PreetNama
ਫਿਲਮ-ਸੰਸਾਰ/Filmy

ਆਪਣੀ ਧੀ ਨੂੰ ਲੈ ਕੇ ਪਿਤਾ ਦੀ ਪੁਰਖੀ ਹਵੇਲੀ ‘ਚ ਪਹੁੰਚੇ ਨੇਹਾ ਧੂਪੀਆ ਤੇ ਅੰਗਦ ਬੇਦੀ

Neha dhupia angad with daughter: ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਬੇਟੀ ਮੇਹਰ ਹੁਣ ਇੱਕ ਸਾਲ ਦੀ ਹੋ ਗਈ ਹੈ । ਆਪਣੇ ਪਹਿਲੇ ਜਨਮ ਦਿਨ ਤੇ ਮੇਹਰ ਆਪਣੇ ਦਾਦਾ ਜੀ ਬਿਸ਼ਨ ਬੇਦੀ ਦੀ ਹਵੇਲੀ ਪਹੁੰਚੀ। ਜਿਸ ਦੀਆਂ ਤਸਵੀਰਾਂ ਬਿਸ਼ਨ ਬੇਦੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਅੰਗਦ, ਨੇਹਾ ਤੇ ਮੇਹਰ ਤਿੰਨੇ ਆਪਣੀ ਪਿਤਾ ਪੁਰਖੀ ਹਵੇਲੀ ਦੇ ਵਿਹੜੇ ਵਿੱਚ ਖੜੇ ਦਿਖਾਈ ਦੇ ਰਹੇ ਹਨ ।ਬਿਸ਼ਨ ਬੇਦੀ ਦੀ ਹਵੇਲੀ ਅੰਮ੍ਰਿਤਸਰ ਦੇ ਪੁਤਲੀਘਰ ਦੇ ਕੋਲ ਹੈ ।

ਮੇਹਰ ਦੇ ਜਨਮ ਦਿਨ ਤੇ ਅੰਗਦ ਮੇਹਰ ਨੂੰ ਹਰਿਮੰਦਰ ਸਾਹਿਬ ਵੀ ਲੈ ਕੇ ਪਹੁੰਚੇ । ਇਸ ਮੌਕੇ ਤੇ ਨੇਹਾ ਪੀਲੇ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ ਜਦੋਂ ਕਿ ਮੇਹਰ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਸੀ ।ਇਸ ਮੌਕੇ ਤਿੰਨਾਂ ਨੇ ਤਸਵੀਰਾਂ ਵੀ ਖਿਚਵਾਈਆਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਨੇਹਾ ਤੇ ਅੰਗਦ ਨੇ 10 ਮਈ ਨੂੰ ਵਿਆਹ ਕਰਵਾਇਆ ਸੀ ਤੇ 18 ਨਵੰਬਰ ਨੂੰ ਬੇਟੀ ਨੇ ਜਨਮ ਲਿਆ ਸੀ ।ਹਾਲ ਹੀ ਵਿੱਚ ਨੇਹਾ ਧੂਪੀਆ ਤੇ ਅੰਗਦ ਬੇਦੀ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਲੁੱਤਫ਼ ਉਠਾ ਰਹੇ ਦਿਖਾਈ ਦਿੱਤੇ। ਜਿੱਥੇ ਨੇਹਾ ਧੂਪੀਆ ਬੁੱਧਵਾਰ ਵਾਲੇ ਦਿਨ ਆਪਣੇ ਪਤੀ ਅੰਗਦ ਬੇਦੀ ਤੇ ਧੀ ਮੇਹਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਗੁਰੂ ਮਿਹਰ ਕਰੇ..#ਸਤਨਾਮ ਵਾਹਿਗੂਰੂ #ਦਰਬਾਰ ਸਾਹਿਬ #goldentemple’।ਤਸਵੀਰਾਂ ‘ਚ ਨੇਹਾ ਧੂਪੀਆ ਤੇ ਅੰਗਦ ਬੇਦੀ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਨੇਹਾ ਜੋ ਕਿ ਪੀਲੇ ਰੰਗ ਦੇ ਪੰਜਾਬੀ ਆਉਟ ਫਿੱਟ ‘ਚ ਬਹੁਤ ਹੀ ਖ਼ੂਬਸੂਰਤ ਦਿਖ ਰਹੇ ਨੇ ਤੇ ਅੰਗਦ ਬੇਦੀ ਜੀਨ ਤੇ ਸ਼ਰਟ ‘ਚ ਨਜ਼ਰ ਆਏ। ਉੱਧਰ ਧੀ ਮੇਹਰ ਵੀ ਚਿੱਟੇ ਰੰਗ ਦੇ ਪੰਜਾਬੀ ਸ਼ੂਟ ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਉੱਤੇ ਅਜੇ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਹੀ ਕਮੈਂਟਸ ਆ ਚੁੱਕੇ ਹਨ। ਦੱਸ ਦਈਏ ਕੁਝ ਦਿਨ ਪਹਿਲਾਂ ਹੀ ਮੇਹਰ ਪੂਰੇ ਇੱਕ ਸਾਲ ਦੀ ਹੋ ਗਈ ਹੈ ਤੇ ਉਸ ਦਾ ਪਹਿਲਾਂ ਜਨਮ ਦਿਨ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਸੈਲੀਬ੍ਰੇਟ ਕੀਤਾ ਸੀ।

Related posts

ਕਾਲਜ ਦੀਆਂ ਯਾਦਾਂ ਨਾਲ ਜੁੜੀ ਫਿਲਮ ‘ਰੋਡੇ ਕਾਲਜ’

On Punjab

TMKOC: ਦਯਾ ਬੇਨ ਦੇ ਘਰ ਆਇਆ ਛੋਟਾ ਮਹਿਮਾਨ, ਸ਼ੋਅ ‘ਤੇ ਪਰਤਣ ਤੋਂ ਪਹਿਲਾਂ ਦਿੱਤਾ ਬੇਟੇ ਨੂੰ ਜਨਮ

On Punjab

GQ ਐਵਾਰਡ ‘ਚ ਸਿਤਾਰਿਆਂ ਦੀ ਮਹਿਫ਼ਲ, ਵੇਖੋ ਸ਼ਾਨਦਾਰ ਤਸਵੀਰਾਂ

On Punjab