Amir’s daughter viral on social media: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ।
ਉਹ ਅਕਸਰ ਆਪਣੀਆਂ ਕੁਝ ਦਿਲਚਸਪ ਕਿਸਮ ਦੀਆਂ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਜਿਹੜੀ ਪੋਸਟ ਉਸ ਨੇ ਸ਼ੇਅਰ ਕੀਤੀ ਹੈ, ਉਸ ਨੂੰ ਉਸ ਨੇ ਗਾਇਕਾ ਸੋਨਾ ਮਹਾਪਾਤਰਾ ਨੂੰ ਸਮਰਪਿਤ ਕੀਤਾ ਹੈ।ਇਰਾ ਖ਼ਾਨ ਦੀ ਇਹ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਆਪਣੀ ਉਸ ਪੋਸਟ ’ਚ ਉਹ ਲਿਖਦੀ ਹੈ ਕਿ ਉਹ ਆਪਣੇ ਅੰਦਰਲੀ ਸੋਨਾ ਮਹਾਪਾਤਰਾ ਵਿਖਾ ਰਹੀ ਹੈ। ‘ਪਹਿਲੀ ਵਾਰ ਮੈਂ ਆਪਣੇ ਪਲੇਅ ਨੂੰ ਲੈ ਕੇ ਕਿਤੇ ਵੀ ਜਾ ਰਹੀ ਹਾਂ।
ਆਪਣੀ ਊਰਜਾ ਤੇ ਪ੍ਰਤਿਭਾ ਨੂੰ ਇੱਕੋ ਵੇਲੇ ਆਪਣੀ ਕਾਰਗੁਜ਼ਾਰੀ ਰਾਹੀਂ ਵਿਖਾਉਣਾ ਚਾਹ ਰਹੀ ਹਾਂ। ਸੋਨਾ ਆਂਟੀ, ਤੁਹਾਨੂੰ ਬਹੁਤ ਸਾਰਾ ਪਿਆਰ। ਮੇਰੇ ਲੂੰ–ਕੰਡੇ ਖੜ੍ਹੇ ਹੋ ਰਹੇ ਹਨ।
ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਅੱਜ–ਕੱਲ੍ਹ ਆਪਣੇ ਯੂਰੋਪੀਅਨ ਨਾਟਕ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਉਹ ਇਸ ਪਲੇ ਦਾ ਨਿਰਦੇਸ਼ਨ ਕਰ ਰਹੀ ਹੈ।
ਇੱਥੇ ਵਰਨਣਯੋਗ ਹੈ ਕਿ ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰਾਂ ਤੇ ਹੋਰ ਸੈਲੀਬ੍ਰਿਟੀਜ਼ ਦੇ ਬੱਚੇ ਅਦਾਕਾਰੀ ਨੂੰ ਨਾ ਚੁਣ ਕੇ ਹਦਾਇਤਕਾਰੀ (ਡਾਇਰੈਕਸ਼ਨ) ਦਾ ਕਾਰਜਭਾਰ ਸੰਭਾਲਣ ਦਾ ਫ਼ੈਸਲਾ ਲੈ ਰਹੇ ਹਨ।
ਇਰਾ ਖ਼ਾਨ ਦੇ ਇਸ ਨਾਟਕ ਦਾ ਪ੍ਰੀਮੀਅਰ ਕੁਝ ਦਿਨਾਂ ’ਚ ਹੀ ਹੋਣ ਵਾਲਾ ਹੈ। ਯੂਨਾਨੀ ਕਹਾਣੀ ਉੱਤੇ ਆਧਾਰਤ ਇਸ ਨਾਟਕ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਦੀ ਪਤਨੀ ਤੇ ਅਦਾਕਾਰਾ ਹੇਜ਼ਲ ਕੀਚ ਵੀ ਮੁੱਖ ਭੂਮਿਕਾ ’ਚ ਵਿਖਾਈ ਦੇਣਗੇ।
ਈਰਾ ਦਾ ਲਾਲ ਰੰਗ ਦਾ ਲਿਬਾਸ ਤੇ ਹੱਥਾਂ ‘ਚ ਫੜਿਆ ਜਾਮ ਉਸ ਦੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ।ਈਰਾ ਅਜੇ 22 ਸਾਲ ਦੀ ਹੈ ਪਰ ਉਸ ਦੀਆਂ ਇਹ ਤਸਵੀਰਾਂ ‘ਚ ਕਾਨਫੀਡੈਂਸ ਤੇ ਬੋਲਡ ਅਦਾਵਾਂ ਵੇਖ ਉਹ ਉਮਰ ਤੋਂ ਜ਼ਿਆਦਾ ਵੱਡੀ ਲੱਗ ਰਹੀ ਹੈ।
ਈਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਆਪਣੇ ਨਾਲ ਜੁੜੇ ਅਪਡੇਟਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਦੇ ਨਾਲ ਹੀ ਈਰਾ .ਮਿਸ਼ਾਨ ਕ੍ਰਿਪਲਾਨੀ ਨੂੰ ਡੇਟ ਕਰ ਰਹੀ ਹੈ।