52.97 F
New York, US
November 8, 2024
PreetNama
ਸਿਹਤ/Health

ਆਪਣੀਆਂ ਅੱਖਾਂ ਦੇ ਰੰਗ ਅਨੁਸਾਰ ਕਰੋ Eye Liner ਦੀ ਚੋਣSep

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅੱਖਾਂ ਸਾਡੀ ਆਤਮਾ ਦੀ ਖਿੜਕੀ ਹੁੰਦੀਆਂ ਨੇ ‘ਤੇ ਹਰ ਇਕ ਇਨਸਾਨ ਦੀਆਂ ਅੱਖਾਂ ਦਾ ਵੱਖੋ ਵੱਖਰਾ ਰੰਗ ਵੀ ਹੁੰਦਾ ਹੈ। ਇਸੇ ਲਈ ਜਦੋਂ ਅੱਖਾ ਦੀ ਖਬਸੂਰਤੀ ਨੂੰ ਵਧਾਉਣ ਲਈ ਅੱਖਾ ਤੇ ਆਈਲਾਈਨਰ ਲਗਾਇਆ ਜਾਂਦਾ ਹੈ ਤਾਂ ਇਨ੍ਹਾਂ ਆਈਲਾਈਨਰਾਂ ਦੀ ਚੋਣ ਵੀ ਅੱਖਾ ਦੇ ਰੰਗ ਅਨੁਸਾਰ ਹੀ ਕੀਤੀ ਜਾਦੀ ਹੈ। ਕਿਉਂਕਿ ਚਿਹਰੇ ਨੂੰ ਖੁਬਸੂਰਤ ਬਣਾਉਣ ‘ਚ ਸਭ ਤੋ ਜਿਆਦਾ ਧਿਆਨ ਅੱਖਾਂ ਤੇ ਦਿੱਤਾ ਜਾਦਾ ਹੈ।ਆਮਤੌਰ ਤੇ ਲੋਕ ਆਪਣੀਆਂ ਅੱਖਾਂ ਤੇ ਹਮੇਸ਼ਾਂ ਕਾਲੇ ਰੰਗ ਦੇ ਆਈਲਾਇਨਰ ਦੀ ਵਰਤੋਂ ਕਰਦੇ ਹਨ।ਪਰ ਜੇਕਰ ਆਈਲਾਈਨਰ ਦੀ ਚੋਣ ਅੱਖਾਂ ਦੇ ਰੰਗ ਅਨੁਸਾਰ ਕੀਤਾ ਜਾਵੇ ਤਾਂ ਇਹ ਵਧੇਰੇ ਜੱਚਦਾ ਹੈ ਅਤੇ ਚਿਹਰੇ ਵੀ ਜ਼ਿਆਦਾ ਸੋਹਣਾ ਲਗਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅੱਖਾਂ ਦੇ ਰੰਗ ਅਨੁਸਾਰ ਕੁਝ ਆਈਲਾਈਨਰ ਦੱਸਣ ਜਾ ਰਹੇ ਹਾਂ ਜੋ ਤੁਹਾਡੀਆਂ ਅੱਖਾਂ ਨੂੰ ਖੂਬਸੂਰਤ ਬਣਾ ਦੇਣਗੇ।ਹਰੇ ਰੰਗ ਦੀਆਂ ਅੱਖਾਂ ਲਈ
ਜੇ ਤੁਹਾਡੀਆਂ ਅੱਖਾਂ ਦਾ ਰੰਗ ਹਰਾ ਹੈ, ਤਾਂ ਤੁਹਾਡੀ ਨਜ਼ਰ ਵੱਖਰੀ ਹੈ ਕਿਉਂਕਿ ਦੁਨੀਆ ‘ਚ ਬਹੁਤ ਘੱਟ ਲੋਕ ਹਨ ਜਿਨ੍ਹਾਂ ਦੀਆਂ ਅੱਖਾਂ ‘ਚ ਹਰਾ ਰੰਗ ਹੈ। ਜਦੋ ਹਰੇ ਰੰਗ ਦੀਆਂ ਅੱਖਾਂ ਨੂੰ ਸੁੰਦਰ ਬਣਾਉਣ ਦੀ ਗੱਲ ਆਉਂਦੀ ਹੈ, ਤਾਂ Plums and Violets ਆਈਲਿਨਰ ਤੋਂ ਵਧੀਆ ਕੁਝ ਨਹੀਂ ਹੁੰਦਾ।ਭੂਰੇ ਰੰਗ ਦੀਆਂ ਅੱਖਾਂ ਲਈ
