PreetNama
ਰਾਜਨੀਤੀ/Politics

ਆਮ ਆਦਮੀ ਪਾਰਟੀ ਰੁੱਸਿਆਂ ਤੇ ਬਾਗ਼ੀਆਂ ਨੂੰ ਮਨਾਏਗੀ

ਅੱਜ ਦੁਪਹਿਰ ਵੇਲੇ ਇੱਥੇ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ਗਾਹ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਰੇ ਪ੍ਰਮੁੱਖ ਆਗੂ ਮੌਜੂਦ ਸਨ।

 

 

ਇਸ ਮੀਟਿੰਗ ਦੌਰਾਨ ਰੁੱਸਿਆਂ ਨੂੰ ਮਨਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ। ਹੁਣ ਜਦੋਂ ਬਾਗ਼ੀਆਂ ਤੇ ਖ਼ੁਦ ਆਮ ਆਦਮੀ ਪਾਰਟੀ ਦੋਵਾਂ ਨੇ ਹੀ ਲੋਕ ਸਭਾ ਚੋਣਾਂ ’ਚ ਕਰਾਰੀ ਹਾਰ ਦਾ ਸੁਆਦ ਚਖ ਕੇ ਵੇਖ ਲਿਆ ਹੈ ਕਿ ਇਕੱਲੇ–ਇਕੱਲੇ ਰਹਿ ਕੇ ਕਦੇ ਗੱਲ ਨਹੀਂ ਬਣਨੀ ਤੇ ਜਨਤਾ ਨੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਨਾ।

 

 

ਇਸ ਮੀਟਿੰਗ ਤੋਂ ਬਾਅਦ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿੰਨੇ ਵੀ ਆਗੂ ਤੇ ਵਿਧਾਇਕ ਕੁਝ ਨਾਰਾਜ਼ ਸਨ, ਉਨ੍ਹਾਂ ਨੂੰ ਹੁਣ ਮਨਾਇਆ ਜਾਵੇਗਾ।

 

 

ਸ੍ਰੀ ਚੀਮਾ ਨੇ ਦਾਅਵਾ ਕੀਤਾ ਕਿ – ‘ਜਿਹੜੇ ਵੀ ਵਿਧਾਇਕ ਪਹਿਲਾਂ ਸੁਖਪਾਲ ਸਿੰਘ ਖਹਿਰਾ ਨਾਲ ਗਏ ਸਨ, ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹ ਛੇਤੀ ਹੀ ਆਮ ਆਦਮੀ ਪਾਰਟੀ ਦੀ ਮੁੱਖਧਾਰਾ ਵਿੱਚ ਮੁੜ ਸ਼ਾਮਲ ਹੋ ਜਾਣਗੇ।’

 

 

ਇਸ ਤੋਂ ਇਲਾਵਾ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ’ਚ ਵਾਧਾ ਕਰਨ ਵਿਰੁੱਧ ਆਮ ਆਦਮੀ ਪਾਰਟੀ ਸੂਬੇ ਵਿੱਚ ਇੱਕ ਅੰਦੋਲਨ ਛੇੜੇਗੀ। ਅਗਲੇ ਇੱਕ–ਦੋ ਦਿਨਾਂ ਅੰਦਰ ਇਸ ਦਾ ਪ੍ਰੋਗਰਾਮ ਐਲਾਨ ਦਿੱਤਾ ਜਾਵੇਗਾ।

 

 

ਅੱਜ ਦੀ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਵੀ ਆਤਮ–ਮੰਥਨ ਹੋਇਆ ਤੇ ਪਾਰਟੀ ਦੀ ਅਗਲੇਰੀ ਰਣਨੀਤੀ ਵੀ ਉਲੀਕੀ ਗਈ।

Related posts

ਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾ

On Punjab

Sidhu Reaction after Resign: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਵੱਡਾ ਐਲਾਨ

On Punjab

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

On Punjab