PreetNama
ਫਿਲਮ-ਸੰਸਾਰ/Filmy

ਆਪਣੇ ਤੋਂ 12 ਸਾਲ ਛੋਟੇ ਇਸ ਸ਼ਖ਼ਸ ਨਾਲ ਬ੍ਰਿਟਨੀ ਸਪੀਅਰਜ਼ ਦੀ ਮੰਗਣੀ, ਦੋ ਵਿਆਹ ਤੋੜ ਕੇ ਰਹਿ ਚੁੱਕੀ ਹੈ ਚਰਚਾ ‘ਚ

ਮਸ਼ਹੂਰ ਅਮਰੀਕਨ ਸਿੰਗਰ ਬ੍ਰਿਟਨੀ ਸਪੀਅਰਜ਼ ਅੱਜਕਲ੍ਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਪੌਪ ਸਿੰਗਰ ਜਲਦ ਤੀਸਰੀ ਵਾਰ ਵਿਆਹ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਦਿੱਤੀ ਹੈ। ਬ੍ਰਿਟਨੀ ਸਪੀਅਰਜ਼ ਨੇ ਐਤਵਾਰ 12 ਜੂਨ ਨੂੰ ਆਪਣੇ ਲੌਂਗ ਟਾਈਮ ਬੁਆਇਫਰੈਂਡ ਸੈਮ ਅਸਗਰੀ ਦੇ ਨਾਲ ਵਿਆਹ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ।

ਬ੍ਰਿਟਨੀ ਸਪੀਅਰਜ਼ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਲਈ ਖਾਸ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਬ੍ਰਿਟਨੀ ਸਪੀਅਰਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਬੁਆਇਫਰੈਂਡ ਸੈਮ ਅਸਗਰੀ ਨਾਲ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਬ੍ਰਿਟਨੀ ਸਪੀਅਰਜ਼ ਆਪਣੇ ਹੱਥ ‘ਚ ਮੌਜੂਦ ਡਾਇਮੰਡ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਅੰਗੂਠੀ ਸੈਮ ਅਸਗਰੀ ਦੇ ਨਾਲ ਮੰਗਣੀ ਦੀ ਹੈ।

ਸੈਮ ਅਸਗਰੀ ਤੇ ਬ੍ਰਿਟਨੀ ਸਪੀਅਰਜ਼ ਦੀ ਉਮਰ ‘ਚ 12 ਸਾਲ ਦਾ ਫ਼ਾਸਲਾ ਹੈ। ਬ੍ਰਿਟਨੀ ਸਪੀਅਰਜ਼ 39 ਸਾਲ ਤੇ ਸੈਮ ਅਸਗਰੀ 27 ਸਾਲ ਦੇ ਹਨ। ਸੈਮ ਅਸਗਰੀ ਈਰਾਨ ਮੂਲ ਦੇ ਅਮਰੀਕੀ ਪਰਸਨਲ ਟ੍ਰੇਨਰ ਹਨ। ਉਹ ਇਕ ਅਦਾਕਾਰ ਵੀ ਹਨ। ਸੈਮ ਅਸਗਰੀ ਵੈੱਬ ਸੀਰੀਜ਼ ਬਲੈਕ ਮਨੀ ‘ਚ ਕੰਮ ਕਰ ਚੁੱਕੇ ਹਨ। ਉੱਥੇ ਹੀ ਨਿਊਜ਼ ਏਜੰਸੀ ਰਾਇਰ ਦੀ ਖ਼ਬਰ ਅਨੁਸਾਰ ਸੈਮ ਅਸਗਰੀ ਦੇ ਮੈਨੇਜਰ ਨੇ ਵੀ ਬ੍ਰਿਟਨੀ ਸਪੀਅਰਜ਼ ਤੇ ਉਨ੍ਹਾਂ ਦੀ ਮੰਗਣੀ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ।

Related posts

Happy Birthday AbRam Khan : ਸ਼ਾਹਰੁਖ ਦੇ ਬੇਟੇ ਅਬਰਾਮ ਖਾਨ ਦੇ ਜਨਮਦਿਨ ‘ਤੇ ਜਾਣੋ ਉਸ ਦੀਆਂ ਕੁਝ ਖਾਸ ਗੱਲਾਂ

On Punjab

ਸਲਮਾਨ ਖਾਨ ਪੂਰੇ ਦੇਸ਼ ‘ਚ ਖੋਲ੍ਹਣਗੇ 300 ਜਿੰਮ

On Punjab

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

On Punjab