ਨਵੀਂ ਦਿੱਲੀ: ਈ–ਕਾਮਰਸ ਕੰਪਨੀ ਅਮੇਜ਼ਨ ਦਾ ਇਸਤੇਮਾਲ ਅਕਸਰ ਲੋਕਾਂ ਵੱਲੋਂ ਪ੍ਰੋਡਕਟਸ ਖਰੀਦਣ ਲਈ ਹੁੰਦਾ ਹੈ। ਪਰ ਈ–ਕਾਮਰਸ ਸਾਈਟ ਅਮੇਜ਼ਨ ਲਈ ਕਿਸੇ ਦੀ ਦੀਵਾਨਗੀ ਤੁਸੀਂ ਸ਼ਾਇਦ ਹੀ ਕੀਤੇ ਵੇਖੀ ਹੋਵੇਗੀ। ਜਿੱਥੇ ਪਤੀ ਆਪਣੀ ਪਤਨੀ ਨੂੰ ਜਨਮ ਦਿਨ ‘ਤੇ ਕੇਕ ਨੂੰ ਅਮੇਜ਼ਨ ਦੇ ਡਿਲੀਵਰੀ ਬਾਕਸ ਦੀ ਸ਼ੇਪ ‘ਚ ਦਿੰਦਾ ਹੈ। ਐਰਿਕ ਮੈਕਗੁਰੀਆ ਨਾਂ ਦੀ ਮਹਿਲਾ ਨੇ ਇਸ ਦੀ ਜਾਣਕਾਰੀ ਆਪਣੀ ਫੇਸਬੁੱਕ ਪ੍ਰੋਫਾਈਲ ‘ਤੇ ਦਿੱਤੀ।
ਐਰਿਕ ਦੇ ਪਤੀ ਮੈਕ ਨੇ ਉਸ ਨੂੰ ਇਹ ਤੋਹਫਾ ਦਿੱਤਾ ਹੈ। ਜਿਸ ਬਾਰੇ ਦੱਸਦੇ ਹੋਏ ਐਰਿਕ ਨੇ ਲਿਖਿਆ, ਤੁਹਾਨੂੰ ਪਤਾ ਹੈ ਕਿ ਤੁਸੀ ਅਮੇਜ਼ਨ ਨੂੰ ਕਾਫੀ ਪਸੰਦ ਕਰਦੇ ਹੋ,ਜੇਕਰ ਤੁਹਾਡਾ ਪਤੀ ਤੁਹਾਨੂੰ ਇਹ ਕੇਕ ਗਿਫਟ ਕਰੇ। ਐਰਿਕ ਵੱਲੋਂ ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਇਸ ਨੂੰ 19,000 ਤੋਂ ਜ਼ਿਆਦਾ ਸ਼ੇਅਰ ਮਿਲ ਚੁੱਕੇ ਹਨ ਅਤੇ ਇਸ ਪੋਸਟ ‘ਤੇ 16,000 ਤੋਂ ਜ਼ਿਆਦਾ ਕੁਮੈਂਟ ਵੀ ਆਏ ਹਨ।ਦੱਸ ਦਈਏ ਕਿ ਮੈਕ ਨੇ ਜਿਸ ਬੇਕਰੀ ਤੋਂ ਕੇਕ ਬਣਵਾਇਆ ਹੈ ਉਹ ਸਵੀਟ ਡ੍ਰੀਮਸ ਬੇਕਰੀ ਹੈ। ਜਿਸ ਨੇ ਇਸ ਸਪੈਸ਼ਲ ਕੇਕ ਨੂੰ ਬਣਾਉਣ ‘ਚ ਅੱਠ ਘੰਟੇ ਦਾ ਸਮਾਂ ਲਿਆ। ਇਸ ਬਾਰੇ ਨੌਰਿਸ ਨੇ ਦੱਸਿਆ ਕਿ ਜਦੋਂ ਮੈਕ ਨੇ ਉਨ੍ਹਾਂ ਨੂੰ ਆਰਡਰ ਦਿੱਤਾ ਤਾਂ ਉਹ ਕਾਫੀ ਉਤਸ਼ਾਹਿਤ ਹੋਈ ਅਤੇ ਇਸ ਦਾ ਤਜ਼ਰਬਾ ਕਰਨਾ ਚਾਹੁੰਦੀ ਸੀ। ਇਸ ਕੇਕ ਦੇ ਲੇਬਲ ਅਤੇ ਟੇਪ ਨੂੰ ਬਣਾਉਣ ਲਈ ਚੀਨੀ ਅਤੇ ਵੇਫਰ ਦਾ ਇਸਤੇਮਾਲ ਹੋਇਆ ਹੈ।