ਆਪਣੀ ਦਿੱਖ ਨੂੰ ਆਕਰਸ਼ਕ ਬਣਾਉਣ ਲਈ ਤੁਸੀਂ ਭੂਰੇ ਰੰਗ ਦੀਆਂ ਅੱਖਾਂ ‘ਤੇ ਨੀਲੇ ਰੰਗ ਦੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ। ਪਰ ਜੇ ਤੁਸੀਂ ਰੋਜਾਨਾ ਆਫਿਸ ਜਾਣ ਲਈ ਜਾਂ ਕਿਸੇ ਮੀਟਿੰਗ ‘ਚ ਜਾਣ ਲਈ ਆਈਲਾਇਨਰ ਦੀ ਵਰਤੋ ਕਰ ਰਹੇ ਹੋ ਤਾਂ ਅਜਿਹੀ ਸਥਿਤੀ ਵਿਚ, ਤੁਸੀਂ ਨੇਵੀ ਬਲਿਊ ਰੰਗ ਦੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ।ਇਸ ਤੋ ਬਿਨ੍ਹਾਂ ਤੁਸੀਂ ਪੁਦੀਨੇ ਵਰਗੇ ਹਰਾ ਰੰਗ, ਸਲੇਟੀ ਅਤੇ ਲਈਟ ਚਾਰਕੁਲਾ, ਹਲਕੇ ਭੂਰੇ ਅਤੇ ਸੁਨਹਿਰੀ ਰੰਗ ਦੇ ਆਈਸ਼ੈਡੋ ਅਤੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ।ਸਲੇਟੀ (ਗ੍ਰੇਅ) ਰੰਗ ਦੀਆਂ ਅੱਖਾਂ ਲਈ
ਜੇ ਤੁਹਾਡੀ ਅੱਖ ਦਾ ਰੰਗ ਗ੍ਰੇਅ ਹੈ ਤਾਂ ਅੱਖਾਂ ਨੂੰ ਖੂਬਸੂਰਤ ਬਣਾਉਣ ਲਈ ਰੈਡੀਸ਼ ਬ੍ਰਾਉਨ ਕਲਰ ਦੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ। ਇਹ ਆਈਲਿਨਰ ਤੁਹਾਡੀਆਂ ਅੱਖਾਂ ਨੂੰ ਇਕ ਵੱਖਰਾ ਰੂਪ ਦੇਵੇਗਾ। ਇਸ ਤੋ ਇਲਾਵਾ ਤੁਸੀ ਕਾਪਰ, ਬਰਾਉਨ ਅਤੇ ਸੰਤਰੀ ਰੰਗ ਦੇ ਆਈਸ਼ੈਡੋ ਅਤੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ।ਹੇਜ਼ਲ ਰੰਗ ਦੀਆਂ ਅੱਖਾਂ ਲਈ
ਜੇ ਤੁਹਾਡੀਆਂ ਅੱਖਾਂ ਹੈਜਲ ਰੰਗ ਦੀਆਂ ਹਨ ਤਾਂ ਤੁਸੀਂ ਅੱਖਾਂ ਨੂੰ ਸੁੰਦਰ ਬਣਾਉਣ ਲਈ ਕਾਲੇ ਰੰਗ ਦੇ ਆਈਲਿਨਰ ਦੀ ਵਰਤੋਂ ਕਰ ਸਕਦੇ ਹੋ। ਇਸ ਤੋ ਬਿਨ੍ਹਾਂ ਤੁਸੀਂ ਮੈਟਲਿਕ ਗੋਲਡ ਅਤੇ ਚਾਕਲੋਟ ਬਰਾਉਨ ਰੰਗ ਦੇ ਆਈਲਿਨਰ ਵੀ ਵਰਤ ਸਕਦੇ ਹੋ। ਪਰ ਕਿਸੇ ਪਾਰਟੀ ਵਿਚ ਜਾਣਾ ਸਮੇ ਤੁਸੀਂ ਸੁਨਹਿਰੀ ਰੰਗ ਦੇ ਆਈਲਿਨਰ ਦੀ ਵਰਤੋਂ ਕਰੋ ਸਕਦੇ ਹੋ, ਇਹ ਤੁਹਾਡੀ ਦਿੱਖ ਨੂੰ ਵਧੀਆਂ ਅਤੇ ਸਭ ਤੋ ਅੱਲਗ ਕਰਨ ‘ਚ ਮਦਦ ਕਰੇਗਾ।

Related posts

ਜੇ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ! ਇਹ ਘਰੇਲੂ ਉਪਚਾਰ ਹੋ ਸਕਦਾ ਫਾਇਦੇਮੰਡ

On Punjab

Happy Holi 2021 : ਰੰਗਾਂ ਦੀ ਅਨੋਖੀ ਦੁਨੀਆ

On Punjab

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab