ਆਦਰਸ਼ ਬਿਰਧ ਆਸ਼ਰਮ ਨੇ ਦਿੱਤਾ ਇੱਕ ਹੋਰ ਬਜ਼ੁਰਗ ਬਾਪੂ ਨੂੰ ਸਹਾਰਾ ਸੁਖਵਿੰਦਰ ਸਿੰਘ ,ਪੰਜਾਬੀ ਜਾਗਰਣ, ਭੋਆਆਦਰਸ਼ ਬਿਰਧ ਆਸ਼ਰਮ ਝਾਖੋਲਾੜੀ ਪਠਾਨਕੋਟ ਨੇ ਇੱਕ ਹੋਰ ਬੇਸਹਾਰਾ ਬਜ਼ੁਰਗ ਬਾਪੂ ਨੂੰ ਸਹਾਰਾ ਦਿੱਤਾ । ਇਹ ਬਾਪੂ ਸਤੀਸ਼ ਕੁਮਾਰ ਪਿੰਡ ਬੇਗੋਵਾਲ ਤਾਰਾਗੜ੍ਹ, ਜਿਲ੍ਹਾ ਪਠਾਨਕੋਟ ਦਾ ਪੱਕਾ ਵਸਨੀਕ ਹੈ। ਇਸ ਬਾਪੂ ਨੇ ਦੱਸਿਆ ਕਿ ਮੇਰੇ ਦੋ ਪੁੱਤਰ ਤੇ ਇੱਕ ਧੀ ਹੈ।ਮੈ ਆਪਣੇ ਤਿੰਨ ਬੱਚਿਆਂ ਦਾ ਵਿਆਹ ਕਰ ਦਿੱਤਾ ਹੋਇਆ ਹੈ। ਮੇਰਾ ਇੱਕ ਪੁੱਤਰ ਪ੍ਰਾਈਵੇਟ ਕੰਪਨੀ ਵਿੱਚ ਅਤੇ ਦੂਸਰਾ ਸੀ. ਆਰ. ਪੀ . ਐਫ ਫੋਰਸ ਵਿੱਚ ਨੌਕਰੀ ਕਰਦਾ ਹੈ। ਮੇਰੀ ਪਤਨੀ ਅਤੇ ਮੇਰੇ ਦੋਵੇਂ ਪੁੱਤਰ ਮੇਰਾ ਹਾਲ ਚਾਲ ਨਹੀਂ ਪੁੱਛਦੇ । ਮੈਂ ਇੱਕ ਸਰਕਾਰੀ ਮੁਲਾਜ਼ਮ ਦਿੱਲੀ ਪੁਲਿਸ ਤੋਂ ਰਿਟਾਇਰ ਹੋ ਕੇ ਵਾਪਸ ਆਇਆ ਹੋਇਆ ਹਾਂ ਅਤੇ ਮੇਰੀ ਜਿੰਨੀ ਵੀ ਪੈਨਸ਼ਨ ਮੈਨੂੰ ਮਿਲਦੀ ਹੈ , ਮੇਰੇ ਬੱਚੇ ਅਤੇ ਮੇਰੀ ਪਤਨੀ ਧੋਖੇ ਨਾਲ ਮੈਨੂੰ ਗੁਮਰਾਹ ਕਰਕੇ ਮੇਰੇ ਹਸਤਾਖ਼ਰ ਕਰਵਾ ਕੇ ਪੈਸੇ ਖੋਹ ਲੈਂਦੇ ਹਨ ।ਕੁਝ ਹੀ ਦਿਨਾਂ ਦੀ ਗੱਲ ਹੈ ਕਿ ਮੇਰਾ ਜੋ ਬੱਚਾ ਸਰਕਾਰੀ ਮੁਲਾਜ਼ਮ ਹੈ, ਉਸਨੇ ਮੈਨੂੰ ਮਾਰਿਆ ਅਤੇ ਮੇਰੇ ਅਕਾਊਂਟ ਵਿੱਚੋ ਬੈਂਕ ਬੈਲਂਸ ਆਪਣੀ ਮਾਂ ਨਾਲ ਮਿਲ ਕੇ ਸਾਰਾ ਖਾਤਾ ਖਾਲੀ ਕਰ ਦਿੱਤਾ । ਜਦੋਂ ਮੈਂ ਇਹਨਾਂ ਨੂੰ ਕਾਰਨ ਪੁੱਛਿਆ ਤਾਂ ਇਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਗਾਲੀ ਗਲੋਚ ਕਰਨ ਲੱਗ ਪਏ।ਅਤੇ ਅੱਜ ਮੈਨੂੰ ਧੱਕੇ ਮਾਰ ਕੇ ਮੇਰੇ ਹੀ ਬਣਾਏ ਹੋਏ ਘਰ ਵਿੱਚੋ ਕੱਢ ਦਿੱਤਾ । ਉਹਨਾਂ ਨੇ ਮੇਰੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ । ਜਿਸ ਕਰਕੇ ਪਰੇਸ਼ਾਨ ਹੋ ਕੇ ਬਿਰਧ ਆਸ਼ਰਮ ਵਿੱਚ ਆਇਆ ਹਾਂ। ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਅਤੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ ਨੇ ਬਾਪੂ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਬਾਪੂ ਨੂੰ ਬਿਰਧ ਘਰ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਇਸ ਮੌਕੇ ਤੇ ਆਸ਼ਰਮ ਸਮੂਹ ਸਟਾਫ ਸਵਿਤਾ, ਅੰਜੂ ਬਾਲਾ , ਪੂਜਾ ਦੇਵੀ, ਰਾਜ ਰਾਣੀ , ਰਾਣੀ ਦੇਵੀ, ਰੂਪ ਰਾਣੀ, ਤਰਸੇਮ ਲਾਲ , ਰਮੇਸ਼ ਚੰਦਰ ਆਦਿ ਮੌਜੂਦ ਸਨ।