ਪਟਿਆਲਾ : ਪਟਿਆਲਾ ਵਿਖੇ ਪੁੱਜੇ ਆਪ ਪ੍ਰਧਾਨ ਅਮਨ ਅਰੋੜਾ ਨੇ ਪੰਜ ਗਰੰਟੀਆਂ ਦਿੰਦੇ ਹੋਏ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਹਰ ਬਣਨ ‘ਤੇ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਗਰੰਟੀਆਂ ਨੂੰ ਪੂਰਾ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੌਣੇ ਤਿੰਨ ਸਾਲ ਤੋਂ ਸਮੁੱਚੇ ਪੰਜਾਬ ‘ਚ ਹਰ ਵਰਗ ਦੇ ਹਿੱਤ ‘ਚ ਕੰਮ ਕੀਤਾ ਹੈ। ਨਿਗਮ ਚੋਣਾਂ ‘ਚ ਵੀ ਪਾਰਟੀ ਵੱਡੀ ਜਿੱਤ ਹਾਸਿਲ ਕਰੇਗੀ। ਓਹਨਾਂ ਕਿਹਾ ਕਿ ਆਪ ਪਾਰਟੀ ਸਿਰਫ਼ ਕੰਮ ਦੀ ਰਾਜਨੀਤੀ ਕਰਦੀ ਹੈ। ਲੋਕਾਂ ਦੀ ਮੰਗ ਅਨੁਸਾਰ ਹੀ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ।