ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹਵਾਈ ਅੱਡੇ ‘ਤੇ ਇਕ ਸ਼ੱਕੀ ਡਰੋਨ ਹਮਲੇ ਦੀ ਸੂਚਨਾ ਮਿਲੀ ਹੈ। ਯਮਨ ਦੇ ਈਰਾਨ ਨਾਲ ਜੁੜੇ ਹਾਉਤੀ ਬਾਗੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਸੰਯੁਕਤ ਅਰਬ ਅਮੀਰਾਤ ‘ਤੇ ਹਮਲਾ ਕੀਤਾ ਸੀ ਜਦੋਂ ਖਾੜੀ ਰਾਜ ਦੇ ਅਧਿਕਾਰੀਆਂ ਨੇ ਰਾਜਧਾਨੀ ਆਬੂ ਧਾਬੀ ਵਿਚ ਅੱਗ ਲੱਗਣ ਦੀ ਰਿਪੋਰਟ ਕੀਤੀ ਸੀ, ਜੋ ਕਿ ਸੰਭਾਵਤ ਤੌਰ ‘ਤੇ ਡਰੋਨ ਕਾਰਨ ਹੋਈ ਸੀ। ਅਬੂ ਧਾਬੀ ‘ਚ ਸ਼ੱਕੀ ਡਰੋਨ ਹਮਲਿਆਂ ‘ਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਹਨ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਹਨ। ਅਮੀਰਾਤ ਦੀ ਸਰਕਾਰੀ ਨਿਊਜ਼ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਡਬਲਯੂਏਐਮ ਅਨੁਸਾਰ, ਦੁਬਈ ਅਧਾਰਤ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਤਿੰਨਾਂ ਵਿੱਚੋਂ ਦੋ ਭਾਰਤੀ ਤੇ ਇਕ ਪਾਕਿਸਤਾਨੀ ਨਾਗਰਿਕ ਸ਼ਾਮਲ ਹਨ।
ਆਬੂ ਧਾਬੀ ਪੁਲਿਸ ਨੇ ਨਿਊਜ਼ ਏਜੰਸੀ ਡਬਲਯੂਏਐਮ ‘ਤੇ ਇਕ ਬਿਆਨ ‘ਚ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਧਮਾਕਾ ਤੇਲ ਫਰਮ ADNOC ਦੀਆਂ ਸਟੋਰੇਜ ਸੁਵਿਧਾਵਾਂ ਨੇੜੇ ਉਦਯੋਗਿਕ ਮੁਸਾਫਾ ਖੇਤਰ ‘ਚ ਤੇਲ ਦੇ ਤਿੰਨ ਟੈਂਕਰਾਂ ਦਰਮਿਆਨ ਹੋਇਆ, ਜਿਸ ਕਾਰਨ ਆਬੂ ਧਾਬੀ ਇੰਟਰਨੈਸ਼ਨਲ ਏਅਰਪੋਰਟ ਦੀ ਇੱਕ ਉਸਾਰੀ ਵਾਲੀ ਥਾਂ ‘ਤੇ ਅੱਗ ਲੱਗ ਗਈ।
ਵੱਡੀ ਘਟਨਾ ਨੂੰ ਦਿੱਤਾ ਗਿਆ ਅੰਜਾਮ
ਯਕੀਨਨ ਇਹ ਘਟਨਾ ਵੱਡੀ ਅਤੇ ਖ਼ਤਰਨਾਕ ਹੈ। ਘਟਨਾ ਦੇ ਤੁਰੰਤ ਬਾਅਦ ਬਿਆਨ ‘ਚ ਕਿਹਾ ਗਿਆ ਕਿ ਘਟਨਾਵਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ, ਪਰ ਬਾਅਦ ਵਿਚ ਦੱਸਿਆ ਗਿਆ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿਚ ਦੋਵਾਂ ਥਾਵਾਂ ‘ਤੇ ਇਕ ਛੋਟੇ ਜਹਾਜ਼ ਦੇ ਕੁਝ ਹਿੱਸਿਆਂ ਨੂੰ ਜੋ ਸ਼ਾਇਦਾ ਇਕ ਡ੍ਰੋਨ ਹੋ ਸਕਦੇ ਹਨ, ਉਨ੍ਹਾਂ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਘਟਨਾ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।