ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਨੇ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਹੀ ਗੱਲ। ਇਸਤੋਂ ਇਲਾਵਾ ਉਨ੍ਹਾਂ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਵਿਰੋਧੀ ਧਿਰ ਨੇ ਹਾਲੇ ਤਕ ਜਨਤਾ ਨੂੰ ਲਾਅਰੇ ਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਭਗਵੰਤ ਮਾਨ ਨੇ ਕਾਂਗਰਸੀਆਂ ਸਬੰਧੀ ਪੱਤਰਕਾਰ ਦੁਆਰਾ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦਿੱਲੀ ਵਿਚ ਪਿਛਲੇ ਦੋ ਟਰਮਜ਼ ਤੋਂ ਜ਼ੀਰੋ ਨੰਬਰ ‘ਤੇ ਹੈ ਜਦਕਿ ‘ਆਪ’ ਬਹੁਮਤ ਨਾਲ ਜਿੱਤ ਪ੍ਰਾਪਤ ਕਰਦੀ ਆ ਰਹੀ ਹੈ। ਮਾਨ ਨੇ ਕਿਹਾ ਕਿ ਕੁਜ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਹੋਣ ਦਾ ਆਪਰ ਆਇਆ ਸੀ ਪਰ ਉਹ ਵਿਰੋਧੀਆਂ ਵਾਂਗ ਕਮਿਸ਼ਨ ਨਹੀਂ ਬਲਕਿ ਮਿਸ਼ਨ ਲਈ ਕੰਮ ਕਰਦੇ ਹਨ। ਇਸ ਲਈ ਉਹ ਕਿਸੇ ਵੀ ਹੋਰ ਪਾਰਟੀ ‘ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਭਗਵੰਤ ਮਾਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇੰਡਸਟਰੀ ਪੈਸਾ ਕਮਾਉਣ ਦਾ ਬਹੁਤ ਵਧੀਆ ਸਾਧਨ ਹੈ ਪਰ ਉਨ੍ਹਾਂ ਨੇ ਇੰਡਸਟਰੀ ਛੱਡ ‘ਆਪ’ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ।
ਭਗਵੰਤ ਮਾਨ ਨੇ ਕਿਹਾ ਵਿਰੋਧੀ ਪਾਰਟੀਆਂ ਆਏ ਦਿਨ ਵੋਟਾਂ ਲੈਣ ਲਈ ਨਵੇਂ ਨਵੇਂ ਵਾਅਦੇ ਕਰਦੇ ਰਹਿੰਦੇ ਹਨ ਪਰ ਚੋਣਾਂ ਤੋਂ ਬਾਅਦ ਲੋਕ ਇਨ੍ਹਾਂ ਵਾਅਦਿਆਂ ਦੇ ਪੂਰੇ ਹੋਣ ਦਾ ਇੰਤਜ਼ਾਰ ਕਰਦੇ ਹਨ। ਜੋ ਸਾਲਾਂ ਬੱਧੀ ਨਹੀਂ ਮਿਲ ਪਾਉਂਦੇ।