ਮੁੰਬਈ: ਆਲੀਆ ਭੱਟ ਦੀ ਫਿਲਮ ‘ਜਿਗਰਾ’ ਦਾ ਟੀਜ਼ਰ ਅੱਜ ਲਾਂਚ ਕੀਤਾ ਗਿਆ। ਇਹ ਫਿਲਮ ਭੈਣ-ਭਰਾ ਦੀ ਜੋੜੀ ਦੀ ਜ਼ਿੰਦਗੀ ’ਤੇ ਆਧਾਰਿਤ ਹੈ, ਜੋ ਦੁਖਦਾਈ ਬਚਪਨ ਗੁਜ਼ਾਰਦੇ ਹਨ। ਟੀਜ਼ਰ ਦੀ ਸ਼ੁਰੂਆਤ ’ਚ ਆਲੀਆ ਇੱਕ ਬਾਰ ’ਚ ਬੈਠੀ ਹੁੰਦੀ ਹੈ। ਉਹ ਆਪਣੀ ਤੇ ਆਪਣੇ ਭਰਾ ਦੀ ਕਹਾਣੀ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਦੱਸਦੀ ਹੈ। ਉਹ ਦੱਸਦੀ ਹੈ ਕਿ ਉਨ੍ਹਾਂ ਦੇ ਮਾਪਿਆਂ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਸੀ। ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਉਸ ਨੇ ਦੋਵਾਂ ’ਤੇ ਕਾਫ਼ੀ ਮਾਨਸਿਕ ਤਸ਼ੱਦਦ ਕੀਤਾ। ਇੱਥੋਂ ਪਤਾ ਲੱਗਦਾ ਹੈ ਕਿ ਆਲੀਆ ਇਸ ਕੈਦ ਵਿੱਚੋਂ ਬਾਹਰ ਨਿਕਲ ਕੇ ਆਪਣੇ ਭਰਾ ਨੂੰ ਵੀ ਕੈਦ ’ਚੋਂ ਬਾਹਰ ਕੱਢਣ ਦੇ ਮਿਸ਼ਨ ’ਤੇ ਡਟੀ ਹੋਈ ਹੈ। ਟੀਜ਼ਰ ਦਾ ਬਿਰਤਾਂਤ ‘ਫੂਲੋਂ ਕਾ ਤਾਰੋਂ ਕਾ’ ਦੇ ਦੁਹਰਾਏ ਜਾ ਚੁੱਕੇ ਸੰਸਕਰਨ ਨਾਲ ਜੁੜਿਆ ਹੋਇਆ ਹੈ। ਵੇਦਾਂਗ ਰੈਨਾ ਇਸ ਫਿਲਮ ਵਿੱਚ ਆਲੀਆ ਦੇ ਭਰਾ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ‘ਜਿਗਰਾ’ ਰਸਲ ਕ੍ਰੋਅ ਦੀ ਅਦਾਕਾਰੀ ਵਾਲੀ ਫਿਲਮ ‘ਦਿ ਨੈਕਸਟ ਥ੍ਰੀ ਡੇਜ਼’ ਤੋਂ ਪ੍ਰੇਰਿਤ ਜਾਪਦੀ ਹੈ, ਜੋ ਕਿ ਖੁਦ ਫਰੇਡ ਕੈਵੇਏ ਦੀ ਫ੍ਰੈਂਚ ਫਿਲਮ ‘ਪੋਰ ਈਲੀ’ ਤੋਂ ਪ੍ਰੇਰਿਤ ਸੀ। ਫਿਲਮ ਦਾ ਨਿਰਦੇਸ਼ਨ ‘ਮੋਨਿਕਾ, ਓ ਮਾਈ ਡਾਰਲਿੰਗ’ ਫੇਮ ਵਸਨ ਬਾਲਾ ਨੇ ਕੀਤਾ ਹੈ।
next post