62.22 F
New York, US
April 19, 2025
PreetNama
ਖਾਸ-ਖਬਰਾਂ/Important News

ਆਮ ਲੋਕ ਅੱਜ ਤੋਂ ਕਰਨਗੇ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

Pilgrims visit kartarpur sahib: ਡੇਰਾ ਬਾਬਾ ਨਾਨਕ: ਸਿੱਖ ਕੌਮ ਦੀ 70 ਸਾਲਾਂ ਦੀ ਅਰਦਾਸ ਸ਼ਨੀਵਾਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪੂਰੀ ਹੋ ਗਈ । ਹਾਲਾਂਕਿ ਪਹਿਲੇ ਦਿਨ ਮੁੱਖ ਸਿਆਸਤਦਾਨਾਂ ਅਤੇ ਕੁਝ ਲੋਕਾਂ ਨੂੰ ਹੀ ਪਹਿਲੇ ਜੱਥੇ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ ਪਰ ਅੱਜ ਤੋਂ ਆਮ ਲੋਕ ਪੂਰਾ ਸਾਲ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ । ਜਿੱਥੇ ਰੋਜ਼ਾਨਾ 5,000 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ ।

ਦੱਸ ਦੇਈਏ ਕਿ ਲਾਂਘੇ ਦੀ ਸ਼ੁਰੂਆਤ ‘ਤੇ ਬਣੇ ਚੈੱਕ ਪੁਆਇੰਟ ‘ਤੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ. ਜਿਸ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਈ-ਰਿਕਸ਼ਾ ਰਾਹੀਂ BSF ਦੇ ਜਵਾਨ ਉਨ੍ਹਾਂ ਨੂੰ ਟਰਮੀਨਲ ਤੱਕ ਲੈ ਕੇ ਜਾਣਗੇ । ਜਿਸ ਤੋਂ ਬਾਅਦ ਟਰਮੀਨਲ ‘ਤੇ ਫਿਰ ਤੋਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ।

ਇੱਥੋਂ ਹੀ ਸਖਤ ਸੁਰੱਖਿਆ ਵਿਚਕਾਰ ਜੱਥਾ ਪੈਦਲ ਅਤੇ ਈ-ਰਿਕਸ਼ਾ ਰਾਹੀਂ ਜ਼ੀਰੋ ਲਾਈਨ ਤੱਕ ਲਿਜਾਇਆ ਜਾਵੇਗਾ । ਜਿਸ ਤੋਂ ਬਾਅਦ ਜ਼ੀਰੋ ਲਾਈਨ ‘ਤੇ ਫਿਰ ਦਸਤਾਵੇਜ਼ ਚੈੱਕ ਕੀਤੇ ਜਾਣਗੇ, ਜਿਸ ਤੋਂ ਬਾਅਦ ਹੀ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ ਵਿਚ ਦਾਖਿਲ ਹੋਣਗੇ ।

ਜ਼ਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂ ਸਵੇਰੇ 4 ਵਜੇ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਵੀ ਆਉਣਗੇ । ਇਸ ਤੋਂ ਇਲਾਵਾ ਸ਼ਰਧਾਲੂ ਆਪਣੇ ਨਾਲ 11 ਹਜ਼ਾਰ ਰੁਪਏ ਨਕਦੀ ਅਤੇ 7 ਕਿੱਲੋ ਦਾ ਬੈਗ ਹੀ ਲੈ ਕੇ ਜਾ ਸਕਦੇ ਹਨ । ਸ਼ਰਧਾਲੂ ਆਪਣੇ ਨਾਲ ਮੋਬਾਇਲ ਫੋਨ ਜਾਂ ਫਿਰ ਕੈਮਰਾ ਨਹੀਂ ਲਿਜਾ ਸਕਣਗੇ ।

Related posts

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

On Punjab

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਪਰੇਸ਼ਨ ਖਤਮ

On Punjab

ਸਰਕਾਰ 2020 ਤੱਕ ਮੋਬਾਈਲ ਗੇਮ ਨਾਲ ਖ਼ਤਮ ਕਰੇਗੀ ਕਿਸਾਨਾਂ ਦੀ ਗਰੀਬੀ

On Punjab