63.68 F
New York, US
September 8, 2024
PreetNama
ਰਾਜਨੀਤੀ/Politics

ਆਖ਼ਿਰ ਕੀ ਹੈ ਇਹ Pegasus ਤੇ ਕਿਹੜੇ ਦਿੱਗਜਾਂ ਦੀ ਹੋਈ ਜਾਸੂਸੀ, ਜਾਣੋ ਇਸ Spyware ਦੀ ਪੂਰੀ ਕਹਾਣੀ ਤੇ ਇਸ ਦੀ ਖਾਸੀਅਤ

Pegasus Spyware ਇਕ ਵਾਰ ਮੁੜ ਚਰਚਾ ‘ਚ ਹੈ। ਇਸ ਨੂੰ ਭਾਰਤੀਆਂ ਦੀ ਜਾਸੂਸੀ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸ ਨੂੰ ਇਜ਼ਰਾਇਲੀ ਸਪਾਈਵੇਅਰ ਬਣਾਉਣ ਵਾਲੇ NSO ਗਰੁੱਪ ਨੇ ਬਣਾਇਆ ਹੈ। Pegasus ਸਪਾਈਵੇਅਰ ‘ਤੇ ਕਰੀਬ 20 ਦੇਸ਼ਾਂ ਦੇ ਪੱਤਰਕਾਰਾਂ, ਐਕਟੀਵਿਸਟਾਂ, ਕਾਨੂੰਨ ਦੇ ਜਾਣਕਾਰਾਂ ਤੇ ਸਰਕਾਰੀ ਅਧਿਕਾਰੀਆਂ ਦੀ ਜਾਸੂਸੀ ਦਾ ਦੋਸ਼ ਹੈ। ਇਸ ਲਿਸਟ ‘ਚ ਭਾਰਤ ਵੀ ਸ਼ਾਮਲ ਹੈ। ਪੈਗਾਸਸ ਸਪਾਈਵੇਅਰ ਇਜ਼ਰਾਇਲੀ ਕੰਪਨੀ ਨੇ ਤਿਆਰ ਕੀਤਾ ਹੈ। ਪਿਛਲੇ ਵਾਰ 2019 ‘ਚ ਇਸ ਸਪਾਈਵੇਅਰ ਬਾਰੇ ਸੁਣਨ ਨੂੰ ਮਿਲਿਆ ਸੀ ਕਿ ਕਈ ਵ੍ਹਟਸਐਪ ਯੂਜ਼ਰਜ਼ ਨੂੰ ਮੈਸੇਜ ਮਿਲਿਆ ਸੀ ਜਿਹੜਾ ਪੈਗਾਸਸ ਸਪਾਈਵੇਅਰ ਸੀ ਤੇ ਇਸ ਨੇ ਕਈ ਫੋਨ ਹੈਕ ਕੀਤੇ ਸਨ। ਇਸ ਤਰ੍ਹਾਂ ਇਹ ਫੋਨ ਤੇ ਵ੍ਹਟਸਐਪ ਆਦਿ ਰਾਹੀਂ ਵੀ ਹੈਕਿੰਗ ਕਰ ਸਕਦੈ। ਕਈ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਫੋਨ ਤੇ ਵ੍ਹਟਸਐਪ ਨੂੰ ਕਿਵੇਂ ਹੈਕ ਕਰਦੈ ਤਾਂ ਆਓ ਜਾਣਦੇ ਹਾਂ ਇਸ ਬਾਰੇ…

 

ਯੂਨੀਵਰਸਿਟੀ ਆਫ ਟੋਰਾਂਟੋ ਦੀ Citizen ਲੈਬ ਦੀ ਰਿਪੋਰਟ ਮੁਤਾਬਕ Pegasus ਸਪਾਈਵੇਅਰ WhatsApp ਹੈਕਿੰਗ ਲਈ ਵੀ ਜ਼ਿੰਮੇਵਾਰ ਹੈ। Pegasus ਸਪਾਈਵੇਅਰ ਨੂੰ Q Suite ਤੇ Trident ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਐਂਡਰਾਇਡ ਦੇ ਨਾਲ iOS ਡਿਵਾਈਸ ‘ਤੇ ਹਮਲੇ ਲਈ ਜ਼ਿੰਮੇਵਾਰ ਹੈ। Pegasus ਇਕ ਵਰਸੇਟਾਈਲ ਸਪਾਈਵੇਅਰ ਹੈ। ਇਸ ਨੂੰ ਟਾਰਗੇਟਿਡ ਡਿਵਾਈਸ ‘ਤੇ ਹਮਲਿਆਂ ਲਈ ਬਣਾਇਆ ਗਿਆ ਹੈ। Pegasus ਸਪਾਈਵੇਅਰ ਨੂੰ ਅਣਪਛਾਤੇ ਵੈੱਬਸਾਈਟ ਲਿੰਕ ਦੀ ਮਦਦ ਨਾਲ ਫੋਨ ਵਿਚ ਭੇਜਿਆ ਜਾਂਦਾ ਹੈ। ਇਸ ‘ਤੇ ਕਲਿੱਕ ਕਰਦੇ ਹੀ ਸਪਾਈਵੇਅਰ ਫੋਨ ‘ਚ ਇੰਸਟਾਲ ਹੋ ਜਾਂਦਾ ਹੈ। ਨਾਲ ਹੀ ਇਸ ਨੂੰ WhatsApp ਕਾਲ ਤੇ ਮਿਸਡ ਕਾਲ ਜ਼ਰੀਏ ਵੀ ਇੰਸਟਾਲ ਕੀਤਾ ਜਾ ਸਕਦਾ ਹੈ। Pegasus ਸਪਾਈਵੇਅਰ ਫੋਨ ਦੇ ਪਾਸਵਰਡ, ਕੰਟੈਕਟ, ਟੈਕਸਟ ਮੈਸੇਜ ਤੇ ਕੈਲੰਡਰ ਡਿਟੇਲ ਦੀ ਚੋਰੀ ਲਈ ਜ਼ਿੰਮੇਵਾਰ ਹੈ। ਨਾਲ ਹੀ ਵਾਇਸ ਕਾਲ ਤੇ ਮੈਸੇਜ ਨੂੰ ਵੀ ਟ੍ਰੈਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੇ ਕੈਮਰੇ, ਜੀਪੀਐੱਸ ਤੇ ਮਾਈਕ੍ਰੋਫੋਨ ਨੂੰ ਕੰਟਰੋਲ ਕਰਨ ‘ਚ ਸਮਰੱਥ ਹੈ।

ਕੀ ਹੈ Pegasus ਸਪਾਈਵੇਅਰ

ਪੈਗਾਸਸ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਨੂੰ ਜੇਕਰ ਕਿਸੇ ਸਮਾਰਟਫੋਨ ਵਿਚ ਪਾ ਦਿੱਤਾ ਜਾਵੇ ਤਾਂ ਕੋਈ ਹੈਕਰ ਉਸ ਸਮਾਰਟਫੋਨ ਦੇ ਮਾਈਕ੍ਰੋਫੋਨ, ਕੈਮਰਾ, ਆਡੀਓ ਤੇ ਟੈਕਸਟ ਮੈਸੇਜ, ਈਮੇਲ ਤੇ ਲੋਕੇਸ਼ਨ ਨਾਲ ਜੁੜੀ ਤਮਾਮ ਜਾਣਕਾਰੀ ਹਾਸਲ ਕਰ ਲੈਂਦਾ ਹੈ। ਸਾਈਬਰ ਸੁਰੱਖਿਆ ਕੰਪਨੀ ਦੀ ਇਕ ਰਿਪੋਰਟ ਅਨੁਸਾਰ ਪੈਗਾਸਸ ਇਨਕ੍ਰਿਪਟਿਡ ਆਡੀਓ ਨੂੰ ਵੀ ਸੁਣਨ ਤੇ ਐਨਕ੍ਰਿਪਟਿਡ ਸੰਦੇਸ਼ਾਂ ਨੂੰ ਵੀ ਪੜ੍ਹਨ ਲਾਇਕ ਬਣਾ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵ੍ਹਟਸਐਪ ਦੇ ਸਾਰੇ ਮੈਸੇਜ ਐਨਕ੍ਰਿਪਟਿਡ ਹੁੰਦੇ ਹਨ ਤੇ ਕੰਪਨੀ ਦਾ ਦਾਅਵਾ ਹੈ ਕਿ ਉਸ ਨੂੰ ਖ਼ੁਦ ਕੰਪਨੀ ਦੇ ਲੋਕ ਨਹੀਂ ਪੜ੍ਹ ਸਕਦੇ।

