ਫਲੋਰਿਡਾ: ਇੱਥੇ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂ, ਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਥਾਨਿਕ ਸਟੋਰ ‘ਤੇ ਵੇਚਣ ਚਲਾ ਗਿਆ। ਸਟੋਰ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਇਹ ਸਭ ਇੱਕ ਮਜ਼ਾਕ ਸੀ।
ਬ੍ਰਾਇਨ ਸੋਲਕੂਮੈਂਟ, ਸਰਸੋਟਾ ਦੀ ਇੱਕ ਦੁਕਾਨ ‘ਚ ਗਿਆ ਜਿੱਥੇ ਉਹ ਦੋਵੇਂ ਖੁਫੀਆ ਕੈਮਰਿਆਂ ਦੀ ਮਦਦ ਨਾਲ ਇਸ ਮਜ਼ਾਕ ਦੀ ਵੀਡੀਓ ਨੂੰ ਕੈਪਚਰ ਕਰ ਰਿਹਾ ਸੀ। ਉਸ ਨੇ ਇਹ ਸਭ ਸਨੈਪਚੈਟ ‘ਤੇ ਵੀਡੀਓ ਪਾਉਣ ਲਈ ਕੀਤਾ ਪਰ ਸਟੋਰ ਮਾਲਕ ਇਸ ਨੂੰ ਸਮਝ ਨਹੀਂ ਪਾਇਆ ਅਤੇ ਉਸ ਨੇ ਬ੍ਰਾਇਨ ਦੀ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਸ਼ਿਕਾਇਤ ਕਰ ਦਿੱਤੀ।
ਵੀਰਵਾਰ ਨੂੰ ਹੋਈ ਇਸ ਘਟਨਾ ‘ਚ ਉਸ ਨੇ ਕਿਹਾ ਕਿ ਇਸ ਦੌਰਾਨ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਹ ਬੱਚੇ ਨੂੰ ਵੇਚਣਾ ਨਹੀਂ ਸੀ ਚਾਹੁੰਦਾ। ਬ੍ਰਾਇਨ ਨੇ ਕਿਹਾ ਕਿ ਇਹ ਸਭ ਇੱਕ ਮਜ਼ਾਕ ਹੀ। ਬ੍ਰਾਇਨ ਵੱਲੋਂ ਪੋਸਟ ਕੀਤੀ ਵੀਡੀਓ ‘ਚ ਵੀ ਸਾਫ਼ ਨਜ਼ਰ ਆ ਇਹਾ ਹੈ ਕਿ ਉਹ ਬੱਚੇ ਨੂੰ ਸਟੋਰ ਮਾਲਕ ਰਿਚਰਡ ਸਕੌਲਾਕਾ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਬੱਚੇ ਦਾ ਮੁੱਲ ਪੁਛਦਾ ਹੈ।
ਜੋਰਡਨ ਨੇ ਫੇਰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ, ਪਰ ਸਾਰੀ ਜਾਂਚ ਤੋਂ ਬਾਅਦ ਪੁਲਿਸ ਨੇ ਬ੍ਰਾਇਨ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਬ੍ਰਾਇਨ ਨੇ ਦੁਕਾਨਦਾਰ ਨੂੰ ਇਹ ਵੀ ਕਿਹਾ ਸੀ ਕਿ ਉਸ ਦਾ ਬੱਚਾ ਬੇਹੱਦ ਘੱਟ ਵਰਤਿਆ ਗਿਆ ਹੈ, ਜਿਸ ‘ਤੇ ਉਹ ਹੈਰਾਨ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਇਹ ਸਭ ਹਾਸਾ ਮਜ਼ਾਕ ਹੀ ਨਿੱਕਲਿਆ।