ਮੁੰਬਈ: ਕੁਝ ਦਿਨ ਪਹਿਲਾਂ ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸੀ। ਆਮਿਰ ਜਲਦ ਹੀ ਉੱਥੇ ਸ਼ੂਟਿੰਗ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ Emine Erdogan ਨਾਲ ਮਿਲੇ। ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। Emine Erdogan ਨੇ ਟਵੀਟ ਕਰ ਆਮਿਰ ਖ਼ਾਨ ਨਾਲ ਮੁਲਾਕਾਤ ਲਈ ਖੁਸ਼ੀ ਜ਼ਾਹਿਰ ਕੀਤੀ ਹੈ।
Emine Erdogan ਨੇ ਲਿਖਿਆ, ਮੈਨੂੰ ਦੁਨੀਆ ਦੇ ਮਸ਼ਹੂਰ ਇੰਡੀਅਨ ਐਕਟਰ ਆਮਿਰ ਖ਼ਾਨ ਨਾਲ ਮਿਲਣ ਦਾ ਸੁਨਹਿਰੀ ਮੌਕਾ ਮਿਲਿਆ। ਫਿਲਮ ਮੇਕਰ ਤੇ ਨਿਰਦੇਸ਼ਕ ਇਸਤਾਂਬੁਲ ‘ਚ ਹਨ। ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਆਮਿਰ ਖ਼ਾਨ ਫਿਲਮ ਲਾਲ ਸਿੰਘ ਚੱਢਾ ਦੀ ਰਹਿੰਦੀ ਸ਼ੂਟਿੰਗ ਟਰਕੀ ਦੇ ਵੱਖ-ਵੱਖ ਹਿੱਸਿਆਂ ‘ਚ ਕਰਨਗੇ।
ਪਹਿਲਾਂ ਫਿਲਮ ‘ਲਾਲ ਸਿੰਘ ਚੱਢਾ’ ਇਸ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੀ ਮਾਰ ਇਸ ਫ਼ਿਲਮ ਨੂੰ ਵੀ ਪਈ। ਇਸ ਕਰਕੇ ਫ਼ਿਲਮ ਦੀ ਚਲਦੀ ਸ਼ੂਟਿੰਗ ਨੂੰ ਬੰਦ ਕਰਨਾ ਪਿਆ ਸੀ। ਹੁਣ ਮੇਕਰਸ ਇਸ ਦੀ ਪੈਂਡਿੰਗ ਸ਼ੂਟਿੰਗ ਨੂੰ ਤੁਰਕੀ ‘ਚ ਫ਼ਿਲਮਾਉਣ ਜਾ ਰਹੇ ਹਨ। ਜਦ ਤਕ ਫ਼ਿਲਮ ਦੀ ਸ਼ੂਟਿੰਗ ਪੂਰੀ ਨਹੀਂ ਹੁੰਦੀ, ਉਦੋਂ ਤਕ ਫ਼ਿਲਮ ਨੂੰ ਰਿਲੀਜ਼ ਕਰਨ ਬਾਰੇ ਸੋਚਿਆ ਨਹੀਂ ਜਾ ਸਕਦਾ।ਕਿਉਂਕਿ ਐਡੀਟਿੰਗ ਨੂੰ ਵੀ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਕਰਕੇ ਮੇਕਰਸ ਨੇ ਫ਼ਿਲਮ ਦੀ ਰਿਲਿਸਿੰਗ ਨੂੰ ਇੱਕ ਸਾਲ ਅੱਗੇ ਵਧਾ ਦਿੱਤਾ ਹੈ। ਹੁਣ ਫ਼ਿਲਮ ‘ਲਾਲ ਸਿੰਘ ਚੱਢਾ’ ਕ੍ਰਿਸਮਸ 2021 ਮੌਕੇ ਰਿਲੀਜ਼ ਕੀਤੀ ਜਾਏਗੀ। ਯਾਨੀ ਦਰਸ਼ਕਾਂ ਲਈ ਹੁਣ ਫ਼ਿਲਮ ਦਾ ਇੰਤਜ਼ਾਰ ਕਾਫੀ ਲੰਮਾ ਹੋ ਗਿਆ ਹੈ।