ਇਸਲਾਮਾਬਾਦ : ਆਰਥਕ ਮੰਦੀ ਦੇ ਬੇਹੱਦ ਬੁਰੇ ਦੌਰ ਚੋਂ ਲੰਘ ਰਹੇ ਪਾਕਿਸਤਾਨ ਨੂੰ ਅੰਤਰਾਸ਼ਟਰੀ ਮੁਦਰਾਕੋਸ਼ ਚੋਂ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਨੇ ਆਈਐਮਐਫ ਚੋਂ ਆਰਥਿਕ ਮਦਦ ਦੀ ਦੂਜੀ ਕਿਸ਼ਤ ਹਾਸਲ ਕੀਤੀ ਹੈ। ਆਈਐਮਐਫ ਨੇ ਪਾਕਿਸਤਾਨ ਨੂੰ 45.24 ਕਰੋੜ ਡਾਲਰ ਦੀ ਰਕਮ ਮੁਹੱਈਆ ਕਰਵਾਈ ਹੈ। ਪਾਕਿਸਤਾਨ ਦੇ ਸਟੇਟ ਬੈਂਕ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ।
ਸਟੇਟ ਬੈਂਕ ਆਫ ਪਾਕਿਸਤਾਨ ਦੇ ਬੁਲਾਰੇ ਨੇ ਦੱਸਿਆ ਕਿ ਆਈਐਮਐਫ ਵੱਲੋਂ ਇਹ ਰਕਮ ਅਗਲੇ ਹਫ਼ਤੇ ਬੈਂਕ ਡੇਟਾ ‘ਚ ਪਾ ਦਿੱਤੀ ਜਾਵੇਗੀ। ਇਸ ਮਦਦ ਨਾਲ ਪਾਕਿਸਤਾਨ ਦੇ ਸੈਂਟਰਲ ਬੈਂਕ ਦਾ ਭੰਡਾਰ 14 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 10.9 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ।