ਨਵੀਂ ਦਿੱਲੀ : ਦੁਨੀਆ ‘ਚ ਅਜਿਹਾ ਸ਼ਾਇਦ ਹੀ ਕੋਈ ਸ਼ਖ਼ਸ ਹੋਵੇਗਾ ਜਿਸ ਨੂੰ ਮੱਛਰਾਂ ਨਾਲ ਲਗਾਓ ਹੋਵੇ। ਮੱਛਰ ਇਕ ਅਜਿਹਾ ਜੀਵਨ ਹੈ ਜਿਸ ਤੋਂ ਸਾਰੇ ਪਰੇਸ਼ਾਨ ਹਨ। ਦਿਨ ਢਲਦੇ ਹੀ ਫ਼ੌਜ ਤੁਹਾਡੇ ਘਰ ‘ਚ ਵੜ ਕੇ ਤੁਹਾਡੇ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ। ਇਨ੍ਹਾਂ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਪਰ ਕੀ ਕਦੀ ਤੁਸੀਂ ਸੋਚਿਆ ਹੈ ਕਿ ਇਹ ਖ਼ੂਨ ਚੂਸਣ ਵਾਲੇ ਮੱਛਰ ਹਮੇਸ਼ਾ ਤੁਹਾਡੇ ਸਿਰ ਉੱਪਰ ਹੀ ਕਿਉਂ ਮੰਡਰਾਉਂਦੇ ਹਨ। ਨਹੀਂ ਜਾਣਦੇ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ।
ਸਿਰ ‘ਤੇ ਮੰਡਰਾਉਂਦੀ ਹੈ ਮਾਦਾ ਮੱਛਰ
ਮੱਛਰ ਤੋਂ ਇਲਾਵਾ ਕਈ ਹੋਰ ਕੀਟ-ਪਤੰਗੇ ਹਨ ਜਿਨ੍ਹਾਂ ਨੂੰ ਸਿਰ ਉੱਪਰ ਮੰਡਰਾਉਣਾ ਪਸੰਦ ਹੈ। ਹੋਰਨਾਂ ਕੀਟਾਂ ਦਾ ਤਾਂ ਪਤਾ ਨਹੀਂ ਪਰ ਮੱਛਰ ਇਕ ਖਾਸ ਵਜ੍ਹਾ ਨਾਲ ਤੁਹਾਡੇ ਸਿਰ ਦੇ ਆਲੇ-ਦੁਆਲੇ ਉੱਡਦੇ ਹਨ। ਵਿਗਿਆਨੀਆਂ ਦੀ ਮੰਨੀਏ ਤਾਂ ਇਨਸਾਨ ਦੇ ਸਿਰ ‘ਤੇ ਉੱਡਣ ਵਾਲਾ ਮੱਛਰ ਫੀਮੇਲ ਹੁੰਦਾ ਹੈ ਅਤੇ ਇਸ ਨੂੰ ਤੁਹਾਡੇ ਸਿਰ ‘ਤੇ ਮੰਡਰਾਉਣਾ ਕਾਫ਼ੀ ਪਸੰਦ ਹੈ।
ਕਾਰਬਨ ਡਾਇਆਕਸਾਈਡ ਹੈ ਪਸੰਦ
ਮਾਦਾ ਮੱਛਰ ਨੂੰ ਕਾਰਬਨ ਡਾਇਆਕਸਾਈਡ ਕਾਫ਼ੀ ਪਸੰਦ ਹੁੰਦੀ ਹੈ। ਅਜਿਹੇ ਵਿਚ ਜਦੋਂ ਵੀ ਤੁਸੀਂ ਕਾਰਬਨ ਡਾਇਆਕਸਾਈਡ ਛੱਡਦੇ ਹੋ ਤਾਂ ਸਿਰ ਉੱਪਰ ਉੱਡ ਰਹੇ ਮਾਤਾ ਮੱਛਰ ਨੂੰ ਇਸ ਦੀ ਗੰਧ ਕਾਫ਼ੀ ਪਸੰਦ ਆਉਂਦੀ ਹੈ।
ਪਸੀਨਾ
ਸਿਰ ਉੱਪਰ ਮੱਛਰ ਉੱਡਣ ਦਾ ਇਕ ਕਾਰਨ ਪਸੀਨਾ ਵੀ ਹੈ। ਮੱਛਰ ਨੂੰ ਇਨਸਾਨ ਦੇ ਸਰੀਰ ‘ਚੋਂ ਨਿਕਲਣ ਵਾਲੇ ਪਸੀਨੇ ਦੀ ਗੰਧ ਕਾਫ਼ੀ ਚੰਗੀ ਲਗਦੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਿੰਮ ਜਾਂ ਕਸਰਤ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਬਾਹਰ ਨਿਕਲਦੇ ਹੋ ਤਾਂ ਮੱਛਰਾਂ ਦੀ ਟੋਲੀ ਤੁਹਾਡੇ ਸਿਰ ਨੂੰ ਘੇਰ ਲੈਂਦੀ ਹੈ। ਅਸਲ ਵਿਚ ਸਿਰ ‘ਚ ਵਾਲ਼ ਹੁੰਦੇ ਹਨ ਅਜਿਹੇ ਵਿਚ ਉੱਥੇ ਦਾ ਪਸੀਨਾ ਜਲਦੀ ਸੁੱਕਦਾ ਨਹੀਂ ਅਤੇ ਮੱਛਰ ਇਸੇ ਦਾ ਫਾਇਦਾ ਉਠਾਉਂਦੇ ਹਨ।
ਜੈੱਲ ਦੀ ਖੁਸ਼ਬੂ ਪਸੰਦ
ਮੱਛਰਾਂ ਨੂੰ ਵਾਲਾਂ ‘ਚ ਲੱਗੀ ਹੇਅਰ ਜੈੱਲ ਕਾਫ਼ੀ ਪਸੰਦ ਆਉਂਦੀ ਹੈ। ਮੱਛਰਾਂ ਨੂੰ ਜੇਲ੍ਹ ਦੀ ਖੁਸ਼ਬੂ ਆਉਂਦੀ ਹੀ ਉਹ ਤੁਹਾਡੇ ਸਿਰ ਦੇ ਆਲੇ-ਦੁਆਲੇ ਮੰਡਰਾਉਣ ਲੱਗਦੇ ਹਨ।
Posted By: Seema Anand