PreetNama
ਫਿਲਮ-ਸੰਸਾਰ/Filmy

ਆਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਦੇ ਵਿਆਹ ‘ਚ ਸ਼ਾਮਲ ਹੋਣਗੀਆਂ ਇਹ ਬਾਲੀਵੁੱਡ ਹਸਤੀਆਂ, ਵੇਖੋ ਸੂਚੀ

ਇਨ੍ਹੀਂ ਦਿਨੀਂ ਕ੍ਰਿਕਟਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਖਬਰਾਂ ਬਾਲੀਵੁੱਡ ਗਲਿਆਰਿਆਂ ਵਿੱਚ ਅੱਗ ਵਾਂਗ ਫੈਲ ਰਹੀਆਂ ਹਨ। ਹਾਲਾਂਕਿ, ਅਜੇ ਤਕ ਜੋੜੇ ਅਤੇ ਸ਼ੈਟੀ ਪਰਿਵਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਵਿਆਹ ਦਾ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਹੈ। ਇਸ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਸਾਹਮਣੇ ਆ ਗਈ ਹੈ।

ਆਥੀਆ ਅਤੇ ਰਾਹੁਲ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲੇਗਾ

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲਣ ਵਾਲਾ ਹੈ। ਵਿਆਹ ਇਸੇ ਮਹੀਨੇ 23 ਜਨਵਰੀ ਨੂੰ ਹੋਵੇਗਾ। ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਗੁਪਤ ਤਰੀਕੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਆਹ ਦੀਆਂ ਸਾਰੀਆਂ ਰਸਮਾਂ 21 ਜਨਵਰੀ ਤੋਂ 23 ਜਨਵਰੀ ਤਕ ਹੋਣਗੀਆਂ। 21-22 ਨੂੰ ਹਲਦੀ-ਮਹਿੰਦੀ ਅਤੇ ਸੰਗੀਤ ਸਮਾਰੋਹ ਮਨਾਇਆ ਜਾਵੇਗਾ।

ਵਿਆਹ ‘ਚ ਸ਼ਾਮਲ ਹੋਣਗੀਆਂ ਇਹ ਵੱਡੀਆਂ ਹਸਤੀਆਂ

ਰਿਪੋਰਟ ‘ਚ ਦੋਵਾਂ ਦੀ ਗੈਸਟ ਲਿਸਟ ਦਾ ਵੀ ਖੁਲਾਸਾ ਹੋਇਆ ਹੈ। ਇਸ ਜੋੜੀ ਦੀ ਮਹਿਮਾਨ ਸੂਚੀ ਵਿੱਚ ਸਲਮਾਨ ਖਾਨ, ਜੈਕੀ ਸ਼ਰਾਫ, ਅਕਸ਼ੈ ਕੁਮਾਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਲ ਹਨ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸੁਨੀਲ ਸ਼ੈਟੀ ਦੇ ਖੰਡਾਲਾ ਬੰਗਲੇ ‘ਚ ਹੋਵੇਗਾ ਵਿਆਹ!

ਖਬਰਾਂ ਦੀ ਮੰਨੀਏ ਤਾਂ ਇਹ ਸਾਰੀਆਂ ਰਸਮਾਂ ਖੰਡਾਲਾ ਸਥਿਤ ਸੁਨੀਲ ਸ਼ੈੱਟੀ ਦੇ ਬੰਗਲੇ ‘ਚ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਐਲ ਰਾਹੁਲ ਅਤੇ ਆਥੀਆ ਦੱਖਣ ਭਾਰਤੀ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹਾਲ ਹੀ ‘ਚ ਦੋਵਾਂ ਨੇ ਦੁਬਈ ‘ਚ ਨਵਾਂ ਸਾਲ ਮਨਾਇਆ। ਇਸ ਦੌਰਾਨ ਅਦਾਕਾਰਾ ਬਲੈਕ ਸ਼ਾਰਟ ਡਰੈੱਸ ‘ਚ ਨਜ਼ਰ ਆਈ।

Related posts

ਹੁਣ ਕੰਗਨਾ ਰਣੌਤ ਨੇ ਜਯਾ ਬੱਚਨ ਨਾਲ ਲਾਇਆ ਆਢਾ, ਕਿਹਾ- ਜੇਕਰ ਅਭਿਸ਼ੇਕ ਲੈ ਲਏ ਫਾਂਸੀ ਤਾਂ ਵੀ ਤੁਸੀਂ ਅਜਿਹਾ ਕਹਿੰਦੇ?

On Punjab

ਕਪੂਰ ਪਰਿਵਾਰ ‘ਤੇ ਰਾਜ ਕਰੇਗੀ ਆਲੀਆ ਭੱਟ, ਮਾਂ ਨੀਤੂ ਕਪੂਰ ਨੇ ਨੂੰਹ ਬਾਰੇ ਕਹੀ ਇਹ ਗੱਲ, ਦੇਖੋ ਵੀਡੀਓ

On Punjab

ਅਦਾਕਾਰ ਸੰਨੀ ਦਿਉਲ ਨੇ ਸ਼ੇਅਰ ਕੀਤੀਆਂ ਆਪਣੀ ਮਾਂ ਨਾਲ ਤਸਵੀਰਾਂ,ਅਤੇ ਲਿਖਿਆ ਭਾਵੁਕ ਮੈਸਜ

On Punjab