ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਹੁਣ ਤਕ 100 ਤੋਂ ਜ਼ਿਆਦਾ ਗੱਡੀਆਂ ਚੋਰੀ ਕਰ ਚੁੱਕਿਆ ਹੈ। ਗ੍ਰਿਫ਼ਤਾਰ ਵਿਅਕਤੀ ਹੀ ਗਰੋਹ ਦਾ ਮੁਖੀ ਹੈ। ਇਸ ਦੀ ਖਾਸ ਗੱਲ ਹੈ ਕਿ ਇਹ ਲੋਕਾਂ ਵੱਲੋਂ ਡਿਮਾਂਡ ਕੀਤੀਆਂ ਕਾਰਾਂ ਦੀ ਚੋਰੀ ਕਰਦਾ ਹੈ। ਪੁਲਿਸ ਨੂੰ ਇਸ ਕੋਲੋਂ 11ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਪੁੱਛਗਿਛ ‘ਚ ਚੋਰ ਨੇ ਦੱਸਿਆ ਕਿ ਉਸ ਦਾ ਗਰੁੱਪ ਦਿੱਲੀ–ਐਨਸੀਆਰ ਦੇ ਨਾਲ ਪੱਛਮੀ ਯੂਪੀ ਤੋਂ ਵਾਹਨਾਂ ਦੀ ਚੋਰੀ ਕਰਦਾ ਹੈ।
ਦੱਖਣੀ–ਪੂਰਬੀ ਜ਼ਿਲ੍ਹਾ ਡੀਸੀਪੀ ਚਿੰਮਯ ਬਿਸ਼ਵਾਕ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਗੱਡੀਆਂ ਚੋਰੀ ਕਰਨ ਵਾਲਾ ਗਿਰੋਹ ਇਲਾਕੇ ਦੇ ਭੈਂਰੋ ਮੰਦਰ ਕੋਲ ਆਉਣ ਵਾਲਾ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਦੇਰ ਰਾਤ ਕਰੀਬ ਇੱਕ ਵਜੇ ਸ਼ੱਕੀ ਵਿਅਕਤੀ ਨਜ਼ਰ ਆਇਆ। ਉਸ ਨੂੰ ਰੋਕਣ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਫੜ ਲਿਆ।ਐਸਟੀਐਫ ਇੰਚਾਰਜ ਮੁਕੇਸ਼ ਮੋਗਾ ਦੀ ਨਿਗਰਾਨੀ ‘ਚ ਏਐਸਆਈ ਹਰਬੀਰ ਸਿੰਘ ਤੇ ਕ੍ਰਿਪਾਲ ਦੀ ਟੀਮ ਨੇ ਇਸ ਚੋਰ ਨੂੰ ਗ੍ਰਿਫ਼ਤਾਰੀ ਕੀਤਾ। ਮੁਲਜ਼ਮ ਦੀ ਸ਼ਨਾਖਤ ਜਾਹਿਦ (40) ਦੇ ਤੌਰ ‘ਤੇ ਹੋਈ ਜੋ ਮੇਰਠ ਦਾ ਰਹਿਣ ਵਾਲਾ ਹੈ। ਪੁਛਗਿਛ ‘ਚ ਉਸ ਨੇ ਦੱਸਿਆ ਕਿ ਦਿੱਲੀ ਆਉਣ ਤੋਂ ਬਾਅਦ ਉਸ ਦੀ ਮੁਲਾਕਾਤ ਗੱਡੀਆਂ ਚੋਰੀ ਕਰਨ ਵਾਲੇ ਗਰੁੱਪ ਨਾਲ ਹੋਈ। ਉਹ ਪਹਿਲਾਂ ਇਲਾਕੇ ਦੀ ਪੂਰੀ ਪਰਖ ਕਰਦੇ ਸੀ ਤੇ ਚੋਰੀ ਕਰ ਕਾਰ ਨੂੰ ਮੇਰਠ ‘ਚ ਵੇਚ ਦਿੰਦੇ ਸੀ।