36.95 F
New York, US
January 2, 2025
PreetNama
ਸਿਹਤ/Health

‘ਆਪ’ ਦੇ ਪੰਜਾਬੀਆਂ ਨਾਲ 11 ਵਾਅਦੇ, ਪੰਜਾਬ ਲਈ ‘ਖ਼ੁਦਮੁਖ਼ਤਿਆਰ’ ਮੈਨੀਫੈਸਟੋ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕੇਂਦਰਤ 11 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਹ ਮਨੋਰਥ ਪੱਤਰ ਪਾਰਟੀ ਦੇ ਕੌਮੀ ਮਨੋਰਥ ਪੱਤਰ ਨਾਲੋਂ ਵੱਖਰਾ ਹੈ। ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਅਮਨ ਅਰੋੜਾ ਤੇ ਹੋਰਾਂ ਨੇ ਇਸ ਨੂੰ ਜਾਰੀ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਕੈਪਟਨ-ਜਾਖੜ ਨੇ ਪੰਜਾਬ ‘ਤੇ ਕੇਂਦਰਤ ਮੈਨੀਫੈਸਟੋ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੀ ਪੰਜਾਬ ‘ਤੇ ਆਧਾਰਤ ਚੋਣ ਵਾਅਦੇ ਮੈਨੀਫੈਸਟੋ ਦੇ ਰੂਪ ‘ਚ ਕਰਨ ਤੋਂ ਭੱਜ ਗਿਆ ਹੈ। ਅਰੋੜਾ ਨੇ ਕਿਹਾ ਕਿ ਇਹ 11 ਨੁਕਾਤੀ ਪ੍ਰੋਗਰਾਮ ‘ਖ਼ੁਸ਼ਹਾਲ ਪੰਜਾਬ’ ਦਾ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਝੂਠੇ ਤੇ ਵਧਾ ਚੜ੍ਹਾ ਕੇ ਲੋਕ-ਲੁਭਾਊ ਵਾਅਦੇ ਜਾਂ ਜੁਮਲੇਬਾਜ਼ੀ ਨਹੀਂ ਕਰਦੇ, ਪਰ ਪੱਕੇ ਇਰਾਦੇ ਲੈ ਕੇ ਲੋਕਾਂ ਦੀ ਕਚਹਿਰੀ ‘ਚ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਉਪਰੰਤ ‘ਆਪ’ ਦੇ ਸੰਸਦ ਮੈਂਬਰ ਇਨ੍ਹਾਂ 11 ਨੁਕਤਿਆਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ।

Related posts

ਕੇਲਿਆਂ ਦੀ ਵਿਕਰੀ ‘ਤੇ ਲਾਈ ਰੋਕ

On Punjab

| ਵਿਗਿਆਨੀਆਂ ਦੀ ਵੱਡੀ ਖੋਜ, ਸਦਾ ਜਵਾਨ ਰਹਿਣ ਦਾ ਲੱਭਿਆ ਰਾਜ

On Punjab

ਲਤਾ ਦੀ ਸਿਹਤ ‘ਚ ਹੋਇਆ ਸੁਧਾਰ ਪਰ ਅਜੇ ਵੀ ਹਸਪਤਾਲ ‘ਚ ਹਨ ਭਰਤੀ

On Punjab