PreetNama
ਫਿਲਮ-ਸੰਸਾਰ/Filmy

ਆਮਿਰ ਖ਼ਾਨ ਦੀ ‘ਸਰਫਰੋਸ਼’ ’ਚ ਦਿਖਾਏ ਗਏ ਮਹਿਲ ਦੇ ਪਿੱਛੇ ਹੈ ਦਿਲਚਸਪ ਕਹਾਣੀ, ਫਿਲਮ ਲਈ 50 ਸਾਲ ਬਾਅਦ ਖੋਲ੍ਹਿਆ ਗਿਆ ਸੀ ਉਸਦਾ ਤਾਲਾ

 ਸਾਲ 1999 ’ਚ ਰਿਲੀਜ਼ ਹੋਈ ਫਿਲਮ ‘ਸਰਫਰੋਸ਼’ ਦੀ ਕਹਾਣੀ ਤਤਕਾਲੀਨ ਫਿਲਮਾਂ ਦੇ ਵਿਸ਼ਿਆਂ ਤੋਂ ਕਾਫੀ ਅਲੱਗ ਸੀ। ਆਮਿਰ ਖ਼ਾਨ, ਨਸੀਰੂਦੀਨ ਸ਼ਾਹ, ਸੋਨਾਲੀ ਬੇਂਦਰੇ ਅਤੇ ਮੁਕੇਸ਼ ਰਿਸ਼ੀ ਅਭਿਨੀਤ ਇਸ ਫਿਲਮ ਨਾਲ ਜੁੜੇ। ਦਿਲਚਸਪ ਕਿੱਸੇ ਸਾਂਝੇ ਕੀਤੇ ਫਿਲਮ ਦੇ ਨਿਰਦੇਸ਼ਕ ਜਾਨ ਮੈਥਿਊ ਮੈਥਨ ਨੇ।
ਮੈਂ ਉਨ੍ਹਾਂ ਦਿਨਾਂ ’ਚ ਵਿਗਿਆਪਨ ਬਣਾਉਂਦਾ ਸੀ। ਇਕ ਵਾਰ ਜਦੋਂ ਮੈਂ ਕੰਮ ਦੇ ਸਿਲਸਿਲੇ ’ਚ ਦਿੱਲੀ ਗਿਆ ਸੀ, ਤਾਂ ਖਾਲਿਸਤਾਨ ਅੰਦੋਲਨ ਚੱਲ ਰਿਹਾ ਸੀ। ਉਸਦਾ ਅਸਰ ਦਿੱਲੀ ’ਤੇ ਵੀ ਸੀ। ਸ਼ਾਮ ਨੂੰ ਛੇ ਵਜੇ ਸੜਕਾਂ ਖ਼ਾਲੀ ਸਨ। ਹੋਟਲ ਵੱਲੋਂ ਨਿਕਲਿਆ ਤਾਂ ਮੈਨੂੰ ਰੋਕਿਆ ਗਿਆ, ਪੁਲਿਸ ਵਾਲਿਆਂ ਨੇ ਮੇਰਾ ਬੈਗ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਲੱਗਾ ਕਿ ਇਸ ਗੰਭੀਰ ਹਾਲਾਤ ਬਾਰੇ ਕਹਾਣੀ ਬਣਨੀ ਚਾਹੀਦੀ ਹੈ, ਉਥੋਂ ਹੀ ਇਸ ਫਿਲਮ ’ਤੇ ਸੋਚਣਾ ਸ਼ੁਰੂ ਕੀਤੀ। ਮੈਨੂੰ ਪਤਾ ਸੀ ਕਿ ਕਰਮਸ਼ੀਅਲ ਫਿਲਮ ਬਣਾਉਣ ਵਾਲੇ ਇਸ ਫਿਲਮ ਨੂੰ ਫਾਈਨਾਂਸ ਨਹੀਂ ਕਰਨਗੇ। ਮੇਰੇ ਕੋਲ ਜੋ ਪੈਸਾ ਸੀ ਉਹ ਇਸ ਫਿਲਮ ’ਤੇ ਲਗਾ ਦਿੱਤਾ ਸੀ।
ਉਸ ਸਮੇਂ ਦਿੱਲੀ ’ਚ ਆਮਿਰ ਖ਼ਾਨ ਅਤੇ ਜੂਹੀ ਚਾਵਲਾ ਦੀ ਇਕ ਫਿਲਮ ਥੀਏਟਰ ’ਚ ਲੱਗੀ ਸੀ। ਮੈਨੂੰ ਲੱਗਾ ਕਿ ਆਮਿਰ ਨਾਲ ਸੰਪਰਕ ਕਰਨਾ ਚਾਹੀਦਾ। ਜਦੋਂ ਮੈਂ ਆਮਿਰ ਖ਼ਾਨ ਦੇ ਕੋਲ ਫਿਲਮ ਲੈ ਕੇ ਪਹੁੰਚਿਆ, ਤਾਂ ਉਨ੍ਹਾਂ ਨੇ ਸਕਰਿਪਟ ਸੁਣਦੇ ਹੀ ਹਾਂ ਕਹਿ ਦਿੱਤਾ। ਆਮਿਰ ਦੇ ਫਿਲਮ ਨਾਲ ਜੁੜਨ ਤੋਂ ਬਾਅਦ ਫਾਇਨਾਂਸਰ ਮਿਲਣ ਲੱਗੇ। ਇਕ ਸਾਲ ਦੀ ਰਿਸਰਚ ਦੌਰਾਨ ਮੈਂ ਰਾਜਸਥਾਨ ’ਚ ਕਾਫੀ ਘੁੰਮਿਆ ਸੀ। ਉਥੋਂ ਦੇ ਬਾਰਡਰ ਏਰੀਏ ’ਤੇ ਜਾ ਕੇ ਪਤਾ ਲੱਗਾ ਕਿ ਊਠ ਨੂੰ ਕਿਵੇਂ ਬਾਰਡਰ ਪਾਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਲੋਕੇਸ਼ਨ ਲੱਭੇ ਜਿਥੇ ਪਹਿਲਾਂ ਕਿਸੇ ਨੇ ਫਿਲਮ ਦੀ ਸ਼ੂਟਿੰਗ ਨਹੀਂ ਕੀਤੀ ਸੀ। ਜੈਸਲਮੇਰ ਤੋਂ ਸੌ ਕਿਲੋਮੀਟਰ ਦੂਰ ਮੈਂ ਇਕ ਮਹਿਲ ’ਚ ਸ਼ੂਟਿੰਗ ਕੀਤੀ ਸੀ। ਉਹ ਮਹਿਲ ਸਾਲ 1947 ਦੇ ਭਾਰਤ-ਪਾਕਿਸਤਾਨ ਵੰਡ ਦੌਰਾਨ ਪਾਕਿਸਤਾਨ ਦਾ ਹਿੱਸਾ ਬਣਨ ਵਾਲਾ ਸੀ, ਪਰ ਆਖ਼ਰੀ ਸਮੇਂ ਭਾਰਤ ਦੇ ਹਿੱਸੇ ਆ ਗਿਆ। ਜਿਸ ਮਹਾਰਾਜਾ ਦਾ ਉਸ ਮਹਿਲ ’ਤੇ ਕਬਜ਼ਾ ਸੀ, ਉਸਨੇ ਉਸ ’ਤੇ ਤਾਲਾ ਲਗਾ ਦਿੱਤਾ ਸੀ।50 ਸਾਲ ਬਾਅਦ ਮੈਂ ਪਹਿਲਾਂ ਅਜਿਹਾ ਸਖ਼ਸ਼ ਸੀ, ਜੋ ਤਾਲਾ ਖੋਲ੍ਹ ਕੇ ਉਸ ਮਹਿਲ ਅੰਦਰ ਗਿਆ ਸੀ। ਕਲਾਈਮੇਕਸ ਉਸੀ ਮਹਿਲ ’ਚ ਸ਼ੂਟ ਕੀਤਾ ਗਿਆ ਸੀ। ਉਥੋਂ ਦੇ ਲੋਕਾਂ ਨਾਲ ਸ਼ੂਟਿੰਗ ਕੀਤੀ ਸੀ। ਆਮਿਰ ਉਸ ਇਲਾਕੇ ’ਚ ਕਾਫੀ ਮਸ਼ਹੂਰ ਸਨ, ਉਹ ਮਾਈਕ ’ਤੇ ਜੋ ਵੀ ਬੋਲਦੇ, ਪਿੰਡ ਵਾਲੇ ਚੁੱਪਚਾਪ ਉਸਨੂੰ ਸੁਣ ਲੈਂਦੇ ਸੀ। ਅਸੀਂ ਕੋਈ ਕੋਸਚੀਊਮ ਡਿਜ਼ਾਈਨਰ ਫਿਲਮ ’ਚ ਨਹੀਂ ਰੱਖਿਆ ਸੀ। ਜਿਸ ਦਰਜੀ ਕੋਲੋਂ ਆਮਿਰ ਆਪਣੇ ਕੱਪੜੇ ਸਿਲਵਾਉਂਦੇ ਸੀ, ਉਥੋਂ ਹੀ ਸਧਾਰਨ ਕੱਪੜੇ ਸਿਲਵਾਏ ਸੀ। ਮੇਕਅਪ ਘੱਟ ਤੋਂ ਘੱਟ ਰੱਖਿਆ ਸੀ। ਮੁਕੇਸ਼ ਰਿਸ਼ੀ ਨੂੰ ਜਦੋਂ ਮੈਂ ਕਿਹਾ ਸੀ ਕਿ ਤੁਹਾਡਾ ਇਕ ਟੈਸਟ ਲਵਾਂਗਾ, ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਦਸ ਫਿਲਮਾਂ ਕਰ ਚੁੱਕਾ ਹਾਂ। ਮੈਂ ਕਿਹਾ ਐਕਟਿੰਗ ਦਾ ਟੈਸਟ ਨਹੀਂ ਕਰਨਾ, ਮੇਰੇ ਦਿਮਾਗ ’ਚ ਜੋ ਕਿਰਦਾਰ ਹੈ, ਉਸ ’ਚ ਤੁਸੀਂ ਫਿਟ ਹੋਵੋਗੇ ਜਾਂ ਨਹੀਂ, ਇਹ ਦੇਖਣਾ ਹੈ। ਅਗਲੇ ਦਿਨ ਇਕ ਸਟੂਡਿਓ ’ਚ ਮੁਕੇਸ਼ ਪੁਰਾਣੇ ਕੱਪੜੇ ਪਾ ਕੇ ਕਿਰਦਾਰ ਜੇ ਗੈਟਅਪ ’ਚ ਪਹੁੰਚ ਗਏ। ਟੈਸਟ ’ਚ ਉਸਨੇ ਰੌਣ ਵਾਲਾ ਸੀਨ ਕਰਨਾ ਸੀ। ਉਹ ਵਧੀਆ ਹੋਇਆ ਅਤੇ ਫਾਈਨਲ ਹੋ ਗਿਆ।

Related posts

ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਚਰਚਾ ‘ਚ, ਹੌਟ ਅੰਦਾਜ਼ ਦੇਖ ਫੈਨਜ਼ ਬੋਲੇ- ਪਾਣੀ ‘ਚ ਅੱਗ ਲਗਾਤੀ

On Punjab

ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

On Punjab

Jacqueline Fernandez ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਤੇ 9 ਲੱਖ ਦੀ ਬਿੱਲੀ ਦਿੱਤੀ ਸੀ ਤੋਹਫੇ ‘ਚ, ਹੋਟਲ ‘ਚ ਠਹਿਰੇ ਸੀ ਦੋਵੇਂ

On Punjab