PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਮਮਤਾ ਨੇ ਦੱਸਿਆ ਆਪਣੀ ‘ਭੈਣ’, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ਨੇ ਸੋਮਵਾਰ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕਤਲ ਕੀਤੀ ਗਈ ਮਹਿਲਾ ਡਾਕਟਰ ਨੂੰ ਆਪਣੀ ‘ਭੈਣ’ ਕਰਾਰ ਦਿੰਦਿਆਂ ਪੀੜਤਾ ਦੇ ਮਾਪਿਆਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ।

ਉਨ੍ਹਾਂ ਨਾਲ ਹੀ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦੀ ਵੀ ਮੰਗ ਕੀਤੀ। ਉਹ ਇਥੇ ਧੋਨੋ ਧਨਯੋ ਆਡੀਟੋਰੀਅਮ (Dhono Dhanyo auditorium) ਵਿੱਚ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੀ ਇੱਕ ਖ਼ਾਸ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਬੈਨਰਜੀ ਨੇ ਇਨਸਾਫ਼ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ ਅਤੇ ਅਪਰਾਜਿਤਾ ਬਿੱਲ ਪੇਸ਼ ਕੀਤੇ ਜਾਣ ਨੂੰ ਉਭਾਰਿਆ, ਜਿਹੜਾ ਜਬਰ-ਜਨਾਹ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਦਾ ਹੈ।

ਬੈਨਰਜੀ ਨੇ ਕਿਹਾ, “ਮੈਂ ਆਰਜੀ ਕਰ ਹਸਪਤਾਲ ਵਿੱਚ ਮਾਰੀ ਗਈ ਭੈਣ ਦੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੀ ਹਾਂ। ਅਸੀਂ ਇਸ ਮਾਮਲੇ ਵਿੱਚ ਢੁਕਵੀਂ ਸਜ਼ਾ ਦੀ ਮੰਗ ਕਰਦੇ ਹਾਂ।”

ਉਨ੍ਹਾਂ ਕਿਹਾ, “ਮੈਂ ਇਸ ਘਟਨਾ ਦੇ ਵਿਰੋਧ ਵਿੱਚ ਸੜਕਾਂ ‘ਤੇ ਵੀ ਉਤਰੀ ਸੀ। ਸਾਡੀ ਸਰਕਾਰ ਨੇ ਅਪਰਾਜਿਤਾ ਬਿੱਲ ਪਾਸ ਕਰ ਦਿੱਤਾ ਸੀ, ਪਰ ਇਹ ਅਜੇ ਵੀ (ਰਾਸ਼ਟਰਪਤੀ ਕੋਲ) ਲਟਕ ਰਿਹਾ ਹੈ।”

ਗ਼ੌਰਤਲਬ ਹੈ ਕਿ ਪਿਛਲੇ ਸਾਲ 9 ਅਗਸਤ ਨੂੰ ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ 31 ਸਾਲਾ ਜੂਨੀਅਰ ਡਾਕਟਰ ਨਾਲ ਜਬਰ ਜਨਾਹ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਦੇਸ਼ ਭਰ ਵਿਚ ਰੋਸ ਪੈਦਾ ਹੋ ਗਿਆ ਸੀ।

Related posts

ਜਦੋਂ 7.5 ਲੱਖ ਰੁਪਏ ‘ਚ ਵਿਕਿਆ ਲਾਲ ਅੰਗੂਰਾਂ ਦਾ ਇੱਕ ਛੋਟਾ ਗੁੱਛਾ

On Punjab

ਨਿਰਭਿਆ ਕੇਸ: ਦੋਸ਼ੀ ਅਕਸ਼ੈ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਕਯੂਰੇਟਿਵ ਪਟੀਸ਼ਨ ਕੀਤੀ ਖਾਰਜ

On Punjab

ਧਨਤੇਰਸ ‘ਤੇ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਪੂਰੇ ਸਾਲ ਬਰਸੇਗਾ ਪੈਸਾ

On Punjab