PreetNama
ਖਾਸ-ਖਬਰਾਂ/Important News

ਆਰਬੀਆਈ ਦਾ ਵੱਡਾ ਫੈਸਲਾ, ਸਸਤੇ ਹੋਣਗੇ ਕਰਜ਼ੇ

ਨਵੀਂ ਦਿੱਲੀਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਕ੍ਰੈਡਿਟ ਪਾਲਸੀ ਦਾ ਐਲਾਨ ਕੀਤਾ ਹੈ। ਇਸ ‘ਚ ਰੈਪੋ ਰੇਟ ‘ਚ ਕਟੌਤੀ ਕੀਤੀ ਗਈ ਹੈ। ਇਸ ਮੁਤਾਬਕ ਹੁਣ ਤੁਹਾਡੀ ਈਐਮਆਈ ਘੱਟ ਸਕਦੀ ਹੈ। ਆਰਬੀਆਈ ਨੇ ਰੈਪੋ ਰੈਟ ਨੂੰ 6.0% ਤੋਂ ਘਟਾ ਕੇ 5.75% ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਿਵਰਸ ਰੈਪੋ ਰੇਟ ਵੀ 5.75% ਤੋਂ ਘਟਾ ਕੇ 5.50% ਕਰ ਦਿੱਤਾ ਗਿਆ ਹੈ। ਕੇਂਦਰੀ ਬੈਂਕ ਵੱਲੋਂ ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਵਿਆਜ਼ ਦਰ ਘਟਾਈ ਗਈ ਹੈ।

ਰੈਪੋ ਰੇਟ ‘ਚ ਕਮੀ ਤੋਂ ਬਾਅਦ ਬੈਂਕ ਦੇ ਧਨ ਦੀ ਲਾਗਤ ਘੱਟ ਹੋਵੇਗੀ ਤੇ ਉਹ ਅੱਗੇ ਆਪਣੇ ਗਾਹਕਾਂ ਨੰ ਸਸਤਾ ਕਰਜ਼ਾ ਦੇ ਪਾਉਣਗੇ। ਆਉਣ ਵਾਲੇ ਦਿਨਾਂ ‘ਚ ਹੋਮ ਲੋਨਆਟੋ ਲੋਨ ਤੇ ਹੋਰ ਦੂਜੇ ਕਰਜ਼ੇ ਸਸਤੇ ਹੋ ਸਕਦੇ ਹਨ। ਐਮਪੀਸੀ ਦੇ ਸਾਰੇ ਮੈਂਬਰਾਂ ਨੇ ਰੇਟ ਕੱਟ ਤੇ ਭੂਮਿਕਾ ‘ਚ ਬਦਲਾਅ ਕਰਨ ਦਾ ਫੈਸਲਾ ਸਰਬ ਸਹਿਮਤੀ ਨਾਲ ਲਿਆ।

ਕ੍ਰੈਡਿਟ ਪਾਲਸੀ ‘ਚ ਆਰਬੀਆਈ ਨੇ ਆਰਟੀਜੀਐਸ ਤੇ ਐਨਈਐਫਟੀ ‘ਤੇ ਲੱਗਣ ਵਾਲੇ ਚਾਰਜ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਬੈਂਕਾਂ ਨੂੰ ਕਿਹਾ ਹੈ ਕਿ ਇਸ ਦਾ ਫਾਇਦਾ ਗਾਹਕਾਂ ਨੂੰ ਜ਼ਰੂਰ ਹੋਵੇਗਾ। ਇਸ ਦੇ ਨਾਲ ਹੀ ਇੱਕ ਬੈਂਕ ਦਾ ਏਟੀਐਮ ਦੂਜੇ ਬੈਂਕ ‘ਚ ਇਸਤੇਮਾਲ ‘ਤੇ ਲੱਗਣ ਵਾਲੇ ਚਾਰਜ ਬਾਰੇ ਫੈਸਲਾ ਕਰਨ ਲਈ ਕਮੇਟੀ ਬਣਾਈ ਗਈ ਹੈ ਜੋ ਪਹਿਲੀ ਮੀਟਿੰਗ ਦੇ ਦੋ ਮਹੀਨੇ ਅੰਦਰ ਆਪਣੀ ਰਿਪੋਰਟ ਦੇਵੇਗੀ।

Related posts

ਇੱਕ ਹੱਥ ‘ਚ ਬਾਈਬਲ, ਦੂਜੇ ਹੱਥ ‘ਚ ਭਗਵਤ ਗੀਤਾ… ਬ੍ਰਿਟੇਨ ਦੇ ਸੰਸਦ ਨੇ ਇਦਾਂ ਚੁੱਕੀ ਸਹੂੰ, ਵਾਇਰਲ ਹੋਇਆ ਵੀਡੀਓ

On Punjab

ਹਿਊਸਟਨ ਕਲੱਬ ’ਚ ਦੇਰ ਰਾਤ ਗੋਲੀਬਾਰੀ, 3 ਮੌਤਾਂ, ਇਕ ਵਿਅਕਤੀ ਗੰਭੀਰ ਜ਼ਖ਼ਮੀ

On Punjab

ਬਲੋਚਿਸਤਾਨ ‘ਚ ਭਾਰੀ ਬਰਫਬਾਰੀ ਕਾਰਨ ਐਮਰਜੈਂਸੀ ਲਾਗੂ, 14 ਦੀ ਮੌਤ

On Punjab