26.64 F
New York, US
February 22, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਮਦਨ ਕਰ ਵਿਭਾਗ ਨੇ ਲਗਾਇਆ ਮੈਗਾ ਖੂਨਦਾਨ ਕੈਂਪ 150 ਦਾਨੀਆਂ ਨੇ ਕੀਤਾ ਖੂਨ ਦਾਨ

ਚੰਡੀਗੜ੍ਹ:ਆਮਦਨ ਕਰ ਵਿਭਾਗ, ਚੰਡੀਗੜ੍ਹ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡੀ.ਜੀ.ਆਈ.ਟੀ. (ਇਨਵ), ਐਨ.ਡਬਲਯੂ.ਆਰ. ਮੋਨਿਕਾ ਭਾਟੀਆ ਨੇ ਕੀਤਾ। ਇਹ ਕੈਂਪ ਜੀ.ਜੀ.ਡੀ.ਐਸ.ਡੀ. ਕਾਲਜ, ਸੈਕਟਰ-32, ਚੰਡੀਗੜ੍ਹ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ ਸੀ।

ਇਹ ਕੈਂਪ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ (ਐਨ.ਡਬਲਯੂ.ਆਰ.) ਅਮਰਾਪਲੀ ਦਾਸ ਦੀ ਅਗਵਾਈ ਅਤੇ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ-1, ਚੰਡੀਗੜ੍ਹ ਸ਼ਾਲਿਨੀ ਭਾਰਗਵ ਕੌਸ਼ਲ ਦੀ ਯੋਗ ਅਗਵਾਈ ਵਿੱਚ ਲਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਨੇ ਖੁਦ ਖੂਨਦਾਨ ਕਰਕੇ ਨਿਵੇਕਲੀ ਮਿਸਾਲ ਪੇਸ਼ ਕੀਤੀ। ਜਿੰਦਗੀ ਦੇ ਅਸਲ ਅਰਥਾਂ ਨਾਲ ਭਰਪੂਰ ਅਤੇ ਖੂਨਦਾਨ ਦੀ ਮਹੱਤਤਾ ਨੂੰ ਦਰਸਾਉਂਦੇ ਉਨ੍ਹਾਂ ਦੇ ਜੋਸ਼ੀਲੀ ਭਾਸ਼ਣ ਨੇ ਸਭ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖੂਨ ਦਾਨ ਕਰਨ ਵਾਲਿਆਂ ਨਾਲ ਵੀ ਗੱਲਬਾਤ ਕੀਤੀ, ਜਿਸ ਵਿੱਚ ਆਇਕਰ ਪਰਿਵਾਰ ਦੇ ਮੈਂਬਰ ਅਤੇ ਕਾਲਜ ਦੇ ਵਿਦਿਆਰਥੀ ਵੀ ਸ਼ਾਮਲ ਸਨ।

ਖੂਨ ਦਾਨ ਕਰਨ ਵਾਲਿਆਂ ਨੂੰ ਇੱਕ ਸਰਟੀਫਿਕੇਟ ਅਤੇ ਵਿਭਾਗੀ ਲੋਗੋ ਵਾਲਾ ਮੱਗ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨ ਦਾਨ ਕਰਨ ਉਪਰੰਤ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਵੀ ਉਪਲਬਧ ਕਰਵਾਈ ਗਈ। ਪੀ.ਜੀ.ਆਈ., ਚੰਡੀਗੜ੍ਹ ਦੇ ਡਾਕਟਰਾਂ ਦੀ ਇੱਕ ਟੀਮ ਨੇ ਬਾਰੀਕੀ ਨਾਲ ਜਾਂਚਣ ਤੋਂ ਬਾਅਦ ਖੂਨ ਇਕੱਤਰ ਕੀਤਾ। ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਕੈਂਪ ਦੌਰਾਨ ਲਗਭਗ 150 ਯੂਨਿਟ ਖੂਨ ਦਾਨ ਕੀਤਾ ਗਿਆ ਹੈ।

ਕਾਲਜ ਪ੍ਰਬੰਧਨ ਵੱਲੋਂ ਮੁੱਖ ਮਹਿਮਾਨ, ਮਹਿਮਾਨਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਇਸ ਮੌਕੇ, ਡਾ. ਤਰੁਣਦੀਪ ਕੌਰ, ਸੀ.ਆਈ.ਟੀ. (ਓ.ਐਸ.ਡੀ.), ਚੰਡੀਗੜ, ਕਾਲਜ ਪ੍ਰਿੰਸੀਪਲ ਡਾ. ਅਜੇ ਸ਼ਰਮਾ, ਡਾ. ਮਹਿੰਦਰ ਸਿੰਘ ਡੀ.ਸੀ.ਆਈ.ਟੀ., ਦਵਿੰਦਰ ਪਾਲ ਸਿੰਘ ਆਈ.ਟੀ.ਓ., ਅਰੁਣ ਮੌਂਗਾ ਆਈ.ਟੀ.ਓ., ਰਾਜੀਵ ਲੋਚਨ ਆਈ.ਟੀ.ਓ., ਪਰਦੀਪ ਅਤੇ ਵਰਿੰਦਰ, ਦੋਵੇਂ ਕੋਆਰਡੀਨੇਟਰ ਵੀ ਮੌਜੂਦ ਸਨ।

Related posts

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹਸਪਤਾਲ ‘ਚ ਦਾਖ਼ਲ, ਕੈਲੀਫੋਰਨੀਆ ਦੇ ਇਕ ਹਸਪਤਾਲ ‘ਚ ਚੱਲ ਰਿਹਾ ਇਲਾਜ

On Punjab

ਆਸਾਰਾਮ ਨੂੰ ਇਲਾਜ ਲਈ ਨਹੀਂ ਮਿਲੀ ਜ਼ਮਾਨਤ, ਪਟੀਸ਼ਨ ਖਾਰਜ; ਦੁਬਾਰਾ ਜੇਲ੍ਹ ਭੇਜਣ ਦੀ ਤਿਆਰੀ

On Punjab

ਦੀਵਾਲੀ ਦੀ ਰਾਤ ਬਲ਼ਦੇ ਦੀਵੇ ਨਾਲ ਘਰ ‘ਚ ਲੱਗੀ ਅੱਗ, ਆਟੋਮੈਟਿਕ ਗੇਟ ਲੌਕ ਹੋਣ ਕਾਰਨ ਵਪਾਰੀ ਜੋੜੇ ਦੀ ਮੌਤ, ਨੌਕਰਾਣੀ ਨੇ ਵੀ ਤੋੜਿਆ ਦਮ Diwali Accident : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੀਵਾਲੀ ਦੀ ਪੂਜਾ ਕਰਨ ਤੋਂ ਬਾਅਦ ਉਹ ਪਤਨੀ ਕਨਿਕਾ ਨਾਲ ਸੌਂ ਗਏ। ਇਸ ਦੌਰਾਨ ਘਰ ਦੇ ਮੰਦਰ ‘ਚ ਦੀਵਾ ਬਲ਼ ਰਿਹਾ ਸੀ। ਦੇਰ ਰਾਤ ਕਰੀਬ ਤਿੰਨ ਵਜੇ ਮੰਦਰ ‘ਚ ਰੱਖੇ ਦੀਵੇ ਨਾਲ ਘਰ ਵਿਚ ਅੱਗ ਲੱਗ ਗਈ।

On Punjab