ਇਸ ਸਾਫਟਵੇਅਰ ਦੀ ਖਾਸੀਅਤ ਇਹ ਹੈ ਕਿ ਇਹ ਸਮਾਰਟਫੋਨ ਤੇ ਮੌਨੀਟਰ ਕੀਤੇ ਗਏ ਤਮਾਮ ਕਾਲਸ, ਟੈਕਸਟ ਤੇ ਦੂਸਰੇ ਸੰਵਾਦਾਂ ਦਾ ਪਤਾ ਲਗਾ ਸਕਦਾ ਹੈ। ਇਹ ਤੁਹਾਡੇ ਫੋਨ ਦੇ ਮਾਈਕ੍ਰੋਫੋਨ ਜਾਂ ਕੈਮਰੇ ਨੂੰ ਐਕਟੀਵੇਟ ਕਰ ਸਕਦਾ ਹੈ। ਇਹ ਆਮ ਤੌਰ ‘ਤੇ ਸੁਰੱਖਿਅਤ ਮੰਨੇ ਜਾਣ ਵਾਲੇ ਐੱਪਲ ਫੋਨ ਨੂੰ ਵੀ ਸੰਨ੍ਹ ਲਗਾ ਸਕਦਾ ਹੈ। ਉਂਝ ਐੱਪਲ ਨੇ ਇਸ ਨਾਲ ਨਜਿੱਠਣ ਲਈ ਅਪਡੇਟ ਪਾਇਆ ਹੈ।

 

ਇਨ੍ਹਾਂ ਲੋਕਾਂ ਦੀ ਹੋਈ ਜਾਸੂਸੀ

ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਇਜ਼ਰਾਇਲੀ ਕੰਪਨੀ ਦੇ ਸਪਾਈਵੇਅਰ ਨਾਲ ਦੁਨੀਆਭਰ ਦੇ ਕਰੀਬ 37 ਪੱਤਰਕਾਰਾਂ, ਸਰਕਾਰੀ ਅਧਿਕਾਰੀਆਂ, ਮਨੁੱਖੀ ਅਧਿਕਾਰ ਵਰਕਰ ਦੇ ਫੋਨ ਦੀ ਜਾਸੂਸੀ ਕੀਤੀ ਗਈ ਹੈ। ਇਸ ਦਾ ਖੁਲਾਸਾ 17 ਮੀਡੀਆ ਆਰਗੇਨਾਈਜ਼ੇਸ਼ਨ ਦੀ ਜਾਂਚ ਰਿਪੋਰਟ ਤੋਂ ਹੋਇਆ ਹੈ। ਰਿਪੋਰਟਸ ਤੋਂ ਖੁਲਾਸਾ ਹੋਇਆ ਹੈ ਕਿ ਕਰੀਬ 50 ਦੇਸ਼ਾਂ ਦੇ 1000 ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ਇਸ ਵਿਚ ਅਰਬ ਫੈਮਿਲੀ ਦੇ ਕਈ ਰਾਇਲ ਫੈਮਿਲੀ ਮੈਂਬਰ ਸ਼ਾਮਲ ਹਨ। ਨਾਲ ਹੀ 65 ਬਿਜਨ਼ੈੱਸ ਐਗਜ਼ੀਕਿਊਟਿਵ, 85 ਹਿਊਮਨ ਰਾਈਟਸ ਐਕਟੀਵਿਸਟ, 189 ਪੱਤਰਕਾਰ ਤੇ 600 ਤੋਂ ਜ਼ਿਆਦਾ ਸਰਕਾਰੀ ਅਧਿਕਾਰੀ ਸ਼ਾਮਲ ਹਨ। ਇਸ ਵਿਚ ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ।

 

ਪਗਾਸਸ ਤੋਂ ਬਚਣ ਦਾ ਤਰੀਕਾ

NO ਗਰੁੱਪ ਪੈਗਾਸਸ ਸਪਾਈਵੇਅਰ ਦੇ ਹੋਣ ਦਾ ਸੱਚ ਕਬੂਲ ਕਰ ਚੁੱਕੀ ਹੈ। ਇਸ ਹੈਕਿੰਗ ਟੂਲ ਤੋਂ ਬਚਣ ਦਾ ਤਰੀਕਾ ਇਹੀ ਹੈ ਕਿ ਲੇਟੈਸਟ ਵਰਜ਼ਨ ਦਾ ਐਂਟੀ ਵਾਇਰਸ ਡਾਊਨਲੋਡ ਕੀਤਾ ਜਾਵੇ ਜਿਸ ਨਾਲ ਤੁਹਾਡੇ ਐਪਸ ਤੇ ਤਸਵੀਰਾਂ ਆਦਿ ਸਭ ਕੁਝ ਸੁਰੱਖਿਅਤ ਰਹਿ ਸਕਣ। ਅਜਿਹਾ ਕਰਨ ਨਾਲ ਹੈਕਿੰਗ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਜਾਂਦਾ ਹੈ। ਸਮੇਂ-ਸਮੇਂ ‘ਤੇ ਸੋਸ਼ਲ ਮੀਡੀਆ ਅਕਾਊਂਟ ਆਦਿ ਦੀ ਸੁਰੱਖਿਆ ਲਈ ਜ਼ਰੂਰੀ ਅਪਡੇਟ ਕਰਦੇ ਰਹੋ। ਜੇਕਰ ਤੁਸੀਂ ਕੋਈ ਸ਼ੱਕੀ ਮੈਸੇਜ ਜਾਂ ਲਿੰਕ ਮਿਲੇ ਤਾਂ ਉਸ ਉੱਪਰ ਕਲਿੱਕ ਨਾ ਕਰੋ।

 

ਭਾਰਤ ‘ਚ ਹੰਗਾਮਾ ਕਿਉਂ?

 

ਦਿ ਵਾਇਰ ਦੀ ਰਿਪੋਰਟ ਮੁਤਾਬਕ, ਪੈਗਾਸਸ ਬਾਰੇ ਲੀਕ ਹੋਏ ਡਾਟਾ ‘ਚ 300 ਭਾਰਤੀ ਮੋਬਾਈਲ ਨੰਬਰ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ 40 ਮੋਬਾਈਲ ਨੰਬਰ ਭਾਰਤੀ ਪੱਤਰਕਾਰਾਂ ਦੇ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਵੱਡੇ ਵਿਰੋਧੀ ਪਾਰਟੀਆਂ ਦੇ ਨੇਤਾ, ਮੋਤੀ ਸਰਕਾਰ ‘ਚ ਦੋ ਕੇਂਦਰੀ ਮੰਤਰੀ, ਸੁਰੱਖਿਆ ਏਜੰਸੀਆਂ ਦੇ ਮੌਜੂਦਾ ਅਤੇ ਸਾਬਕਾ ਪ੍ਰਮੁੱਖ ਤੇ ਕਈ ਬਿਜ਼ਨੈੱਸਮੈਨ ਸ਼ਾਮਲ ਹਨ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਨੰਬਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਦੇ ਵਿਚਕਾਰ ਨਿਸ਼ਾਨਾ ਬਣਾਇਆ ਗਿਆ ਸੀ। ਕੁਝ ਵੱਡੇ ਆਗੂਆਂ ਦੇ ਨੰਬਰਾਂ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ, ਚੋਣ ਰਣਨੀਤੀ ਪ੍ਰਸ਼ਾਂਤ ਕਿਸ਼ੋਰ ਤੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦਾ ਨਾਂ ਸ਼ਾਮਲ ਹੈ।

 

ਖਾਸ ਗੱਲ ਇਹ ਹੈ ਕਿ ਇਸ ਲਿਸਟ ਵਿਚ ਭਾਜਪਾ ਦੇ ਦੋ ਮੰਤਰੀਆਂ ਅਸ਼ਵਨੀ ਵੈਸ਼ਨ ਤੇ ਪ੍ਰਹਿਲਾਦ ਪਟੇਲ ਦਾ ਨਾਂ ਵੀ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਹਾਲ ਹੀ ‘ਚ ਮੋਦੀ ਕੈਬਨਿਟ ‘ਚ ਸ਼ਾਮਲ ਕੀਤਾ ਹੈ ਤੇ ਉਹ ਖ਼ੁਦ ਆਟੀ ਮੰਤਰੀ ਹਨ।

 

ਕੀ ਕਹਿੰਦੀ ਹੈ ਸਰਕਾਰ

ਸੰਸਦ ‘ਚ ਵਿਰੋਧੀ ਪਾਰਟੀਆਂ ਨੇ Pegasus ਸਪਾਈਵੇਅਰ ਜ਼ਰੀਏ ਫੋਨ ਟੈਪਿੰਗ ਤੇ ਜਾਸੂਸੀ ਦੇ ਮਸਲੇ ‘ਤੇ ਹੰਗਾਮਾ ਕੀਤਾ ਪਰ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢ ਤੋਂ ਖਾਰਜ ਕਰ ਦਿੱਤਾ ਤੇ ਕਿਹਾ ਕਿ ਦੇਸ਼ ਵਿਚ ਫੋਨ ਟੈਪਿੰਗ ਬਾਰੇ ਪਹਿਲਾਂ ਹੀ ਸਖ਼ਤ ਕਾਨੂੰਨ ਹਨ ਤੇ ਅਜਿਹਾ ਹੋਣਾ ਭਾਰਤ ਵਿਚ ਸੰਭਵ ਨਹੀਂ ਹੈ। ਮੰਤਰੀ ਨੇ ਸੰਸਦ ਸੈਸ਼ਨ ਤੋਂ ਠੀਕ ਇਕ ਦਿਨ ਪਹਿਲਾਂ ਇਸ ਰਿਪੋਰਟ ਦੇ ਸਾਹਮਣੇ ਆਉਣ ‘ਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਇਹ ਸਰਕਾਰ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਹੈ।

 

ਖਸ਼ੋਗੀ ਦੀ ਮਹਿਲਾ ਮਿੱਤਰ ਦੀ ਜਾਸੂਸੀ

ਅਜਿਹਾ ਦੋਸ਼ ਹੈ ਕਿ NSO ਗਰੁੱਪ ਨੇ Pegasus ਸਪਾਈਵੇਅਰ ਦਾ ਇਸਤੇਮਾਲ ਜਮਾਲ ਖਸ਼ੋਗੀ (Jamal Khashoggi) ਦੀਆਂ ਦੋ ਕਰੀਬੀ ਔਰਤਾਂ ਦੀ ਜਾਸੂਸੀ ਕੀਤੀ ਸੀ। Jamal Khashoggi ਸਾਲ 2018 ‘ਚ ਤੁਰਕੀ ਦੇ ਸਾਊਦੀ ਕੌਂਸੂਲੇਟ ਗਏ ਸਨ। ਖਸ਼ੋਗੀ ਅਮਰੀਕੀ ਅਖਬੀਰ ਦੇ ਕਾਲਮਨਵੀਸ ਸਨ।

Related posts

ਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂ

On Punjab

ਆਪ’ ਵਿਧਾਇਕ ਵਰਿੰਦਰ ਸਿੰਘ ਕਾਦੀਆਂ ਨੂੰ ਵੱਡਾ ਝਟਕਾ, ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਦੋਸ਼ ਤੈਅ

On Punjab

ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਲਕਾ ’ਤੇ ਲਗਾਇਆ ਗ਼ਲਤ ਤੱਥ ਪੇਸ਼ ਕਰਨ ਦਾ ਦੋਸ਼, ਕਿਹਾ-ਡੀਐੱਸਜੀਐੱਮਸੀ ਲੈ ਰਹੀ ਹੈ ਝੂਠਾ ਸਿਹਰਾ

On Punjab