭਵਿੱਖ ਵਿਚ ਕਿਉਂ ਜ਼ਰੂਰੀ ਹੋਵੇਗਾ ਵੈਕਸੀਨ ਪਾਸਪੋਰਟ, ਜਾਣੋ ਇਸ ਦੀ ਵਜ੍ਹਾ ਤੇ ਅਹਿਮੀਅਤ

ਕੋਰੋਨਾ ਮਹਾਮਾਰੀ ਕਾਰਨ ਸਾਡੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਸਰੀਰਕ ਦੂਰੀ, ਮਾਸਕ ਪਾਉਣਾ, ਹੱਥਾਂ ਨੂੰ ਸਮੇਂ-ਸਮੇਂ ‘ਤੇ ਸੈਨੇਟਾਈਜ਼ ਕਰਨਾ, ਇਹ ਸਭ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਉੱਥੇ ਹੀ ਜ਼ਿੰਦਗੀ ਨੂੰ ਵਾਪਸ ਨਾਰਮਲ ਕਰਨ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਇਨਫੈਕਸ਼ਨ ਖਿਲਾਫ਼ ਕਈ ਇਹਤਿਆਤੀ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਹੈ ਵੈਕਸੀਨ ਪਾਸਪੋਰਟ। ਯਾਨੀ ਕਿ ਭਵਿੱਖ ਵਿਚ ਜਦੋਂ ਤੁਸੀਂ ਵਿਦੇਸ਼ ਯਾਤਰਾ ਕਰੋਗੇ ਤਾਂ ਤੁਹਾਡੇ ਕੋਲ ਬੋਰਡਿੰਗ ਪਾਸ, ਸੂਟਕੇਸ, ਪਾਸਪੋਰਟ ਦੇ ਨਾਲ ਹੀ ਵੈਕਸੀਨ ਪਾਸਪੋਰਟ (ਡਿਜੀਟਲ ਵੈਕਸੀਨੇਸ਼ਨ ਸਰਟੀਫਿਕੇਟ) ਹੋਣਾ ਜ਼ਰੂਰੀ ਹੋਵੇਗਾ। ਇਸ ਦਾ ਮੁੱਢਲਾ ਉਦੇਸ਼ ਇਹ ਹੈ ਕਿ ਜਦੋਂ ਲੋਕ ਘੁੰਮਣ ਜਾਂ ਕੰਮ ਦੇ ਮਕਸਦ ਨਾਲ ਦੂਸਰੇ ਦੇਸ਼ਾਂ ਵਿਚ ਜਾਣ ਤਾਂ ਉਨ੍ਹਾਂ ਨੂੰ ਉੱਥੇ ਲੰਬਾ ਸਮਾਂ ਕੁਆਰੰਟਾਈਨ ਨਾ ਹੋਣਾ ਪਵੇ।

ਆਖਰ ਕਿੱਥੇ ਤਕ ਪਹੁੰਚੀ ਤਿਆਰੀ

    • ਚੀਨ ਅਤੇ ਜਾਪਾਨ ਵਿਦੇਸ਼ ਯਾਤਰਾ ਲਈ ਆਪੋ-ਆਪਣੇ ਪ੍ਰਮਾਣ ਪੱਤਰ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ।
  • ਬ੍ਰਿਟੇਨ ਨੇ ਬੀਤੇ ਹਫ਼ਤੇ ਯਾਤਰਾ ਨਿਯਮਾਂ ‘ਚ ਢਿੱਲ ਦਿੰਦੇ ਹੋਏ ਕੌਮੀ ਸਿਹਤ ਸੇਵਾ ਐਪ ਨੂੰ ਅਪਡੇਟ ਕੀਤਾ ਹੈ। ਇਸ ਦੇ ਜ਼ਰੀਏ ਵਿਦੇਸ਼ ਯਾਤਰਾ ਦੌਰਾਨ ਵਿਅਕਤੀ ਦੇ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇਗੀ।
      • ਲਾਂ ਤੋਂ ਹੀ ਕੋਰੋਨਾ ਦੇ ਇਲਾਜ ਤੇ ਇਨਫੈਕਟਿਡਾਂ ਨੂੰ ਟਰੇਸ ਕਰਨ ਲਈ ਕਈ ਅਲੱਗ-ਅਲੱਗ ਦੇਸ਼ ਆਪੋ-ਆਪਣਾ ਐਪ ਚਲਾ ਰਹੇ ਹਨ। ਅਜਿਹੀ ਸਥਿਤੀ ਵਿਚ ਵੈਕਸੀਨ ਪਾਸਪੋਰਟ ਇਕ ਹੋਰ ਡਿਜੀਟਲ ਦਸਤਾਵੇਜ਼ ਹੋਵੇਗਾ।
          • ਦਾ ਪ੍ਰਮਾਣ ਪੱਤਰ ਇਕ ਕਿਊਆਰ ਕੋਡ ਦੀ ਤਰਜ਼ ‘ਤੇ ਹੋਵੇਗਾ ਜਿਸ ਨੂੰ ਜਾਂਚ ਅਧਿਕਾਰੀ ਸਕੈਨ ਕਰੇਗਾ ਤੇ ਈਯੂ ਦੇ ਤਕਨੀਕੀ ਗੇਟਵੇ ਜ਼ਰੀਏ ਯਾਤਰੀ ਦੇ ਦੇਸ਼ ਦੀ ਅਧਿਕਾਰਤ ਏਜੰਸੀ ਦੇ ਡਾਟਾ ਤੋਂ ਟੀਕਾਕਰਨ ਤੇ ਇਨਫੈਕਸ਼ਨ ਦੀ ਸਥਿਤੀ ਦੀ ਪੁਸ਼ਟੀ ਕੀਤੀ ਜਾਵੇਗੀ।
              • ਯੂਰਪੀ ਯੂਨੀਅਨ (EU) ਵੀ ਇਸੇ ਤਰ੍ਹਾਂ ਇਕ ਡਿਜੀਟਲ ਪ੍ਰਮਾਣ ਪੱਤਰ ‘ਤੇ ਕੰਮ ਕਰ ਰਿਹਾ ਹੈ। ਈਯੂ ਦੇ 30 ਮੈਂਬਰ ਦੇਸ਼ਾਂ ਦੇ ਨਾਗਰਿਕਾਂ ਲਈ ਇਹ ਜੂਨ ਦੇ ਅਖੀਰ ਤਕ ਉਪਲਬਧ ਹੋਣ ਦੀ ਸੰਭਾਵਨਾ ਹੈ।

             

            ਇਸ ਵਿਚ ਵਿਅਕਤੀ ਦੇ ਟੀਕਾਕਰਨ ਦੀ ਸਥਿਤੀ ਤੇ ਇਨਫੈਕਟਿਡ ਹੋਣ ਵਾਲਿਆਂ ਦੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਮਾਣ ਪੱਤਰ ਦੇ ਆਧਾਰ ‘ਤੇ ਉਹ ਈਯੂ ਦੇਸ਼ਾਂ ਵਿਚਕਾਰ ਸਫ਼ਰ ਕਰ ਸਕਣਗੇ

         

         

        ਚੁਣੌਤੀਆਂ ਵੀ ਘੱਟ ਨਹੀਂ

         

          • ਸਭ ਤੋਂ ਵੱਡਾ ਅੜਿੱਕਾ ਟੀਕਾਕਰਨ ਦੀ ਵੈਰੀਫਿਕੇਸ਼ਨ ਲਈ ਇਕ ਕੇਂਦਰੀਗ੍ਰਿਤ ਕੌਮਾਂਤਰੀ ਵੈਰੀਫਿਕੇਸ਼ਨ ਵਿਵਸਥਾ ਦਾ ਨਾ ਹੋਣਾ ਹੈ।

         

          • ਕਈ ਦੇਸ਼ਾਂ ਦਾ ਇਕੱਠੇ ਕੰਮ ਕਰਨਾ ਤਕਨੀਕੀ ਲਿਹਾਜ਼ ਤੋਂ ਕਾਫੀ ਚੁਣੌਤੀਪੂਰਨ ਹੈ। ਨਿੱਜਤਾ ਤੇ ਵੈਕਸੀਨ ਦੇ ਨਾਂ ‘ਤੇ ਭੇਦਭਾਵ ਵਰਗੇ ਸਵਾਲਾਂ ਵਿਚਕਾਰ ਇਹ ਚੁਣੌਤੀ ਹੋਰ ਵਧ ਜਾਂਦੀ ਹੈ।

         

     

     

    ਡਬਲਯੂਐੱਚਓ ਹੱਕ ਵਿਚ ਨਹੀਂ

     

    ਟੀਕਿਆਂ ਦੀ ਬਰਾਬਰ ਵੰਡ ਨਾ ਹੋਣ ਸਬੰਧੀ ਦਲੀਲ ਦਿੰਦਿਆਂ ਵਿਸ਼ਵ ਸਿਹਤ ਸੰਗਠਨ (WHO) ਫਿਲਹਾਲ ਟੀਕਾਕਰਨ ਦੇ ਪ੍ਰਮਾਣ ਨੂੰ ਕੌਮਾਂਤਰੀ ਯਾਤਰਾ ਲਈ ਲਾਜ਼ਮੀ ਦਸਤਾਵੇਜ਼ ਬਣਾਏ ਜਾਣ ਦੇ ਹੱਕ ਵਿਚ ਨਹੀਂ ਹੈ। ਹਾਲਾਂਕਿ ਉਹ ਸਮਾਰਟ ਵੈਕਸੀਨੇਸ਼ਨ ਸਰਟੀਫਿਕੇਟ ਦੇ ਸਬੰਧ ਵਿਚ ਅੰਤਰਿਮ ਦਿਸ਼ਾ-ਨਿਰਦੇਸ਼ ਬਣਾਉਣ ਦੀ ਤਿਆਰੀ ਜ਼ਰੂਰ ਕਰ ਰਿਹਾ ਹੈ

Related posts

ਪਿਆਜ਼ ਦੇ ਛਿਲਕਿਆਂ ‘ਚ ਛਿਪਿਆ ਸਿਹਤ ਦਾ ਰਾਜ਼, ਜਾਣ ਲਓ ਇਸ ਦੇ ਗੁਣ

On Punjab

ਬਿਊਟੀ ਟਿਪਸ ਬਲੀਚਿੰਗ ਨਾਲ ਲਿਆਓ ਚਿਹਰੇ ‘ਤੇ ਚਮਕ

On Punjab

5 ਸਾਲ ਤਕ ਦੇ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਤੋਂ ਰੱਖੋ ਦੂਰ, ਨਹੀਂ ਤਾਂ ਜਾ ਸਕਦੀ ਜਾਨ

On Punjab