PreetNama
ਖਬਰਾਂ/News

ਆਦਿ ਧਰਮ ਸਮਾਜ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਭੂਮੀ ‘ਤੇ ਸਮਾਗਮ ਕਰਵਾਇਆ

ਆਦਿ ਧਰਮ ਸਮਾਜ (ਆਧਸ) ਭਾਰਤ ਵੱਲੋਂ ਹਰ ਸਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਭੂਮੀ ਤੇ ਕਰਵਾਏ ਜਾਂਦੇ ਯੋਗਿਆ ਪਰਵ ‘ਤੇ ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਹ ਸਮਾਗਮ ਆਦਿ ਧਰਮ ਸਮਾਜ ਦੇ ਮੁੱਖ ਸੰਚਾਲਕ ਦਰਸ਼ਨ ਰਤਨ ਰਾਵਣ ਦੀ ਅਗਵਾਈ ਵਿਚ 31 ਦਸੰਬਰ ਦੀ ਰਾਤ ਨੂੰ ਹੋਇਆ। ਜਿਸ ਵਿਚ ਜ਼ੋਰਾ ਸਿੰਘ ਸੰਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਸ਼ਿਰਕਤ ਕਰਨ ਉਪਰੰਤ ਸਵੇਰ 1 ਜਨਵਰੀ 2019 ਨੂੰ ਵਾਲਮੀਕਿ ਤੀਰਥ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਪਰੰਤ ਫਿਰੋਜ਼ਪੁਰ ਪਹੁੰਚਣ ਤੇ ਜੋਰਾ ਸਿੰਘ ਸੰਧੂ ਵੱਲੋਂ ਆਪਣੇ ਗ੍ਰਹਿ ਵਿਖੇ ਇਕ ਸਾਦਾ ਸਮਾਗਮ ਰੱਖਿਆ ਗਿਆ। ਜਿਸ ਵਿਚ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਚਾਹ ਅਤੇ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁਕੇਸ਼ ਕੁਮਾਰ, ਰਿੰਕੂ ਸ਼ਰਮਾ, ਮੁਕੇਸ਼, ਰਜਿੰਦਰ ਅਰੋੜਾ ਆਦਿ ਹਾਜ਼ਰ ਸਨ।

Related posts

https://youtu.be/pN2GqBqkvcU

On Punjab

ਕਪੂਰਥਲਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮ੍ਰਿਤਕ ਦੇ ਪਿਤਾ ਨੇ ਕਿਹਾ- ਦੋਸਤ ਨੇ ਕਰਾ’ਤਾ ਜ਼ਿਆਦਾ ਨਸ਼ਾ, ਜਿਸ ਕਾਰਨ ਹੋਈ ਮੌਤ

On Punjab

ਯੂ-ਡਾਇਸ ਸਰਵੇ 2019-20 ਦਾ ਕੰਮ 10 ਫਰਵਰੀ ਤੱਕ ਮੁਕੰਮਲ ਕਰਨ ਦੇ ਨਿਰਦੇਸ਼

Pritpal Kaur